ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਵਿਚ ਭਾਰਤੀ ਕਾਸਲੇਟ ਦਫ਼ਤਰ ਖੋਲ੍ਹਣ ਲਈ ਵਫ਼ਦ ਵਾਸ਼ਿੰਗਟਨ ਡੀ.ਸੀ. ਵਿਖੇ ਸੀਨੀਅਰ ਡਿਪਟੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਨਾਲ ਮਿਲਣੀ ਕਰਕੇ ਭਾਰਤੀ ਮੂਲ ਦੇ ਲੋਕਾਂ ਨੂੰ ਵੀਜ਼ੇ, ਪਾਸਪੋਰਟ ਤੇ ਲੋੜੀਂਦੇ ਕੰਮਾਂ ਵਿਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਿਆਟਲ ਵਿਚ ਭਾਰਤੀ ਕਾਸਲੇਟ ਦਫ਼ਤਰ ਖੋਲ੍ਹਣ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਦੁਹਰਾਈ। ਤਰਨਜੀਤ ਸਿੰਘ ਸੰਧੂ ਤੇ ਐੱਮ.ਕੇ. ਕਾਸਲੇਟ ਦਫ਼ਤਰ ਦੀਆਂ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਸਿਆਟਲ ਵਿਚ ਬਹੁਤ ਏਅਰ ਲਾਈਨਾਂ ਦੇ ਹੈੱਡਕੁਆਟਰ ਹੋਣ ਕਰਕੇ ਭਾਰਤੀ ਮੂਲ ਦੇ ਲੋਕਾਂ ਦੀ ਆਮਦ ਦਿਨ-ਬ-ਦਿਨ ਵੱਧ ਰਹੀ ਹੈ ਅਤੇ ਸਨਫਰਾਂਸਿਸਕੋ ਭਾਰਤੀ ਕਾਸਲੇਟ ਦੂਰ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਦਸਮੇਸ਼ ਦਰਬਾਰ ਗੁਰਦੁਆਰਾ ਸੈਲਮ ਦੇ ਮੁੱਖ ਸੇਵਾਦਾਰ ਬਹਾਦਰ ਸਿੰਘ ਤੇ ਵੈਨਕੂਵਰ-ਪੋਰਟਲੈਂਡ ਗੁਰੂ ਰਾਮ ਦਾਸ ਗੁਰਦੁਆਰਾ ਦੇ ਸਕੱਤਰ ਗੁਰਜੀਤ ਸਿੰਘ ਰੰਕਾ ਨੇ ਦੱਸਿਆ ਕਿ ਵਾਸ਼ਿੰਗਟਨ ਡੀ.ਸੀ. ਉੱਚ ਅਫ਼ਸਰਾਂ ਨਾਲ ਲਾਹੇਵੰਦ ਢੰਗ ਨਾਲ ਗੱਲਬਾਤ ਹੋਈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਸਾਹਿਤ ਜਾਣੂ ਕਰਵਾਇਆ ਗਿਆ । ਉਨ੍ਹਾਂ ਉਮੀਦ ਕੀਤੀ ਕਿ 2017 ਵਿਚ ਭਾਰਤੀ ਕਾਸਲ ਦਫ਼ਤਰ ਸਿਆਟਲ ਵਿਚ ਚਾਲੂ ਹੋ ਜਾਵੇਗਾ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


