ਘਬਰਾਏ ਪਾਕਿ ਪੀ.ਐਮ. ਨੇ ਉਗਲਿਆ ਜ਼ਹਿਰ, ਕਿਹਾ-ਗੁਆਂਢੀ ਦੇਸ਼ਾਂ ਲਈ ਖਤਰਾ ਹੈ ਭਾਰਤ

ਇਮਰਾਨ ਨੇ ਟਵੀਟ ਕਰਕੇ ਕਿਹਾ ਕਿ ਹਿੰਦੂ ਕੱਟੜਪੰਥੀ ਮੋਦੀ ਸਰਕਾਰ ਆਪਣੀਆਂ ਵਿਸਥਾਰਵਾਦੀ ਨੀਤੀਆਂ ਨੂੰ ‘ਨਾਜ਼ੀ ਜਰਮਨੀ’ ਵਾਂਗ ਲਾਗੂ ਕਰ ਰਹੀ ਹੈ, ਇਹ ਭਾਰਤ ਦੇ ਗੁਆਂਢੀ ਦੇਸ਼ਾਂ ਲਈ ਖਤਰਾ ਬਣਦੀ ਜਾ ਰਹੀ ਹੈ। ਬੰਗਲਾਦੇਸ਼ ਨੂੰ ਸਿਟੀਜ਼ਨਸ਼ਿਪ ਐਕਟ, ਚੀਨ ਤੇ ਨੇਪਾਲ ਨਾਲ ਸਰਹੱਦੀ ਵਿਵਾਦ ਤੇ ਪਾਕਿਸਤਾਨ ਨਾਲ ਫਰਜ਼ੀ ਕਾਰਵਾਈ ਇਸ ਦਾ ਉਦਾਰਹਣ ਹੈ।

ਇਮਰਾਨ ਖਾਨ ਇਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਆਜ਼ਾਦ ਕਸ਼ਮੀਰ ‘ਤੇ ਭਾਰਤ ਦਾ ਦਾਅਵਾ ਤੇ ਉਥੇ ਹਰ ਦਿਨ ਦਖਲ ਵਧਾਉਣ ਦੀ ਨੀਤੀ ਚੌਥੀ ਜਿਨੇਵਾ ਕਨਵੇਂਸ਼ਨ ਦਾ ਉਲੰਘਣ ਹੈ ਤੇ ਇਹ ਜੰਗੀ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਭਾਰਤ ਦੀ ਫਾਸਿਸਟ ਮੋਦੀ ਸਰਕਾਰ ਉਥੇ ਰਹਿ ਰਹੇ ਘੱਟ ਗਿਣਤੀਆਂ ਲਈ ਖਤਰਾ ਹੈ ਤੇ ਉਨ੍ਹਾਂ ਨੂੰ ਸੈਕੇਂਡ ਕਲਾਸ ਸਿਟੀਜ਼ਨ ਬਣਾ ਕੇ ਰੱਖਣਾ ਚਾਹੁੰਦੀ ਹੈ, ਇਹ ਇਸ ਰੀਜਨ ਦੀ ਸ਼ਾਂਤੀ ਲਈ ਵੱਡਾ ਖਤਰਾ ਹੈ।

ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਟਵੀਟ ਕੀਤਾ ਡਿਲੀਟ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਲਗਾਤਾਰ ਭਾਰਤ ਦੀ ਕਸ਼ਮੀਰ ਨੀਤੀ ‘ਤੇ ਸਵਾਲ ਚੁੱਕਦੇ ਰਹੇ ਹਨ। ਕੁਰੈਸ਼ੀ ਤੇ ਇਮਰਾਨ ਲਗਾਤਾਰ ਭਾਰਤ ਵਿਚ ਇਸਲਾਮੋਫੋਬੀਆ ਫੈਲਾਉਣ ਦਾ ਦੋਸ਼ ਲਗਾ ਰਹੇ ਹਨ। ਹਾਲਾਂਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਇਕ ਟਵੀਟ ਨੇ ਉਨ੍ਹਾਂ ਦੇ ਖੁਦ ਦੇ ਲਈ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਤੇ ਬਾਅਦ ਵਿਚ ਉਨ੍ਹਾਂ ਨੇ ਉਸ ਨੂੰ ਡਿਲੀਟ ਕਰ ਦਿੱਤਾ। ਆਪਣੇ ਟਵੀਟ ਵਿਚ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਹ ਲਿਖਿਆ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਤੇ ਇਸਲਾਮਿਕ ਦੇਸ਼ਾਂ ਦੇ ਸੰਗਠਨ ਓ.ਆਈ.ਸੀ. ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਉਹ ਮੋਦੀ ਦੀ ਦ੍ਰਵਿੜਿਅਨ ਪ੍ਰਭੂਤਾ ਵਾਲੀ ਵਿਚਾਰਧਾਰਾ ਦੀ ਨਿੰਦਾ ਕਰਨ, ਜਿਸ ਵਿਚ ਇਸਲਾਮੋਫੋਬੀਆ ਤੇ ਹਿੰਸਾ ਦੇ ਨਾਲ-ਨਾਲ ਖੇਤਰੀ ਅਸਥਿਰਤਾ ਵੀ ਲਗਾਤਾਰ ਜਾਰੀ ਹੈ।

ਕੁਰੈਸ਼ੀ ਦੇ ਇਸ ਟਵੀਟ ‘ਤੇ ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੱਕਾਨੀ ਨੇ ਲਿਖਿਆ ਕਿ ਅਜਿਹਾ ਲੱਗਦਾ ਹੈ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਜਾਂ ਉਨ੍ਹਾਂ ਲਈ ਜੋ ਵੀ ਟਵੀਟ ਕਰਦਾ ਹੈ, ਉਸ ਨੂੰ ਭਾਰਤ ਦਾ ਇਤਿਹਾਸ ਤੇ ਜਾਤੀਗਤ ਉਤਪਤੀ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਮੁੱਖ ਰੂਪ ਨਾਲ ਆਰਿਅਨ ਉੱਤਰ ਭਾਰਤ ਨੂੰ ਦ੍ਰਵਿੜਿਅਨ ਪ੍ਰਭੂਤਾ ਵਾਲੀ ਵਿਚਾਰਧਾਰਾ ਕਹਿਣਾ ਪਾਕਿਸਤਾਨ ਲਈ ਤੁਰਕੀ ਓਰਿਜਨ ਦਾ ਦਾਅਵਾ ਕਰਨ ਤੋਂ ਵੀ ਜ਼ਿਆਦਾ ਬੁਰਾ ਹੈ। ਇਸ ਤੋਂ ਬਾਅਦ ਕੁਰੈਸ਼ੀ ਟ੍ਰੋਲ ਹੋਣ ਲੱਗੇ ਤੇ ਉਨ੍ਹਾਂ ਨੇ ਉਹ ਟਵੀਟ ਡਿਲੀਟ ਕਰਕੇ ਇਕ ਨਵਾਂ ਟਵੀਟ ਕਰ ਦਿੱਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.