ਬ੍ਰਿਟੇਨ ਵਿਚ ਆਪਣੀ ਜਾਨ ਖਤਰੇ ‘ਚ ਪਾ ਕੇ ਕੋਰੋਨਾ ਪੀੜਤਾਂ ਨੂੰ ਬਚਾ ਰਹੇ ਨੇ ਭਾਰਤੀ ਡਾਕਟਰ

ਬ੍ਰਿਟੇਨ ਦੀ ਰਾਸ਼ਟਰੀ ਹੈਲਥ ਸਰਵਿਸ ਦੇ ਕੁੱਲ ਵਰਕਰਜ਼ ਵਿਚ ਇਕੱਲੇ ਭਾਰਤੀ 43.3 ਫੀਸਦੀ ਦਾ ਹਿੱਸਾ ਰੱਖਦੇ ਹਨ। ਇਹ ਵੱਡਾ ਅੰਕੜਾ ਹੈ। ਐੱਨ. ਐੱਚ. ਐੱਸ. ਵਿਚ ਕੁਲ ਡੇਢ ਲੱਖ ਡਾਕਟਰ ਕੰਮ ਕਰ ਰਹੇ ਹਨ। ਇਨ੍ਹਾਂ ਦੇ ਵਾਇਰਸ ਦੇ ਸ਼ਿਕਾਰ ਬਣਨ ਦਾ ਵਧੇਰੇ ਖਤਰਾ ਹੈ।

ਬ੍ਰਿਟੇਨ ਵਿਚ ਧਾਰਮਿਕ ਅਤੇ ਜਾਤੀ ਘੱਟ ਗਿਣਤੀਆਂ ‘ਤੇ ਸਭ ਤੋਂ ਜ਼ਿਆਦਾ ਖਤਰਾ
ਦੱਸਿਆ ਜਾ ਰਿਹਾ ਹੈ । ਬ੍ਰਿਟੇਨ ਵਿਚ ਬਲੈਕ ਏਸ਼ੀਅਨ ਮਨਿਆਰਟੀ ਐਥੇਨਿਕ ਗਰੁੱਪ ‘ਤੇ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਖਤਰਾ ਹੈ। ਐੱਨ. ਐੱਚ. ਐੱਸ. ਦੇ 1 ਮਾਰਚ ਤੋਂ ਲੈ ਕੇ 21 ਅਪ੍ਰੈਲ ਦੇ ਡਾਟਾ ਦੇ ਐਨਾਲਿਸਸ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ।  ਕੋਰੋਨਾ ਵਾਇਰਸ ਕਾਰਨ ਧਾਰਮਿਕ ਅਤੇ ਜਾਤੀ ਘੱਟ ਗਿਣਤੀ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਭਾਰਤੀਆਂ ਦੀ ਜਾਨ ਗਈ ਹੈ। ਕੋਰੋਨਾ ਦੇ ਚੱਲਦਿਆਂ ਤਕਰੀਬਨ 492 ਭਾਰਤੀਆਂ ਨੇ ਆਪਣੀ ਜਾਨ ਗੁਆਈ ਹੈ। ਇਸ ਦੇ ਬਾਅਦ ਬਲੈਕ ਕੈਰੇਬੀਅਨ ਵਿਚ ਸਭ ਤੋਂ ਵਧੇਰੇ 460 ਮੌਤਾਂ ਦਰਜ ਹੋਈਆਂ ਹਨ।

ਅੰਕੜਿਆਂ ਮੁਤਾਬਕ ਬ੍ਰਿ੍ਟੇਨ ਵਿਚ ਕੋਰੋਨਾ ਦੇ ਚੱਲਦਿਆਂ ਜਾਨ ਗੁਆਉਣ ਵਾਲੇ ਕੁੱਲ 203 ਹੈਲਥ ਵਰਕਰਜ਼ ਵਿਚੋਂ 63 ਫੀਸਦੀ ਹੈਲਥ ਵਰਕਰਜ਼ ਬਲੈਕ ਏਸ਼ੀਅਨ ਮਨਿਆਰਟੀ ਐਥਿਨਿਕ ਗਰੁੱਪ ਤੋਂ ਆਉਂਦੇ ਹਨ। ਇਨ੍ਹਾਂ ਵਿਚੋਂ 67 ਫੀਸਦੀ ਦਾ ਜਨਮ ਬ੍ਰਿਟੇਨ ਤੋਂ ਬਾਹਰ ਹੋਇਆ ਹੈ।  ਮੌਤ ਦੇ ਇਨ੍ਹਾਂ ਅੰਕੜਿਆਂ ਨੇ ਇਸ ਭਾਈਚਾਰੇ ਨੂੰ ਚਿੰਤਿਤ ਕਰ ਦਿੱਤਾ ਹੈ। ਲੰਡਨ ਅਸੈਂਬਲੀ ਹੈਲਥ ਦੇ ਮੁਖੀ ਅਤੇ ਜਨਰਲ ਪ੍ਰੈਕਟੀਸ਼ਨਰ ਡਾ. ਓਂਕਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਗੱਲ ਦੀ ਜਾਂਚ ਕਰਵਾਉਣ ਕਿ ਬਲੈਕ ਏਸ਼ੀਅਨ ਮਨਿਆਰਟੀ ਐਥੇਨਿਕ ਗਰੁੱਪ ਵਿਚ ਸਭ ਤੋਂ ਜ਼ਿਆਦਾ ਮੌਤਾਂ ਕਿਉਂ ਹੋਈਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.