Ad-Time-For-Vacation.png

ਉੱਤਰ ਪ੍ਰਦੇਸ਼ ਵਿਚ 13 ਸਾਲ ਦੀ ਬੱਚੀ ਨਾਲ ਬਲਾਤਕਾਰ ਇਕ ਸਰਕਾਰ ਵਿਰੋਧੀ ਸਾਜ਼ਸ਼ ਸੀ?

ਜਦ ਬੁਲੰਦਸ਼ਹਿਰ ਵਿਚ ਗੁੰਡਿਆਂ ਵਲੋਂ 13 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਤਾਂ ਬੱਚੀ ‘ਪਾਪਾ ਪਾਪਾ’ ਕਹਿ ਕੇ ਕੁਰਲਾਈ। ਉਸ ਘੜੀ ਉਸ ਦਾ ਪਿਤਾ ਚੇਨਾਂ ਵਿਚ ਬੰਨ੍ਹਿਆ ਹੋਇਆ ਬੇਵੱਸ ਇਨਸਾਨ ਸੀ। ਇਹ ਉਹ ਬਾਪ ਨਹੀਂ ਸੀ ਜੋ ਅਪਣੀ ਧੀ ਨੂੰ ਇਕ ਬੋਝ ਮੰਨਦਾ ਸੀ। ਇਹ ਉਹ ਬਾਪ ਜਾਪਦਾ ਸੀ ਜਿਸ ਨੇ ਅਪਣੀ ਧੀ ਨੂੰ ਦੁਨੀਆਂ ਵਿਚ ਵਿਚਰਨ ਵਾਸਤੇ ਤਿਆਰ ਕੀਤਾ ਸੀ ਤੇ ਉਸ ਨੂੰ ਕਰਾਟੇ ਵੀ ਸਿਖਾਇਆ ਸੀ ਤਾਕਿ ਉਹ ਅਪਣਾ ਬਚਾਅ ਕਰ ਸਕੇ। ਇਹ ਉਹ ਬਾਪ ਹੈ ਜੋ ਅਪਣੀ ਬੇਟੀ ਤੇ ਪਤਨੀ ਦੇ ਬਲਾਤਕਾਰੀਆਂ ਨੂੰ ਗੋਲੀ ਮਾਰ ਦੇਣ ਦਾ ਹੱਕ ਮੰਗਦਾ ਹੈ। ਅੱਜ ਵੀ ਉਹ ਅਪਣੀ ਪਤਨੀ ਅਤੇ ਬੱਚੀ ਨਾਲ ਖੜਾ ਹੈ। ਉਨ੍ਹਾਂ ਨੂੰ ਕੋਸ ਨਹੀਂ ਰਿਹਾ, ਬਸ ਚਿੰਤਤ ਹੈ ਤੇ ਇਨਸਾਫ਼ ਮੰਗਦਾ ਹੈ। ਪਰ ਕਿੰਨਾ ਕਠੋਰ ਹੈ ਸਾਡਾ ਸਮਾਜ ਕਿ ਜਦ ਪਿਤਾ ਅਪਣੀ ਪੂਰੀ ਤਾਕਤ ਨਾਲ ਬੇਟੀਆਂ ਨਾਲ ਇਨਸਾਫ਼ ਕਰਦੇ ਹਨ ਤਾਂ ਸਮਾਜ ਦੇ ਦਰਿੰਦੇ ਆ ਕੇ ਇਸ ਕੋਸ਼ਿਸ਼ ਨੂੰ ਜ਼ੰਜੀਰਾਂ ਵਿਚ ਜਕੜ ਦੇਂਦੇ ਹਨ। ਬਲਾਤਕਾਰੀ ਨੂੰ ਗੋਲੀ ਮਾਰਨ ਦਾ ਹੱਕ ਬਿਲਕੁਲ ਠੀਕ ਮੰਗ ਹੈ ਕਿਉਂਕਿ ਜਿਸ ਪੀੜਤ ਦੀ ਜ਼ਿੰਦਗੀ ਬਰਬਾਦ ਹੋਈ ਹੈ, ਇਸ ਦਾ ਫ਼ੈਸਲਾ ਤਾਂ ਉਸ ਨੂੰ ਹੀ ਕਰਨ ਦੇਣਾ ਚਾਹੀਦਾ ਹੈ ਕਿ ਅਪਰਾਧੀ ਮੁਆਫ਼ੀ ਦਾ ਹੱਕਦਾਰ ਹੈ ਵੀ ਕਿ ਨਹੀਂ?

ਪਰ ਅਫ਼ਸੋਸ ਬਲਾਤਕਾਰ ਦੀ ਬਿਮਾਰੀ ਫੈਲਦੀ ਹੀ ਜਾ ਰਹੀ ਹੈ। ਇਸੇ ਥਾਂ ਉਤੇ 15 ਦਿਨ ਪਹਿਲਾਂ ਵੀ ਇਕ ਔਰਤ ਨਾਲ ਸਮੂਹਕ ਬਲਾਤਕਾਰ ਹੋਇਆ ਸੀ ਪਰ ਯੂ.ਪੀ. ਪੁਲਿਸ ਹੱਥ ਉਤੇ ਹੱਥ ਧਰੀ ਬੈਠੀ ਹੈ। ਉਥੋਂ ਦੇ ਉਚ ਅਫ਼ਸਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਨਾਲ ਹੀ ਯੂ.ਪੀ. ਦੇ ਬੇਲਗਾਮ ਮੰਤਰੀ ਆਜ਼ਮ ਖ਼ਾਨ ਨੇ ਇਸ ਬਲਾਤਕਾਰ ਨੂੰ ਸਰਕਾਰ ਡੇਗਣ ਦੀ ਸਾਜ਼ਸ਼ ਕਹਿ ਕੇ ਇਹ ਸਾਬਤ ਕੀਤਾ ਹੈ ਕਿ ਸਾਡੇ ਸਮਾਜ ਵਿਚੋਂ ਬਲਾਤਕਾਰ ਦਾ ਅੰਤ ਕਿਉਂ ਨਹੀਂ ਹੋ ਸਕਦਾ? ਚਾਹੇ ਇਹ ਸਾਜ਼ਸ਼ ਹੈ ਜਾਂ ਨਹੀਂ, ਇਸ ਬਾਰੇ ਕੁੱਝ ਨਹੀਂ ਕਹਿ ਸਕਦੇ, ਪਰ ਜੇ ਇਕ ਮੰਤਰੀ ਇਸ ਨੂੰ ਸਾਜ਼ਸ਼ ਦਸ ਸਕਦਾ ਹੈ ਤਾਂ ਉਹ ਬਹੁਤ ਕੁੱਝ ਕਹਿ ਰਿਹਾ ਹੈ ਸ਼ਾਇਦ। ਸਿਆਸਤਦਾਨ ਕਿਸ ਹੱਦ ਤਕ ਨੀਵੇਂ ਡਿੱਗ ਸਕਦੇ ਹਨ, ਇਹ ਇਕ ਆਮ ਇਨਸਾਨ ਦੀ ਸੋਚ ਤੋਂ ਪਰੇ ਦੀ ਗੱਲ ਹੈ। ਪਰ ਇਸ ਦਰਦਨਾਕ ਹਾਦਸੇ ਨੂੰ ਸਾਜ਼ਸ਼ ਕਹਿਣ ਵਾਲੇ ਆਜ਼ਮ ਖ਼ਾਨ ਆਪ ਵੀ ਇਕ ਪੱਕੇ ਸਿਆਸਤਦਾਨ ਹਨ ਤੇ ਸਿਆਸੀ ਗਿਰਾਵਟ ਦੀਆਂ ਡੂੰਘਾਈਆਂ ਨੂੰ ਸਾਡੇ ਤੋਂ ਵਧੀਆ ਪਛਾਣਦੇ ਹਨ।

ਆਜ਼ਮ ਖ਼ਾਨ ਮੁਤਾਬਕ, ਸੱਤਾ ਦੀ ਪ੍ਰਾਪਤੀ ਲਈ ਸਿਆਸਤਦਾਨ ਕਤਲ ਤੇ ਦੰਗੇ ਵੀ ਕਰਵਾ ਸਕਦੇ ਹਨ ਜਿਵੇਂ ਮੁਜ਼ੱਫ਼ਰਨਗਰ ਦੰਗੇ, ਸ਼ਾਮਲੀ, ਕੇਰਾਨਾ ਆਦਿ ਦੇ ਦੰਗੇ। ਜੇ ਮੰਨ ਵੀ ਲਿਆ ਜਾਵੇ ਕਿ ਇਹ ਇਕ ਸਾਜ਼ਸ਼ ਸੀ ਤਾਂ ਇਸ ਨਾਲ ਉੱਤਰ ਪ੍ਰਦੇਸ਼ ਸਰਕਾਰ ਦੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਉੱਤਰ ਪ੍ਰਦੇਸ਼ ਵਿਚ ਗੁੰਡਾ ਰਾਜ ਤੇ ਸੰਗੀਨ ਅਪਰਾਧਾਂ ਦੀ ਵਧਦੀ ਗਿਣਤੀ ਉੱਤਰ ਪ੍ਰਦੇਸ਼ ਪੁਲਿਸ ਦੀ ਕਾਬਲੀਅਤ ਬਾਰੇ ਸਵਾਲ ਖੜੇ ਕਰਦੀ ਹੈ। ਨਾਲ ਇਹ ਵੀ ਗੱਲ ਪੁੱਛਣਯੋਗ ਬਣਦੀ ਹੈ ਕਿ ਉਤਰ ਪ੍ਰਦੇਸ਼ ਜਿਸ ਨੂੰ ਗੁੰਡਾ ਰਾਜ ਦੀ ਰਾਜਧਾਨੀ ਮੰਨਿਆ ਜਾਂਦਾ ਹੈ, ਕੀ ਉਥੋਂ ਦੀ ਸਰਕਾਰ ਤੇ ਸਿਆਸਤ ਵਾਸਤੇ, ਬਲਾਤਕਾਰ ਵਰਗਾ ਘਿਨੌਣਾ ਜੁਰਮ, ਇਕ ਸਿਆਸੀ ਮੋਹਰਾ ਬਣ ਚੁੱਕਾ ਹੈ?

ਬਾਵਰੀਆ ਗਰੋਹ, ਜਿਸ ਨੇ ਇਸ ਪ੍ਰਵਾਰ ਦੀਆਂ 2 ਔਰਤਾਂ ਅਤੇ 13 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਹੈ, ਦਾ ਇਹ ਪਹਿਲਾ ਗੁਨਾਹ ਨਹੀਂ ਹੈ, ਨਾ ਹੀ ਦੂਜਾ। ਇਹ ਗਰੋਹ ਦਹਾਕਿਆਂ ਤੋਂ ਉੱਤਰ ਪ੍ਰਦੇਸ਼ ਵਿਚ ਅਪਣੀ ਦਹਿਸ਼ਤ ਫੈਲਾ ਰਿਹਾ ਹੈ ਤੇ ਪੁਲਿਸ ਇਸ ਨੂੰ ਕਾਬੂ ਕਰਨ ਤੋਂ ਬਿਲਕੁਲ ਅਸਮਰੱਥ ਰਹੀ ਹੈ।

ਇਹ ਉਹ ਉੱਤਰ ਪ੍ਰਦੇਸ਼ ਹੈ ਜਿਥੇ ਇਸ ਸਾਲ ਫ਼ਰਵਰੀ ਵਿਚ ਇਸੇ ਮੰਤਰੀ ਆਜ਼ਮ ਖ਼ਾਨ ਦੀਆਂ ਮੱਝਾਂ ਗੁੰਮ ਹੋ ਗਈਆਂ ਸਨ ਤਾਂ ਉਤਰ ਪ੍ਰਦੇਸ਼ ਦੀ ਪੁਲਿਸ ਨੇ ਖ਼ਾਸ ਕੁੱਤਿਆਂ ਅਤੇ ਕਰਾਈਮ ਬ੍ਰਾਂਚ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਮੱਝਾਂ ਲੱਭ ਲਈਆਂ ਗਈਆਂ ਸਨ। ਸੋ ਇਹ ਨਹੀਂ ਕਹਿ ਸਕਦੇ ਕਿ ਉੱਤਰ ਪ੍ਰਦੇਸ਼ ਪੁਲਿਸ ਨਾਲਾਇਕ ਹੈ ਪਰ ਹਾਕਮਾਂ ਦਾ, ਗੁੰਡਾਗਰਦੀ, ਡਕੈਤੀ ਤੇ ਬਲਾਤਕਾਰ ਰੋਕਣ ਦਾ ਇਰਾਦਾ ਨਹੀਂ ਲਗਦਾ। ਸਿਆਸਤਦਾਨਾਂ ਦੇ ਸੁਰੱਖਿਆ ਕਰਮਚਾਰੀਆਂ ਦੀ ਇਹੀ ਗੰਦੀ ਸੋਚ ਚੰਗੇ ਮਾਂ-ਬਾਪ ਤੇ ਬੇਟੀਆਂ ਨੂੰ ਬਰਾਬਰੀ ਦੇਣ ਦੀਆਂ ਕੋਸ਼ਿਸ਼ਾਂ ਨੂੰ ਤਹਿਸ ਨਹਿਸ ਕਰ ਦੇਂਦੀ ਹੈ।

-ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.