ਸੀਐੱਨਐੱਨ ਮੁਤਾਬਕ, ਸੈਨੇਟ ਨੇ 738 ਅਰਬ ਡਾਲਰ (ਕਰੀਬ 52 ਲੱਖ ਕਰੋੜ ਰੁਪਏ) ਦੇ ਰੱਖਿਆ ਬਜਟ ਦੇ ਬਿੱਲ ਨੂੰ ਭਾਰੀ ਬਹੁਮਤ ਨਾਲ ਪਾਸ ਕੀਤਾ। ਅੱਠ ਦੇ ਮੁਕਾਬਲੇ 86 ਵੋਟਾਂ ਨਾਲ ਪਾਸ ਨੈਸ਼ਨਲ ਡਿਫੈਂਸ ਆਥਰਾ ਇਜੈਕਸ਼ਨ ਐਕਟ (ਐੱਨਡੀਏਏ) ਹੁਣ ਵ੍ਹਾਈਟ ਹਾਊਸ ਭੇਜਿਆ ਜਾਵੇਗਾ।

ਹੇਠਲੇ ਸਦਨ ਪ੍ਰਤੀਨਿਧ ਸਭਾ ‘ਚ ਪਿਛਲੇ ਹਫਤੇ ਇਹ ਬਿੱਲ 48 ਦੇ ਮੁਕਾਬਲੇ 377 ਵੋਟਾਂ ਨਾਲ ਪਾਸ ਕੀਤਾ ਗਿਆ ਸੀ। ਸੈਨੇਟ ਦੀ ਆਰਮਡ ਸੇਵਾ ਕਮੇਟੀ ਦੇ ਪ੍ਰਧਾਨ ਜਿਮ ਇੰਹੋਫ ਨੇ ਕਿਹਾ, ‘ਅਸੀਂ ਪੁਲਾੜ ਦੇ ਮੋਰਚੇ ‘ਤੇ ਬਹੁਤ ਚੰਗਾ ਕੰਮ ਕੀਤਾ ਹੈ। ਅਸੀਂ ਤੇ ਸਾਡੇ ਸਹਿਯੋਗੀਆਂ ਸਾਹਮਣੇ ਇਕ ਵੱਡੀ ਕਮੀ ਹੈ ਕਿ ਰੂਸ ਤੇ ਚੀਨ ਕੋਲ ਪੁਲਾੜ ਦਸਤੇ ਹਨ, ਪਰ ਸਾਡੇ ਕੋਲ ਨਹੀਂ।’

ਟਰੰਪ ਨੇ ਦਿੱਤਾ ਸੀ ਆਦੇਸ਼

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੂੰ ਸਪੇਸ ਫੋਰਸ ਗਠਿਤ ਕਰਨ ਦਾ ਆਦੇਸ਼ ਦਿੱਤਾ ਸੀ। ਟਰੰਪ ਨੇ ਕਿਹਾ ਸੀ ‘ਮੈਂ ਪੈਂਟਾਗਨ ਨੂੰ ਸਪੇਸ ਫੋਰਸ ਗਠਿਤ ਕਰਨ ਦੀ ਪ੍ਰਕਿਰਿਆ ਤੱਤਕਾਲ ਸ਼ੁਰੂ ਕਰਨ ਲਈ ਕਿਹਾ ਹੈ। ਸਾਡੇ ਕੋਲ ਏਅਰ ਫੋਰਸ ਹੈ ਪਰ ਅਸੀਂ ਉਸ ਤੋਂ ਅੱਗੇ ਜਾਣਾ ਹੈ, ਸਪੇਸ ਫੋਰਸ ਬਣਾਉਣੀ ਹੈ। ਸਪੇਸ ਫੋਰਸ ਵੀ ਏਅਰ ਫੋਰਸ ਵਰਗੀ ਹੋਵੇਗੀ।’