ਸ੍ਰੀਨਗਰ,- ਜੰਮੂ-ਕਸ਼ਮੀਰ ਦੀ ਅਨੰਤਨਾਗ ਲੋਕ ਸਭਾ ਸੀਟ ਹੇਠ ਆਉਣ ਵਾਲੇ ਬਿਜਬੇਹਰਾ ਵਿਧਾਨ ਸਭਾ ਹਲਕੇ ਵਿੱਚ, ਜਿਹੜਾ ਸਾਬਕਾ ਮੁੱਖ ਮੰਤਰੀ ਮਹਿਬੂਬ ਮੁਫਤੀ ਦੇ ਗੜ੍ਹ ਮੰਨਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਵੋਟਿੰਗ ਕੇਂਦਰ ਅਜਿਹੇ ਨਿਕਲੇ ਹਨ, ਜਿੱਥੇ ਇੱਕ ਵੀ ਵੋਟ ਨਹੀਂ ਪਈ। ਅਨੰਤਨਾਗ ਦੇ 65 ਵਿੱਚੋਂ ਚਾਲੀ ਵੋਟਿੰਗ ਕੇਂਦਰ ਬਿਜਬੇਹਰਾ ਵਿੱਚ ਸਨ ਜਿੱਥੇ ਇੱਕ ਵੀ ਵੋਟ ਨਹੀਂ ਪਾਈ ਗਈ। ਇਹ ਉਨ੍ਹਾਂ ਛੇ ਵਿਧਾਨ ਸਭਾ ਹਲਕਿਆਂ ਵਿੱਚੋਂ ਇਕ ਹੈ ਜਿੱਥੇ ਬੀਤੇ ਦਿਨ ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਵਿੱਚ ਵੋਟਿੰਗ ਹੋਈ। ਲੋਕਾਂ ਨੇ ਅਨੰਤਨਾਗ ਦੇ 714 ਵੋਟਿੰਗ ਕੇਂਦਰਾਂ ਵਿੱਚ ਵੋਟ ਪਾਈ, ਪਰ ਏਥੋਂ ਦੇ ਲੋਕ ਬਾਹਰ ਨਹੀਂ ਨਿਕਲੇ। ਬਿਜਬੇਹਰਾ ਪੀ ਡੀ ਪੀ ਪਾਰਟੀ ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਾ ਜੱਦੀ ਚੋਣ ਹਲਕਾ ਹੈ ਜਿੱਥੇ 93,289 ਲੋਕਾਂ ਲਈ 120 ਵੋਟਿੰਗ ਕੇਂਦਰ ਬਣਾਏ ਗਏ ਸਨ। ਅਨੰਤਨਾਗ ਲੋਕ ਸਭਾ ਸੀਟ ਉੱਤੇ ਚੋਣ ਦਾ ਸਮਾਂ ਸੁਰੱਖਿਆ ਕਾਰਨਾਂ ਕਰ ਕੇ ਘਟਾ ਦਿੱਤਾ ਗਿਆ ਸੀ। ਚੋਣ ਕਮਿਸ਼ਨ ਦੇ ਵੋਟਰ ਟਰਨ ਆਊਟ ਐਪ ‘ਤੇ ਦਿੱਤੇ ਅੰਕੜਿਆਂ ਦੇ ਮੁਤਾਬਕ ਬਿਜਬੇਹਰਾ ਵਿਧਾਨ ਸਭਾ ਹਲਕੇ ਵਿੱਚ ਕੁੱਲ 2.04 ਫੀਸਦੀ ਵੋਟਿੰਗ ਹੋਈ ਹੈ। ਆਪਣੇ ਪਰਵਾਰ ਦੇ ਨਾਲ ਵੋਟ ਪਾਉਣ ਆਈ ਮਹਿਬੂਬਾ ਮੁਫਤੀ ਨੇ ਬੂਥ ਨੰਬਰ 35 ਉੱਤੇ ਦੁਪਹਿਰ ਢਾਈ ਵਜੇ ਵੋਟ ਪਾਈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਅਨੰਤਨਾਗ ਦੇ ਇੱਕ ਹਿੱਸੇ ਵਿੱਚ ਵੋਟਿੰਗ ਹੋਈ ਹੈ ਜਿੱਥੇ ਸਿਰਫ 12.86 ਫੀਸਦੀ ਵੋਟਰਾਂ ਨੇ ਵੋਟ ਪਾਏ। ਇਸ ਸੀਟ ‘ਤੇ 16 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ ਅਤੇ ਇਥੇ ਚੋਣਾਂ ਤਿੰਨ ਪੜਾਵਾਂ ਵਿੱਚ ਵੰਡੀਆਂ ਹੋਈਆਂ ਹਨ। ਪਹਿਲਾ ਪੜਾਅ ਬੀਤੇ ਦਿਨ ਪੂਰਾ ਹੋ ਗਿਆ, ਜਦ ਕਿ ਬਾਕੀ ਦੋ 29 ਅਪ੍ਰੈਲ ਅਤੇ ਛੇ ਮਈ ਨੂੰ ਹੋਣਗੇ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


