ਬ੍ਰਿਟਿਸ਼ ਮੀਡੀਆ ਵਿੱਚ ‘ਸਟੈਚੂ ਆਫ ਯੂਨਿਟੀੱ ਕਾਰਨ ਭਾਰਤ ਦੀ ਖਿੱਲੀ ਉੱਡ ਗਈ

ਲੰਦਨ (ਪੋਸਟ ਬਿਊਰੋ)- ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਵਿਚ ਬਣੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀੱ ਦੀ ਜਿੱਥੇ ਦੁਨੀਆ ਵਿਚ ਚਰਚਾ ਹੋ ਰਹੀ ਹੈ, ਉਥੇ ਬ੍ਰਿਟੇਨ ਦੇ ਮੀਡੀਆ ਨੇ ਇਸ ਮੂਰਤੀ ਨੂੰ ਲੈ ਕੇ ਭਾਰਤ ਦੀ ਖਿੱਲੀ ਉਡਾਈ ਹੈ। ਬ੍ਰਿਟਿਸ਼ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਜਿਹੜੀ ਮੂਰਤੀ ਭਾਰਤ ਬਣਾ ਰਿਹਾ ਸੀ, ਉਸ ਵਿਚ ਬ੍ਰਿਟੇਨ ਨੇ ਭਾਰਤ ਨੂੰ ਕਰੀਬ ਇਕ ਅਰਬ ਪੌਂਡ ਦੀ ਆਰਥਕ ਮਦਦ ਦਿੱਤੀ ਹੈ। ਵਰਨਣ ਯੋਗ ਹੈ ਕਿ ਬ੍ਰਿਟੇਨ ਵੱਲੋਂ ਦੱਸੀ ਜਾਂਦੀ ਇਹ ਰਕਮ ਪਟੇਲ ਦੀ ਮੂਰਤੀ ਉੱਤੇ ਆਏ ਖਰਚ ਤੋਂ ਕਿਤੇ ਵੱਧ ਹੈ। ਖਬਰ ਵਿਚ ਇਕ ਪਾਰਲੀਮੈਂਟ ਮੈਂਬਰ ਇਹ ਵੀ ਕਿਹਾ ਹੈ ਕਿ ਬ੍ਰਿਟੇਨ ਨੂੰ ਅੱਗੇ ਤੋਂ ਭਾਰਤ ਦੀ ਮਦਦ ਨਹੀਂ ਕਰਨੀ ਚਾਹੀਦੀ। ਬ੍ਰਿਟੇਨ ਦੀ ਵੈਬਸਾਈਟ ਡੇਲੀ ਮੇਲ ਵਿਚ ਇਸ ਦਾ ਜਿਕਰ ਕਰਦੇ ਹੋਏ ਲਿਖਿਆ ਹੈ ਕਿ ਬ੍ਰਿਟੇਨ ਦੇ ਟੈਕਸ ਦਾਤਾਵਾਂ ਦਾ ਪੈਸਾ ਪ੍ਰਤੱਖ ਰੂਪ ਨਾਲ ਮੂਰਤੀ ਬਣਾਉਣ ਵਿਚ ਨਹੀਂ ਲਗਿਆ ਸਗੋਂ ਭਾਰਤ ਵਿਚ ਹੋਏ ਵੱਖਰੇ ਵਿਕਾਸ ਕੰਮਾਂ ਵਿਚ ਲਗਿਆ ਹੈ, ਪਰ ਜੇ ਭਾਰਤ ਆਪਣਾ ਪੈਸਾ ਮੂਰਤੀ ਬਣਾਉਣ ਵਿਚ ਖਰਚ ਨਾ ਕਰਦਾ ਤਾਂ ਉਨ੍ਹਾਂ ਪ੍ਰਾਜੈਕਟਸ ਦਾ ਖਰਚ ਆਪਣੇ ਆਪ ਉਠਾ ਸਕਦਾ ਸੀ।
ਇਸ ਖਬਰ ਵਿਚ ਭਾਰਤ ਨੂੰ ਤੇਜੀ ਨਾਲ ਵੱਧਦੀ ਮਾਲੀ ਹਾਲਤ ਦੱਸਿਆ ਗਿਆ ਹੈ ਜੋ ਮੰਗਲ ਤੱਕ ਪਹੁੰਚ ਗਈ ਹੈ। ਨਾਲ ਲਿਖਿਆ ਗਿਆ ਹੈ ਕਿ ਭਾਰਤ ਨੂੰ ਜਿੰਨੀ ਆਰਥਕ ਮਦਦ ਮਿਲਦੀ ਹੈ, ਉਸ ਤੋਂ ਕਈ ਗੁਣਾ ਵੱਧ ਦੀ ਮਦਦ ਉਹ ਆਪਣੇ ਆਪ ਦੂਜੇ ਦੇਸ਼ਾਂ ਦੀ ਕਰਦਾ ਹੈ। ਇਹ ਲਿਖ ਕੇ ਬ੍ਰਿਟੇਨ ਵੱਲੋਂ ਭਾਰਤ ਨੂੰ ਮਦਦ ਦੇਣ ਦਾ ਵਿਰੋਧ ਕੀਤਾ ਗਿਆ ਤੇ ਦਾਅਵਾ ਕੀਤਾ ਗਿਆ ਹੈ ਕਿ ਯੂ ਕੇ ਨੇ ਭਾਰਤ ਨੂੰ 2012 ਵਿਚ 300 ਮਿਲੀਅਨ, 2013 ਵਿਚ 268 ਮਿਲੀਅਨ, 2014 ਵਿਚ 278 ਮਿਲੀਅਨ ਅਤੇ 2015 ਵਿਚ ਕਰੀਬ 185 ਮਿਲੀਅਨ ਦੀ ਆਰਥਕ ਮਦਦ ਦਿਤੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ

ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.