Ad-Time-For-Vacation.png

ਨਾਮਧਾਰੀ ਆਗੂ ਦੀ ਬਕਵਾਸ ਅਖੇ *ਗੁਰੂ ਗ੍ਰੰਥ ਸਾਹਿਬ ਹਿੰਦੂ ਧਰਮ ਕੀ ਪ੍ਰੌੜਤਾ ਕਰਤੇ ਹੈਂ*

ਨਾਮਧਾਰੀ ਸੰਪਰਦਾ ਜੋ ਕਿ ਕਈਆਂ ਨੂੰ ਸ਼ਕਲ ਤੋਂ ਸਿੱਖ ਜਾਪਦੇ ਹਨ, ਪਰ ਇਹ ਸੰਪਰਦਾ ਸੌ ਫੀਸਦੀ ਹਿੰਦੂ ਹੈ। ਇਸਦਾ ਆਗੂ ਨਾਮਧਾਰੀ ਦਲੀਪ ਸੰਘ (ਸਿੰਘ ਨਹੀਂ), ਜੋ ਕਿ ਸ਼ਕਲ ਤੋਂ ਸਿੱਖ ਹੋਣ ਦਾ ਭਰਮ ਪੈਦਾ ਕਰਦਾ ਹੈ, ਆਰ.ਐਸ.ਐਸ. ਦਾ ਕਾਰਕੁੰਨ ਹੈ। ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨਾਲ ਬੈਠਾ ਬਕਵਾਸ ਕਰਦਾ ਕਹਿੰਦਾ ਹੈ ਕਿ *ਗੁਰੂ ਗ੍ਰੰਥ ਸਾਹਿਬ ਹਿੰਦੂ ਧਰਮ ਕੀ ਪ੍ਰੌੜਤਾ ਕਰਤੇ ਹੈਂ।* ਅੱਗੇ ਜਾ ਕੇ ਗੁਰਬਾਣੀ ਦੀ ਇੱਕ ਪੰਕਤੀ ਲੈਕੇ ਮੁੱਢੋਂ ਹੀ ਗਲਤ ਅਰਥ ਕਰਦਾ ਹੈ।

ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ||3||
ਇਸ ਇਕ ਪੰਕਤੀ ਨੂੰ ਪੜ੍ਹਨ ਨਾਲ ਕੁੱਝ ਸਿੱਧ ਨਹੀਂ ਹੁੰਦਾ, ਸਗੋਂ ਐਸੇ ਸਿਰਫਿਰੇ ਲੋਕ ਭਰਮ ਪੈਦਾ ਕਰਦੇ ਹਨ। ਭਗਤ ਕਬੀਰ ਜੀ ਦਾ ਸ਼ਬਦ ਪੂਰਾ ਪੜ੍ਹਨ ‘ਤੇ ਪਤਾ ਚਲਦਾ ਹੈ ਕਿ ਕਬੀਰ ਸਾਹਿਬ ਹਿੰਦੂ ਮੁਸਲਮਾਨ ਦੇ ਝਗੜੇ ਤੋਂ ਉਤਾਂਹ ਉਠਕੇ ਇਕ ਰਮੇ ਹੋਏ ਰਾਮ ਅਕਾਲਪੁਰਖ ਦੀ ਗੱਲ ਕਰਹੇ ਹਨ। ਕਬੀਰ ਸਾਹਿਬ ਦੀ ਇਕ ਪੰਕਤੀ ਨੂੰ ਲੈਕੇ ਜੋ ਇਸ ਹਿੰਦੂ ਆਗੂ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ, ਉਹ ਇਸ ਸੰਪਰਦਾ ਦੀ ਅਸਲੀਯਤ ਜੱਗ ਜ਼ਾਹਿਰ ਕਰਦਾ ਹੈ।

ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ||3|| ਤੋਂ ਉੱਤੇ ਲਿਖੀ ਸਤਰ ਜ਼ਰਾ ਧਿਆਨ ਨਾਲ ਗੌਰ ਕਰੋ

ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ||
ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ||3||
ਕਬੀਰ ਸਾਹਿਬ ਇਨ੍ਹਾਂ ਸਤਰਾਂ ਵਿੱਚ ਕਹਿੰਦੇ ਹਨ ਕਿ ਜੇ ਸੁੰਨਤ ਕਰਣ ਨਾਲ ਜੇ ਤੁਰਕ (ਮੁਸਲਮਾਨ) ਬਣ ਜਾਈਦਾ ਹੈ ਤਾਂ ਔਰਤਾਂ ਦੀ ਸੁੰਨਤ ਤਾਂ ਹੋ ਨਹੀਂ ਸਕਦੀ, ਤੇ ਫਿਰ ਉਨ੍ਹਾਂ ਦਾ ਕੀ ਕੀਤਾ ਗਿਆ? ਇਸ ਨਾਲ ਤਾਂ ਉਹ ਹਿੰਦੂ ਹੀ ਰਹਿ ਗਈਆਂ! (ਮੁਸਲਮਾਨਾਂ ਦੀ ਕ੍ਰਿਆ ਅਨੁਸਾਰ)
ਕਬੀਰ ਸਾਹਿਬ ਅੰਤ ਵਿੱਚ ਕਹਿੰਦੇ ਹਨ ਕਿ
ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ||
ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿ ਹਾਰੀ ||4||8||ਇਨ੍ਹਾਂ ਕਤੇਬਾਂ ਦੇ ਝੰਝਟ ਤੋਂ ਮੁਕਤ ਹੋ ਕੇ ਇੱਕ ਅਕਾਲਪੁਰਖ ‘ਤੇ ਟੇਕ ਰੱਖ।

ਰਹਾਉ ਵਾਲੀ ਤੁੱਕ ਸਾਰਾ ਕੁੱਝ ਸਾਫ ਕਰ ਦਿੰਦੀ ਹੈ
ਕਾਜੀ ਤੈ ਕਵਨ ਕਤੇਬ ਬਖਾਨੀ ||
ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ||1|| ਰਹਾਉ ||
ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ) ? (ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ।1। ਰਹਾਉ।
ਇਸ ਹਿੰਦੂ ਨਾਮਧਾਰੀ ਦੀ ਮੂਰਖਤਾ ਦਾ ਪਤਾ ਇਸੇ ਤੋਂ ਚਲਦਾ ਹੈ, ਕਿ ਇਹ ਬ੍ਰਾਹਮਣ ਹੈ, ਤੇ ਇਹ ਸੰਪਰਦਾ ਸਿੱਖੀ ਨੂੰ ਢਾਹ ਲਾਉਣ ਲਈ ਹੀ ਖੜੀ ਕੀਤੀ ਗਈ। ਇਨ੍ਹਾਂ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ।–: ਸੰਪਾਦਕ ਖ਼ਾਲਸਾ ਨਿਊਜ਼ ਨੋਟ: ਜਿਹੜਾ ਵੀ ਸਿੱਖੀ ਦੇ ਖਿਲਾਫ ਬੋਲੇਗਾ ਉਹ *ਸਿੰਘ* ਨਹੀਂ ਹੋ ਸਕਦਾ, ਇਸ ਲਈ ਇਸ ਤਰ੍ਹਾਂ ਦੇ ਲੋਕਾਂ ਲਈ ਹੁਣ *ਸੰਘ* (ਸੰਘ ਪਰਿਵਾਰ – ਰਾਸ਼ਟਰੀਆ ਸਵਯੰ ਸੇਵਕ ਸੰਘ) ਲਿਖਿਆ ਜਾਇਆ ਕਰੇਗਾ। ਇਹ ਫੁਰਨਾ ਸ. ਆਤਮਜੀਤ ਸਿੰਘ ਕਾਨਪੁਰ ਹੋਰਾਂ ਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.