ਬਰੈਂਪਟਨ ਨਾਲ ਡੂੰਘੀਆਂ ਜੜਾਂ ਰੱਖਣ ਵਾਲੇ ਅਤੇ ਆਪਣੀਆਂ ਮਜ਼ਬੂਤ ਜੜਾਂ ਬਾਰੇ ਖੁੱਲ ਕੇ ਦਾਅਵਾ ਕਰਨ ਵਾਲੇ ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਨੇ ਜੀਵਨ ਵਿੱਚ ਕਈ ਉੱਚੀਆਂ ਲੰਬੀਆਂ ਛਲਾਂਘਾ ਲਾਈਆਂ ਹਨ। ਇੱਕ ਵਕੀਲ ਦੀ ਬਰੈਮਲੀ ਗੋਰ ਮਾਲਟਨ ਰਾਈਡਿੰਗ ਤੋਂ ਐਮ ਪੀ ਪੀ ਬਣਨਾ, ਐਮ ਪੀ ਪੀ ਹੁੰਦੇ ਹੋਏ ਫੈਡਰਲ ਐਨ ਡੀ ਪੀ ਦੀ ਲੀਡਰਸ਼ਿੱਪ ਰੇਸ ਧੱੜਲੇ ਨਾਲ ਜਿੱਤਣੀ ਅਤੇ ਗਰਮ ਖਿਆਲੀ ਸਿੱਖ ਸਿਆਸਤ ਨਾਲ ਗਹਿਰੇ ਸਬੰਧਾਂ ਬਾਰੇ ਵਿਵਾਦ ਨਾਲ ਨਿਪਟਣਾ ਕੁੱਝ ਗੱਲਾਂ ਖਾਸ ਹਨ ਜਿਹਨਾਂ ਦਾ ਉਸਦੇ
ਸਿਆਸੀ ਕੈਰੀਅਰ ਦੇ ਪਰੀਪੇਖ ਵਿੱਚ ਜ਼ਿਕਰ ਕੀਤਾ ਜਾਂਦਾ ਰਿਹਾ ਹੈ। ਜਗਮੀਤ ਸਿੰਘ ਨੇ ਇੱਕ ਹੋਰ ਛਲਾਂਗ ਲਾਈ ਹੈ ਜਿਸ ਸਦਕਾ ਉਹ ਆਪਣੇ ਪਿਆਰੇ ਬਰੈਂਪਟਨ ਤੋਂ 4354
ਕਿਲੋਮੀਟਰ ਦੂਰ ਬਰਨਬੀ ਸਾਊਥ (ਬੀ ਸੀ) ਦੀ ਜ਼ਿਮਨੀ ਚੋਣ ਲੜਨ ਲਈ ਜਾ ਪੱੁਜਿਆ ਹੈ। ਚੋਣ ਵਿੱਚ ਜਿੱਤ ਹੋਵੇ ਜਾਂ ਹਾਰ, ਉਹ ਆਪਣੇ ਨਵੇਂ ਸੰਜੋਏ ਪਰਿਵਾਰ ਨਾਲ ਬਰੈਂਪਟਨ ਤੋਂ ਕੂਚ ਕਰ ਜਾਵੇਗਾ, ਅਜਿਹਾ ਉਸਨੇ ਕੌਮੀ ਪੱਧਰ ਉੱਤੇ ਮੀਡੀਆ ਨੂੰ ਭਰੋਸਾ ਦਿੱਤਾ ਹੈ। ਇਹ ਉਸਦੀ ਮਜਬੂਰੀ ਦਾ ਸੂਚਕ ਵੀ ਹੈ ਅਤੇ ਉਸਦੇ ਜੀਵਨ ਵਿੱਚ ਆਉਣ ਵਾਲੇ ਣਕਿਆਸੇ ਦਿਨਾਂ ਦੀ ਸ਼ੁਰੂਆਤ ਦਾ ਵੀ। ਇਹ ਅਣਕਿਆਸੇ ਦਿਨ ਸਫ਼ਲਤਾ ਨਾਲ ਲੱਦੇ ਵੀ ਹੋ ਸਕਦੇ ਹਨ ਅਤੇ ਗੁਮਾਨਾਮੀ ਦੇ ਗਲਿਆਰਿਆਂ ਵਿੱਚ ਧੱਕਣ ਵਾਲੇ ਵੀ। ਜਗਮੀਤ ਸਿੰਘ ਲਈ ਇਹ ਮਜ਼ਬੂਰੀ ਸੀ ਕਿ 2019 ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਸੀਟ ਜਿੱਤ ਕੇ ਪਾਰਲੀਮੈਂਟ ਵਿੱਚ ਬੈਠਣ ਦਾ ਕਾਰਜ ਪੂਰਾ ਕਰਦਾ। ਉਸਦੇ ਐਨ ਡੀ ਪੀ ਲੀਡਰ ਬਣਨ ਤੋਂ ਬਾਅਦ ਪੰਜ ਹਲਕਿਆਂ ਲਈ ਜ਼ਿਮਨੀ ਚੋਣਾਂ ਹੋਈਆਂ ਹਨ ਅਤੇ ਇਹਨਾਂ ਪੰਜਾਂ ਵਿੱਚ ਹੀ ਐਨ ਡੀ ਪੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸੋ ਬਰਨਬੀ ਸਾਊਥ ਦੀ ਚੋਣ ਜਿੱਤਣਾ ਜਿੰਨਾ ਜਗਮੀਤ ਸਿੰਘ ਲਈ ਖੁਦ ਅਹਿਮੀਅਤ ਰੱਖਦਾ ਹੈ, ਉਸਤੋਂ ਵੱਧ ਐਨ ਡੀ ਪੀ ਲਈ ਜਰੂਰੀ ਹੈ। ਜੈਕ ਲੇਅਟਨ ਦੇ ਜ਼ਮਾਨੇ ਵਿੱਚ ਸਰਕਾਰੀ ਵਿਰੋਧੀ ਧਿਰ ਦਾ ਦਰਜ਼ਾ ਹਾਸਲ ਕਰਨ ਵਾਲੀ ਐਨ ਡੀ ਪੀ ਪਿਛਲੀਆਂ ਚੋਣਾਂ ਵਿੱਚ ਤੀਜੀ ਥਾਂ ਉੱਤੇ ਜਾ ਡਿੱਗੀ ਸੀ। ਪਹਿਲਾਂ ਵਾਲੀ ਪੁਜ਼ੀਸ਼ਨ ਨੂੰ ਮੁੜ ਸੁਰਜੀਤ ਕਰਨਾ ਜਗਮੀਤ ਸਿੰਘ ਲਈ ਇੱਕ ਗੋਲ ਹੈ ਜੋ ਉਸਨੇ ਸਮੁੱਚੀ ਪਾਰਟੀ ਕਾਕਸ ਦੇ ਸਹਾਰੇ ਹਾਸਲ ਕਰਨਾ ਹੈ। ਸੁਣਨ ਵਿੱਚ ਇਹ ਆਉਂਦਾ ਰਿਹਾ ਹੈ ਕਿ ਐਨ ਡੀ ਪੀ ਦੇ ਕਈ ਘਾਗ ਕਾਕਸ ਮੈਂਬਰ ਉਸਦੇ ਕੰਮਕਾਜ ਦੀ ਸ਼ੈਲੀ ਤੋਂ ਪ੍ਰਭਾਵਿਤ ਨਹੀਂ
ਹਨ। ਕੈਨੇਡਾ ਜੌਬ ਗਰਾਂਟ ਪ੍ਰੋਗਰਾਮ ਬਾਰੇ ਜਗਮੀਤ ਸਿੰਘ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਮੈਂਬਰ ਪਾਰਲੀਮੈਂਟ ਡੇਵਿਡ ਕ੍ਰਿਸੋਫਰਸਨ ਨੂੰ ਜਦੋਂ ਉਸਨੇ ਅਨੁਸ਼ਾਸ਼ਤ ਕਰਨਾ ਚਾਹਿਆ
ਤਾਂ ਕਾਕਸ ਵਿੱਚ ਇੱਕ ਕਿਸਮ ਨਾਲ ਵਿਦਰੋਹ ਪੈਦਾ ਹੋ ਗਿਆ ਸੀ। ਸਿੱਟੇ ਵਜੋਂ ਜਗਮੀਤ ਸਿੰਘ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਏਅਰ ਇੰਡੀਆ ਫਲਾਈਟ ਬੰਬ ਕਾਂਡ ਦੇ
ਸਾਜ਼ਸ਼ ਕਰਤਾ ਤਲਵਿੰਦਰ ਸਿੰਘ ਪਰਮਾਰ ਅਤੇ ਗਰਮ ਖਿਆਲੀ ਸਿੱਖਾਂ ਪ੍ਰਤੀ ਨਰਮ ਰਵਈਆ ਰੱਖਣ ਦਾ ਇਤਿਹਾਸ ਜਗਮੀਤ ਸਿੰਘ ਅਤੇ ਕਾਕਸ ਦੇ ਕੁੱਝ ਮੈਂਬਰਾਂ ਦੀ ਪਹੁੰਚ ਨੂੰ
ਲੈ ਕੇ ਜ਼ਿਕਰਯੋਗ ਵੱਖਰੇਵੇਂ ਹਨ। ਅਜਿਹੇ ਹਾਲਾਤਾਂ ਵਿੱਚ ਜ਼ਿਮਨੀ ਚੋਣ ਲੜਨਾ ਜਗਮੀਤ ਸਿੰਘ ਲਈ ਇਹ ਸਾਬਤ ਕਰਨ ਲਈ ਲਾਜ਼ਮੀ ਹੋ ਗਿਆ ਸੀ ਕਿ ਪਾਰਟੀ ਦੀ ਕਮਾਂਡ ਦਾ ਕੰਟਰੋਲ ਹਾਲੇ ਵੀ ਉਸਦੇ ਹੱਥ ਵਿੱਚ ਹੈ। ਪਰ ਫੈਡਰਲ ਚੋਣ ਲੜਨਾ ਐਨ ਡੀ ਪੀ ਦੀ ਲੀਡਰਸ਼ਿੱਪ ਜਿੱਤਣ ਨਾਲੋਂ ਕਾਫੀ ਵੱਖਰੀ ਖੇਡ ਹੈ। ਸੀ ਬੀ ਸੀ ਵੱਲੋਂ ਇਕੱਤਰ ਕੀਤੇ
ਅੰਕੜਿਆਂ ਮੁਤਾਬਕ ਲੀਡਰਸ਼ਿੱਪ ਚੋਣ ਵਿੱਚ ਜਗਮੀਤ ਸਿੰਘ ਲਈ ਡੋਨੇਸ਼ਨ ਅਤੇ ਸਮਰੱਥਨ ਦਾ ਵੱਡਾ ਹਿੱਸਾ ਸਿੱਖ ਭਾਈਚਾਰੇ ਦੀ ਇਮਦਾਦ ਵਿੱਚੋਂ ਆਇਆ ਸੀ। ਬਰਨਬੀ ਸਾਊਥ ਬੇਸ਼ੱਕ ਉਹ ਰਾਈਡਿੰਗ ਹੈ ਜਿੱਥੇ ਬੀਤੇ 40 ਸਾਲ ਤੋਂ ਐਨ ਡੀ ਪੀ ਜਿੱਤਦੀ ਆਈ ਹੈ ਪਰ 2015 ਵਿੱਚ ਐਨ ਡੀ ਪੀ ਦੀ ਜਿੱਤ ਮਹਿਜ਼ 547 ਵੋਟਾਂ ਨਾਲ ਹੋਈ ਸੀ। ਐਨ ਡੀ ਪੀ ਲਈ 35æ1% ਦੇ ਮੁਕਬਾਲੇ ਲਿਬਰਲਾਂ ਨੇ 33æ9% ਅਤੇ ਕੰਜ਼ਰਵੇਟਿਵਾਂ ਨੇ 27æ1% ਵੋਟਾਂ ਹਾਸਲ ਕੀਤੀਆਂ ਸਨ। ਭਾਵ ਜਗਮੀਤ ਸਿੰਘ ਲਈ ਇਹ ਸੀਟ ਕੱਢਣੀ ਸੱਪ ਦੇ ਮੂੰਹ ਵਿੱਚੋਂ ਗਰਾਹੀ ਕੱਢਣ ਵਾਲੀ ਗੱਲ ਹੋ ਸਕਦੀ ਹੈ। ਬਰਨਬੀ ਵਿੱਚ ਸਾਊਥ ਏਸ਼ੀਅਨ ਵੱਸੋਂ 8% ਦੇ ਕਰੀਬ ਹੈ ਅਤੇ ਸਿੱਖ ਵੱਸੋਂ ਮਹਿਜ਼ 4% ਦੇ ਕਰੀਬ। ਚੀਨੀ ਲੋਕਾਂ ਦੀ ਗਿਣਤੀ 40% ਦੇ ਲਾਗੇ ਹੈ ਜਿਸਤੋਂ ਬਾਅਦ ਫਿਲੀਪੀਨੋ, ਕੋਰੀਅਨ, ਲਾਤੀਨੀ ਅਮਰੀਕਨ ਆਦਿ ਕਈ ਗਰੱੁਪ ਹਨ। ਅਜਿਹੇ ਮਿਕਸ ਗਰੱੁਪ ਵਾਲੇ ਹਲਕੇ ਵਿੱਚ ਜਾ ਕੇ ਜਗਮੀਤ ਸਿੰਘ ਨੂੰ ਆਪਣੀਆਂ ਜੜਾਂ ਕਾਇਮ ਕਰਨੀਆਂ ਹਨ ਅਤੇ ਚੋਣ ਜਿੱਤ ਕੇ ਐਨ ਡੀ ਪੀ ਦੀਆਂ ਜੜਾਂ ਮਜ਼ਬੂਤ ਕਰਨ ਦੀ ਜੁੰਮੇਵਾਰੀ ਨਿਭਾਉਣੀ ਹੈ। ਚੁਣੌਤੀ ਵੱਡੀ ਹੈ ਪਰ ਵੱਡੀਆਂ ਚੁਣੌਤੀਆਂ ਹੀ ਵੱਡੀਆਂ ਸੰਭਾਵਨਾਵਾਂ ਨੂੰ ਜਨਮ ਦੇਂਦੀਆਂ ਹਨ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ