ਕੈਨੇਡਾ ਸਰਕਾਰ ਨੇ ਨਵੇਂ ਫੈਸਲੇ ਵਿੱਚ ਮਾਪਿਆਂ ਨੂੰ ਸਮਾਂਸਰ ਕਰਨ ਗਿਣਤੀ ਵਧਾ ਦਿੱਤੀ ਹੈ। ਇਹ ਗਿਣਤੀ 10 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਕਰ ਦਿੱਤੀ ਹੈ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਦੱਸਿਆ ਕਿ ਕੈਨੇਡਾ ਰਹਿੰਦੇ ਯੋਗ ਬਿਨੈਕਾਰਾਂ ਲਈ ਮਾਪਿਆਂ, ਦਾਦਕਿਆਂ ਅਤੇ ਨਾਨਕਿਆਂ ਨੂੰ ਸਪਾਂਸਰ ਕਰਨ ਦੀ ਗਿਣਤੀ 10,000 ਤੋਂ ਵਧਾ ਕੇ 17,000 ਕਰ ਦਿੱਤੀ ਗਈ ਹੈ।ਇਸ ਨਵੇਂ ਐਲਾਨ ਤਹਿਤ ਕੈਨੇਡਾ ਵਾਸੀਆਂ ਕੋਲ ਇੱਕ ਸੁਨਿਹਰੀ ਮੌਕਾ ਹੈ ਕਿ ਉਹ ਆਪਣੇ ਹੋਰ ਵੀ ਰਿਸ਼ਤੇਦਾਰਾਂ ਨੂੰ ਇੱਥੇ ਸਪਾਂਸਰ ਕਰ ਸਕਦੇ ਹਨ। ਇਸ ਪ੍ਰੋਗਰਾਮ ਅਧੀਨ ਉਨ੍ਹਾਂ ਲੋਕਾਂ ਨੂੰ ਪਹਿਲਾਂ ਲਾਭ ਦਿੱਤਾ ਜਾਵੇਗਾ, ਜਿਨ੍ਹਾਂ ਨੇ 2 ਜਨਵਰੀ ਤੋਂ 1 ਫਰਵਰੀ, 2018 ਦੇ ਤਕ ਖੋਲ੍ਹੀਆਂ ਗਈਆਂ ਅਰਜ਼ੀਆਂ ਦੌਰਾਨ ਸਪਾਂਸਰਸ਼ਿਪ ਲਈ ਇੱਛਾ ਜ਼ਾਹਰ ਕੀਤੀ ਸੀ।ਕੈਨੇਡਾ ਸਰਕਾਰ ਨੇ ਨਵੇਂ ਫੈਸਲੇ ਵਿੱਚ ਮਾਪਿਆਂ ਨੂੰ ਸਮਾਂਸਰ ਕਰਨ ਗਿਣਤੀ ਵਧਾ ਦਿੱਤੀ ਹੈ
ਸਰਕਾਰ ਲਾਟਰੀ ਸਿਸਟਮ ਤਹਿਤ ਬਿਨੈਕਾਰਾਂ ਦੇ ਨਾਂ ਚੁਣੇਗੀ ਅਤੇ ਇਛੁੱਕ ਲੋਕ ਕੈਨੇਡਾ ਜਾਣ ਲਈ ਅਪਲਾਈ ਕਰ ਸਕਣਗੇ। ਲਾਟਰੀ ਨਿਕਲਣ ਤੋਂ ਬਾਅਦ ਦੋ ਮਹੀਨਿਆਂ ਦੇ ਅੰਦਰ-ਅੰਦਰ ਅਰਜ਼ੀ ਦਾ ਪੂਰਾ ਸੈੱਟ ਇਮੀਗ੍ਰੇਸ਼ਨ ਵਿਭਾਗ ਨੂੰ ਭੇਜਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਹੀ ਬਿਨੈਕਾਰ ਕੈਨੇਡਾ ਆਉਣ ਲਈ ਯੋਗ ਹੁੰਦਾ ਹੈ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


