Ad-Time-For-Vacation.png

87 ਸਾਲਾ ਬਜ਼ੁਰਗ ਵੱਲੋਂ 8 ਸਾਲ ਦੀ ਬੱਚੀ ਦਾ ਬਲਾਤਕਾਰ, ਅਸੀਂ ‘ਇਨਸਾਨ’ ਕਦੋਂ ਬਣਾਂਗੇ ?

ਨਵੀਂ ਦਿੱਲੀ ਪੁਲਿਸ ਨੇ ਇੱਕ 87 ਸਾਲ ਦੇ ਬਜ਼ੁਰਗ ਨੂੰ ਇੱਕ 8 ਸਾਲ ਦੀ ਲੜਕੀ ਦੇ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਰਤਨ ਵਜੋਂ ਹੋਈ ਹੈ ਅਤੇ ਲਾਮਪੁਰ ਪਿੰਡ ਵਿੱਚ ਵਾਪਰੀ ਇਸ ਘਟਨਾ ਬਾਰੇ ਪੁਲਿਸ ਥਾਣਾ ਨਰੇਲ ਨੂੰ ਪੀ.ਸੀ.ਆਰ. ਕਾਲ ਪ੍ਰਾਪਤ ਹੋਈ ਸੀ।

ਰਤਨ ਨਾਬਾਲਿਗਾ ਨੂੰ ਮੱਝਾਂ ਨਾਲ ਭਰੇ ਇੱਕ ਵਾੜੇ ਵਿੱਚ ਲੈ ਗਿਆ ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਸਨੂੰ ਕਿਸੇ ਔਰਤ ਨੇ ਦੇਖਿਆ ਅਤੇ ਆਸ-ਪਾਸ ਤੋਂ ਮਦਦ ਲਈ ਆਵਾਜ਼ ਲਗਾਈ। ਲੋਕ ਇਕੱਠੇ ਹੋਏ ਪਰ ਦੋਸ਼ੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਦੋਸ਼ੀ ਨੂੰ ਕਾਬੂ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਅਤੇ ਬੁੱਧਵਾਰ ਨੂੰ ਰਤਨ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਨਾਬਾਲਿਗ ਲੜਕੀਆਂ ਨਾਲ ਅਜਿਹੀਆਂ ਸ਼ਰਮਨਾਕ ਘਟਨਾਵਾਂ ਕੋਈ ਨਵੀਆਂ ਨਹੀਂ। ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਬਲਾਤਕਾਰ ਅਤੇ ਛੇੜਖਾਨੀ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਮੱਥੇ ‘ਤੇ ਰੋਜ਼ ਨਵਾਂ ਕਲੰਕ ਲਗਾ ਦਿੰਦੀ ਹੈ ਪਰ ਸਾਡੀਆਂ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਜ਼ਿਆਦਾਤਰ ਬਾਲੜੀਆਂ ਨੂੰ ਬਚਾਉਣ ਵਿੱਚ ਅਸਫਲ ਹੋ ਜਾਂਦੀਆਂ ਹਨ ਜਾ ਕਹਿ ਲਈਏ ਕਿ ‘ਲੇਟ’ ਹੋ ਜਾਂਦੀਆਂ ਹਨ।

 

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.