7 ਮਹੀਨਿਆਂ ਤੋਂ ਪ੍ਰਿੰਸੀਪਲ ਸਣੇ 3 ਅਧਿਆਪਕਾਂ ਤੇ 15 ਵਿਦਿਆਰਥੀਆਂ ਨੇ ਕੀਤਾ ਨਾਬਾਲਿਗ ਨਾਲ ਬਲਾਤਕਾਰ
ਛਪਰਾ— ਬਿਹਾਰ ਦੇ ਛਪਰਾ ਜ਼ਿਲੇ ‘ਚ ਇਕ ਨਿਜੀ ਸਕੂਲ ‘ਚ ਪੜ੍ਹਨ ਵਾਲੀ 9ਵੀਂ ਜਮਾਤ ਦੀ ਨਾਬਾਲਿਗ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਛਪਰਾ ਦੇ ਪਰਸਾਗੜ ‘ਚ ਇਕ ਨਿਜੀ ਸਕੂਲ ‘ਚ ਪੜਾਈ ਕਰਨ ਵਾਲੀ 9ਵੀਂ ਜਮਾਤ ਦੀ ਵਿਦਿਆਰਥਣ ਨਾਲ 18 ਲੋਕਾਂ ਵਲੋਂ 7 ਮਹੀਨੇ ਤੋਂ ਬਲਾਤਕਾਰ ਕੀਤਾ ਜਾ ਰਿਹਾ ਸੀ। ਨਾਬਾਲਿਗ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਵਿਦਿਆਰਥਣ ਨੇ ਪੁਲਸ ਨੂੰ ਸ਼ਿਕਾਇਤ ‘ਚ ਸਕੂਲ ਦੇ ਪ੍ਰਿੰਸੀਪਲ, 2 ਅਧਿਆਪਕਾਂ ਅਤੇ 15 ਵਿਦਿਆਰਥੀਆਂ ‘ਤੇ ਸਮੂਹਿਕ ਬਲਾਤਕਾਰ ਦਾ ਦੋਸ਼ ਲਾਇਆ ਹੈ। ਉਸ ਨੇ ਆਪਣੀ ਸ਼ਿਕਾਇਤ ‘ਚ ਕੁੱਲ 18 ਲੋਕਾਂ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰਾਇਆ ਹੈ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਸ ਨੇ ਸਕੂਲ ਦੇ ਪ੍ਰਿੰਸੀਪਲ ਉਦੈ ਸਿੰਘ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਲੋਕਾਂ ‘ਚ ਪ੍ਰਿੰਸੀਪਲ, ਇਕ ਅਧਿਆਪਕ ਅਤੇ 2 ਨਾਬਾਲਿਗ ਵਿਦਿਆਰਥੀ ਸ਼ਾਮਲ ਹਨ।



