ਨਵੀਂ ਦਿੱਲੀ-ਰਾਜਸਥਾਨ ਦੇ ਬੀਕਾਨੇਰ ਦੇ ਰਹਿਣ ਵਾਲੇ 62 ਸਾਲਾ ਚੰਪਾ ਲਾਲ ਨੂੰ ਜਦੋਂ 6 ਮਹੀਨੇ ਪਹਿਲਾਂ ਪੇਟ ਵਿਚ ਬਹੁਤ ਦਰਦ ਹੋਇਆ ਤਾਂ ਉਸ ਨੂੰ ਲੱਗਾ ਕਿ ਐਸੀਡਿਟੀ ਕਾਰਨ ਅਜਿਹਾ ਹੋ ਰਿਹਾ ਹੈ। ਉਸ ਨੇ ਕਾਫੀ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ। ਪੇਟ ਦੇ ਵਧਦੇ ਆਕਾਰ ਤੋਂ ਪ੍ਰੇਸ਼ਾਨ ਹੋ ਕੇ ਚੰਪਾ ਲਾਲ ਦਿੱਲੀ ਪਹੁੰਚੇ ਤੇ ਹਾਲ ਹੀ ਵਿਚ ਸਰ ਗੰਗਾਰਾਮ ਹਸਪਤਾਲ ਦੇ ਡਾਕਟਰਾਂ ਨੇ ਉਸ ਦੇ ਪੇਟ ‘ਚੋਂ ਲਗਭਗ 17 ਕਿਲੋ ਦਾ ਟਿਊਮਰ ਕੱਢਿਆ। ਟਿਊਮਰ ਦਾ ਭਾਰ 4 ਨਵਜੰਮੇ ਬੱਚਿਆਂ ਜਿੰਨਾ ਸੀ। ਡਾਕਟਰਾਂ ਨੇ ਦੱਸਿਆ ਕਿ ਸਾਨੂੰ ਸਕੈਨ ਵਿਚ ਬਹੁਤ ਵੱਡਾ ਟਿਊਮਰ ਨਜ਼ਰ ਆਇਆ। ਇਹ ਟਿਊਮਰ ਡਿਫਰੈਂਸ਼ਲ ਲੀਪੋਸਰਕੋਮਾ ਸੀ ਜੋ ਫੈਟ ਸੈੱਲਸ ਨਾਲ ਵਧਣ ਵਾਲਾ ਦੁਰਲੱਭ ਕੈਂਸਰ ਹੈ ਤੇ ਪੇਟ ਦੇ 80 ਫੀਸਦੀ ਹਿੱਸੇ ਵਿਚ ਫੈਲ ਚੁੱਕਾ ਸੀ। ਇਸ ਕਾਰਨ ਬਾਕੀ ਅੰਗ ਆਪਣੀ ਥਾਂ ਤੋਂ ਖਿਸਕ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਅਸੀਂ ਪੇਟ ਵਿਚ ਦੋ ਚੀਰੇ ਲਾ ਕੇ ਕਈ ਘੰਟਿਆਂ ਦੀ ਸਰਜਰੀ ਤੋਂ ਬਾਅਦ ਪੇਟ ‘ਚੋਂ ਟਿਊਮਰ ਨੂੰ ਕੱਢ ਦਿੱਤਾ ਤੇ ਹੁਣ ਮਰੀਜ਼ ਦੀ ਹਾਲਤ ਠੀਕ ਹੈ। ਡਾਕਟਰਾਂ ਨੇ ਕਿਹਾ ਕਿ ਸਾਡੀ ਜਾਣਕਾਰੀ ਵਿਚ ਲੀਪੋਸਰਕੋਮਾ ਦਾ ਇਹ ਪਹਿਲਾ ਕੇਸ ਹੈ ਜਦੋਂ ਇੰਨੇ ਵੱਡੇ ਟਿਊਮਰ ਨੂੰ ਕੱਢਿਆ ਗਿਆ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


