ਪੱਤਰ ਪੇ੍ਰਰਕ, ਫਗਵਾੜਾ : ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਚਲ ਰਹੇ ਬਲੱਡ ਬੈਂਕ ‘ਚ ਮਾਤਾ ਠਾਕੁਰ ਦੇਵੀ ਅਤੇ ਸਵ. ਨਾਨਕ ਚੰਦ ਸੇਠੀ ਦੀ ਯਾਦ ਵਿਚ 413ਵਾਂ ਮੁਫ਼ਤ ਦੰਦਾਂ ਤੇ ਜਬਾੜਿਆਂ ਦਾ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਰਵੀ ਗੁਪਤਾ ਡਰੱਗ ਕਮਿਸ਼ਨਰ ਕਪੂਰਥਲਾ ਨੇ ਸ਼ਮ੍ਹਾ ਰੋਸ਼ਨ ਕਰ ਕੇ ਕੀਤਾ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ ਹੇਠ ਲਾਏ ਇਸ ਕੈਂਪ ਦੌਰਾਨ ਸੀਐੱਮਸੀ ਲੁਧਿਆਣਾ ਦੇ 25 ਮਾਹਿਰ ਡਾਕਟਰਾਂ ਦੀ ਮੋਬਾਈਲ ਟੀਮ ਨੇ ਡਾ. ਪਾਲ ਦੀ ਅਗਵਾਈ ਹੇਠ 145 ਲੋੜਵੰਦਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜ ਅਨੁਸਾਰ ਦੰਦਾਂ ਦੀ ਸਫਾਈ ਕਰਨ ਉਪਰੰਤ ਲੁੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ ਮਰੀਜ਼ਾਂ ਦੇ ਖਰਾਬ ਹੋਏ ਦੰਦਾਂ ਨੂੰ ਕੱਢ ਕੇ ਫਿਿਲੰਗ ਕੀਤੀ ਗਈ, ਜਦਕਿ 6 ਨਵੇਂ ਤਿਆਰ ਕੀਤੇ ਜਬਾੜੇ ਲੋੜਵੰਦਾਂ ਨੂੰ ਭੇਟ ਕੀਤੇ। ਉਨ੍ਹਾਂ ਲੋੜਵੰਦਾਂ ਦੇ ਜਬਾੜਿਆਂ ਦਾ ਨਾਪ ਲਿਆ ਅਤੇ ਨਵੇਂ ਜਬਾੜੇ ਬਣਾਉਣ ਦੀ ਦੂਸਰੀ ਪ੍ਰਕਿਰਿਆ ਪੂਰੀ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 3 ਅਕਤੂਬਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਅਸ਼ੋਕ ਸੇਠੀ, ਗੁਲਾਬ ਸਿੰਘ ਠਾਕੁਰ, ਗੁਲਸ਼ਨ ਕਪੂਰ, ਮੋਹਨ ਲਾਲ ਤਨੇਜਾ, ਟੀਡੀ ਚਾਵਲਾ, ਗੁਰਮੀਤ ਸਿੰਘ ਪਲਾਹੀ, ਅਮਰਜੀਤ ਡਾਂਗ, ਤਾਰਾ ਚੰਦ ਚੁੰਬਰ ਆਦਿ ਹਾਜ਼ਰ ਸਨ।
ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ
ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ


