Skip to content
Thursday, October 29, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

32 ਸਾਲ ਪਹਿਲਾਂ ਪਤਨੀ ਦਾ ਕਤਲ ਕਰ ਕੇ ਦੌੜ ਗਿਆ ਸੀ ਪੰਜਾਬੀ, ਕੈਨੇਡਾ ‘ਚ ਲੱਗੀਆਂ ਹੱਥਕੜੀਆਂ

By Admin Published 2 min read

 

ਇਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਸ ਨੇ ਡੀ. ਐੱਨ. ਏ ਅਤੇ ਹੋਰ ਨਵੀਂ ਜਾਂਚ ਦੇ ਆਧਾਰ ‘ਤੇ ਸਬੂਤ ਇਕੱਠੇ ਕੀਤੇ ਹਨ। ਪਰਮਜੀਤ ਦੇ ਭਰਾ ‘ਤੇ ਵੀ ਦੋਸ਼ ਲਾਏ ਗਏ ਹਨ ਪਰ ਉਸ ਨੂੰ ਕੈਨੇਡਾ ‘ਚ ਹਿਰਾਸਤ ‘ਚ ਨਹੀਂ ਲਿਆ ਗਿਆ। ਕੈਨੇਡੀਅਨ ਪੁਲਸ ਨੂੰ ਪਰਮਜੀਤ ਅਤੇ ਉਸ ਦੇ ਭਰਾ ‘ਤੇ ਸ਼ੱਕ ਹੈ, ਜਦੋਂ ਪਰਮਜੀਤ ਸਿੰਘ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਚਾਕੂ ਨਾਲ ਮਾਰਿਆ ਸੀ। 31 ਜਨਵਰੀ 2018 ਨੂੰ ਪਰਮਜੀਤ ‘ਤੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕਤਲ ਦੇ ਦੋਸ਼ ਤੈਅ ਕੀਤੇ ਗਏ ਸਨ, ਉਸ ਸਮੇਂ ਉਹ ਕੈਲੀਫੋਰਨੀਆ ਰਹਿ ਰਿਹਾ ਸੀ। ਪਰਮਜੀਤ ਸਿੰਘ ਹੁਣ ਹਿਰਾਸਤ ‘ਚ ਹੈ ਅਤੇ 31 ਮਈ ਨੂੰ ਉਸ ਨੂੰ ਵਿਨਨ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਅਦਾਲਤ ਦੇ ਦਸਤਾਵੇਜ਼ਾਂ ਦੇ ਆਧਾਰ ‘ਤੇ 30 ਸਾਲ ਪਹਿਲਾਂ ਪਰਮਜੀਤ ਕੈਲੀਫੋਰਨੀਆ ‘ਚ ਇਕ ਧਾਰਮਿਕ ਸਮੂਹ ‘ਚ ਸਰਗਰਮ ਸੀ, ਜਿੱਥੇ ਉਸ ਨੇ ਖੁੱਲ੍ਹੇ ਤੌਰ ‘ਤੇ ਆਪਣੀ ਪਤਨੀ ਦੇ ਕਤਲ ਕੀਤੇ ਜਾਣ ਦੀ ਗੱਲ ਆਖੀ ਸੀ।
ਇਸ ਲਈ ਕੀਤਾ ਕਤਲ—
ਪਰਮਜੀਤ ਦੀ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਪਰਮਜੀਤ ਸਿੰਘ ਹਿੰਸਕ ਹੋ ਗਿਆ ਅਤੇ ਉਸ ਨੇ ਬਿਨਾਂ ਕੁਝ ਸੋਚੇ ਸਮਝੇ ਚਾਕੂ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਰਮਜੀਤ ਨੇ ਆਪਣੀ ਪਤਨੀ ਦਾ ਕਤਲ ਘਰ ਦੇ ਬਾਥਰੂਮ ਵਿਚ ਕੀਤਾ ਸੀ। ਓਧਰ ਪਰਮਜੀਤ ਦੇ ਪੁੱਤਰ ਨੇ ਕੈਨੇਡੀਅਨ ਪੁਲਸ ਨੂੰ ਬਿਆਨ ਦਿੱਤਾ ਕਿ ਪਾਪਾ ਨੇ ਮੰਮੀ ਨੂੰ ਚਾਕੂ ਨਾਲ ਮਾਰਿਆ ਸੀ। ਪਰਮਜੀਤ ਸਿੰਘ ਨੇ 1986 ‘ਚ ਹੀ ਆਪਣੇ ਅਤੇ ਆਪਣੀ ਪਤਨੀ ਦੇ ਨਾਂ ਬੀਮਾ ਪਾਲਿਸੀ ਕਰਵਾਈ ਸੀ, ਜੋ ਕਿ 100,000 ਡਾਲਰ ਸੀ ਅਤੇ ਉਹ ਉਸ ਦਾ ਲਾਭ ਲੈਣਾ ਚਾਹੁੰਦਾ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp