27.5 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਏ ਸਰੀ ਦੇ ਬੇਅਰ ਕਰੀਕ ਸਟੇਡੀਅਮ ਦਾ ਰਸਮੀ ਉਦਘਾਟਨ

ਸਰੀ, ਬੀ.ਸੀ.– ਮੇਅਰ ਬਰੈਂਡਾ ਲੌਕ ਅਤੇ ਸਰੀ ਸਿਟੀ ਕੌਂਸਲ ਨੇ ਅੱਜ ਰਿਬਨ ਕੱਟਣ ਦੀ ਰਸਮ ਨਾਲ ਬੇਅਰ ਕਰੀਕ ਸਟੇਡੀਅਮ ਦਾ ਸਰਕਾਰੀ ਉਦਘਾਟਨ ਕੀਤਾ। ਸਰੀ ਦੀ ਨਵੀਨਤਮ ਖੇਡ ਅਤੇ ਮਨੋਰੰਜਨ ਸਹੂਲਤ ਵਿੱਚ ਇੱਕ ਕਵਰ ਕੀਤਾ ਗ੍ਰੈਂਡਸਟੈਂਡ, ਅਪਗ੍ਰੇਡ ਟਰੈਕ ਅਤੇ ਨਵੇਂ ਚੇਂਜਰੂਮ ਸ਼ਾਮਲ ਹਨ। 27.5 ਮਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਸਟੇਡੀਅਮ ਆਸਾਨ ਪਹੁੰਚ ਅਤੇ ਅਨੁਕੂਲਤਾ ਨੂੰ ਧਿਆਨ ਵਿੱਚ ਰੱਖਕੇ ਲਚਕੀਲੇ ਡਿਜ਼ਾਈਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਸਟੇਡੀਅਮ ਵਿੱਚ ਵਾਧੂ ਚੌੜੇ ਰਸਤੇ, ਪਹੁੰਚਯੋਗ ਜਨਤਕ ਵਾਸ਼ਰੂਮ, ਸਭ ਲਈ ਵਰਤੇ ਜਾ ਸਕਣ ਵਾਲੇ ਚੇਂਜਰੂਮ (universal change rooms) ਅਤੇ ਉੱਪਰਲੀ ਮੰਜ਼ਿਲ ‘ਤੇ ਆਉਣ-ਜਾਣ ਲਈ ਇੱਕ ਲਿਫ਼ਟ ਸ਼ਾਮਲ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਨਵਾਂ ਬੇਅਰ ਕਰੀਕ ਸਟੇਡੀਅਮ ਇੱਕ ਆਧੁਨਿਕ ਖੇਡ ਸਹੂਲਤ ਹੈ, ਜੋ ਸਾਡੇ ਭਾਈਚਾਰੇ ਲਈ ਸਿਹਤਮੰਦ ਅਤੇ ਤੰਦਰੁਸਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। 2,200 ਸੀਟਾਂ ਵਾਲਾ ਨਵਾਂ ਸਟੇਡੀਅਮ, ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਬਣਾਇਆ ਗਿਆ ਨਵਾਂ ਟਰੈਕ, ਲੋਅਰ ਮੇਨਲੈਂਡ ਵਿੱਚ ਖੇਡ ਸਮਾਗਮਾਂ ਲਈ ਇੱਕ ਪ੍ਰਮੁੱਖ ਸਥਾਨ ਵਜੋਂ ਵੀ ਕੰਮ ਕਰੇਗਾ। ਇਹ ਸਟੇਡੀਅਮ ਸਾਬਤ ਕਰਦਾ ਹੈ ਕਿ ਕੌਂਸਲ ਸਰੀ ਦੀ ਵਧ ਰਹੀ ਆਬਾਦੀ ਦੇ ਨਾਲ-ਨਾਲ ਖੇਡ ਅਤੇ ਮਨੋਰੰਜਨ ਦੀਆਂ ਸੁਵਿਧਾਵਾਂ ਨੂੰ ਵੀ ਅੱਗੇ ਵਧਾ ਰਹੀ ਹੈ।”

1950 ਦੇ ਦਹਾਕੇ ਤੋਂ ਬੇਅਰ ਕਰੀਕ ਪਾਰਕ ਦੇ ਟਰੈਕ ਅਤੇ ਫ਼ੀਲਡ ਨੇ ਅਨੇਕਾਂ ਖੇਡ ਅਤੇ ਕਮਿਊਨਿਟੀ ਸਮਾਗਮਾਂ ਦੀ ਮੇਜ਼ਬਾਨੀ ਕੀਤੀ ਹੈ ਅਤੇ ਦਹਾਕਿਆਂ ਦੌਰਾਨ ਇੱਥੇ ਕਈ ਸੁਧਾਰ ਵੀ ਹੋਏ ਹਨ। ਨਵਾਂ ਸਟੇਡੀਅਮ ਸਰੀ ਨੂੰ ਐਥਲੈਟਿਕਸ ਕੈਨੇਡਾ (Athletics Canada ) ਅਤੇ ਵਰਲਡ ਐਥਲੈਟਿਕਸ (World Athletics) ਵਰਗੀਆਂ ਸੰਸਥਾਵਾਂ ਰਾਹੀਂ ਵੱਡੇ ਖੇਡ ਟੂਰਿਜ਼ਮ ਮੌਕਿਆਂ ਲਈ ਬੋਲੀ ਲਗਾਉਣ ਦੇ ਯੋਗ ਬਣਾਏਗਾ, ਜੋ ਸਥਾਨਕ ਆਰਥਿਕਤਾ ਲਈ ਲਾਭਕਾਰੀ ਹੋ ਸਕਦੇ ਹਨ। ਕਲਾਸ-2 ਸਹੂਲਤ ਪ੍ਰਮਾਣਪੱਤਰ (Facility Certification) ਮਿਲਣ ਉਪਰੰਤ, ਇਹ ਸਟੇਡੀਅਮ ਵਰਲਡ ਐਥਲੈਟਿਕਸ ਕਾਂਟੀਨੈਂਟਲ ਟੂਰ (World Athletics Continental Tour) ਗੋਲਡ ਅਤੇ ਸਿਲਵਰ ਸਮੇਤ ਹੋਰ ਉੱਚ ਪੱਧਰੀ ਸਮਾਗਮਾਂ ਦੀ ਮੇਜ਼ਬਾਨੀ ਕਰ ਸਕੇਗਾ। ਬੀ.ਸੀ. ਐਥਲੈਟਿਕਸ (BC Athletics) ਅਤੇ ਬੀ.ਸੀ. ਸਕੂਲ ਸਪੋਰਟਸ (BC School Sports) ਵਰਗੀਆਂ ਮੁੱਖ ਸੰਸਥਾਵਾਂ ਨੂੰ ਵੀ ਇਸ ਨਵੀਨਤਮ ਸਟੇਡੀਅਮ ਤੋਂ ਲਾਭ ਮਿਲੇਗਾ, ਜੋ ਸੂਬਾਈ  ਅਤੇ ਖੇਤਰੀ ਪੱਧਰ ਦੇ ਸਮਾਗਮਾਂ ਲਈ ਢੇਰ ਸਾਰੇ ਮੌਕੇ ਪੈਦਾ ਕਰੇਗਾ। ਇਹ ਐਥਲੀਟ ਵਿਕਾਸ ਮਾਰਗ ਨੂੰ ਮਜ਼ਬੂਤ ਕਰੇਗਾ ਅਤੇ ਸਰੀ ਦੀ ਮੇਜ਼ਬਾਨੀ ਦੀ ਸਮਰੱਥਾ ਨੂੰ ਵਧਾਏਗਾ।

ਪਾਰਕ, ਮਨੋਰੰਜਨ ਅਤੇ ਖੇਡ ਸੈਰ-ਸਪਾਟਾ ਕਮੇਟੀ ਦੇ ਚੇਅਰਮੈਨ ਕੌਂਸਲਰ ਗੋਰਡਨ ਹੇਪਨਰ ਨੇ ਕਿਹਾ, ” ਬੇਅਰ ਕਰੀਕ ਸਟੇਡੀਅਮ ਵਰਗੀਆਂ ਸੁਵਿਧਾਵਾਂ ਵਿੱਚ ਨਿਵੇਸ਼ ਕਰਕੇ ਅਸੀਂ ਸਰੀ ਵਿੱਚ ਸਿਹਤਮੰਦ ਅਤੇ ਸਰਗਰਮ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਵਾਲਾ ਵਾਤਾਵਰਨ ਤਿਆਰ ਕਰ ਰਹੇ ਹਾਂ”। “ਬੀ.ਸੀ. ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਭਾਈਚਾਰਿਆਂ ਵਿੱਚੋਂ ਇੱਕ ਹੋਣ ਦੇ ਨਾਤੇ, ਸਾਡੇ ਪਾਰਕ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਦਾ ਇੱਕ ਢੰਗ-ਤਰੀਕਾ ਹੈ, ਜਿਸ ਨਾਲ ਅਸੀਂ ਸਥਾਨਕ ਖੇਡਾਂ ਅਤੇ ਭਾਈਚਾਰਕ ਸਮੂਹਾਂ ਲਈ ਸਹੂਲਤਾਂ ਪ੍ਰਦਾਨ ਕਰਕੇ ਸਰੀ ਨੂੰ ਮਜ਼ਬੂਤ ਕਰ ਰਹੇ ਹਾਂ, ਜੋ ਵੱਡੇ ਖੇਤਰੀ ਟੂਰਨਾਮੈਂਟਾਂ ਅਤੇ ਸਮਾਗਮਾਂ ਦੀ ਮੇਜ਼ਬਾਨੀ ਲਈ ਪ੍ਰਮੁੱਖ ਸਥਾਨਾਂ ਵਜੋਂ ਵੀ ਕੰਮ ਕਰਦੇ ਹਨ”।

ਨਵੇਂ ਸਟੇਡੀਅਮ ਵਿੱਚ ਇੱਕ ਨਵਾਂ ਪਲਾਜ਼ਾ, ਫੂਡ ਟਰੱਕਾਂ ਲਈ ਯੂਟਿਲਿਟੀ ਕੁਨੈਕਸ਼ਨ, ਅਤੇ ਇੱਕ ਰਿਆਇਤ ਸਟੈਂਡ ਅਤੇ ਟਿਕਟ ਬੂਥ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਭਵਿੱਖ ਵਿੱਚ ਹੋਰ ਵਰਤੋਂ ਦੇ ਅਨੁਕੂਲ ਬਣਾਉਣ ਲਈ ਅਪਣਾਇਆ ਜਾ ਸਕਦਾ ਹੈ। ਪ੍ਰੋਜੈਕਟ ਬਾਰੇ ਵਧੇਰੇ ਜਾਣਕਾਰੀ ਸਿਟੀ ਆਫ਼ ਸਰੀ ਦੇ  ਬੇਅਰ ਕਰੀਕ ਸਟੇਡੀਅਮ ਵੈੱਬਪੇਜ ਤੋਂ ਲਈ ਜਾ ਸਕਦੀ  ਹੈ |  

Share:

Facebook
Twitter
Pinterest
LinkedIn
matrimonail-ads
On Key

Related Posts

ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ

ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.