ਸਟਾਫ ਰਿਪੋਰਟਰ, ਖੰਨਾ : ਸਥਾਨਕ ਰੋਟਰੀ ਭਵਨ ਵਿਖੇ ਕਰਵਾਏ ਜਾ ਰਹੇ 24 ਕੁੰਡੀਏ ਗਾਇਤਰੀ ਮਹਾਯੱਗ ਲਈ ਭੂਮੀ ਪੂਜਨ ਕੀਤਾ ਗਿਆ। ਇਸ ਸਬੰਧੀ ਅਚਾਰਿਆ ਗੁਰੂ ਅਸ਼ੋਕ ਕੁਮਾਰ ਤੇ ਸਰਪ੍ਰਸਤ ਸੁਰਿੰਦਰ ਵਰਮਾ ਨੇ ਦੱਸਿਆ 24 ਕੁੰਡੀਏ ਗਾਇਤਰੀ ਮਹਾਯੱਗ ਕਾਰਤਿਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ 26 ਤੇ 27 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਯੱਗ ਆਚਾਰਿਆ ਅਸ਼ੋਕ ਕੁਮਾਰ ਨੇ ਸ਼ਰਧਾਲੂਆਂ ਨੂੰ 24ਵੇਂ ਕੁੰਡੀਏ ਗਾਇਤਰੀ ਮਹਾਯੱਗ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਸਮਾਗਮ ਦੇ ਪ੍ਰਬੰਧਕ ਪ੍ਰਸਿੱਧ ਸਮਾਜ ਸੇਵੀ ਮਹਿੰਦਰ ਅਰੋੜਾ ਨੇ ਦੱਸਿਆ ਇਸ ਮਹਾਯੱਗ ‘ਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਜੜ੍ਹੀਆਂ ਬੂਟੀਆਂ ਵਿਸ਼ੇਸ਼ ਤੌਰ ‘ਤੇ ਹਰਿਦੁਆਰ ਤੋਂ ਮੰਗਵਾਈਆਂ ਗਈਆਂ ਹਨ। ਇਸ ਯੱਗ ‘ਚ ਹਲਕਾ ਖੰਨਾ ਦੇ ਵਿਧਾਇਕ ਤਰੁਣਪ੍ਰਰੀਤ ਸਿੰਘ ਸੋਂਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਮੌਕੇ ਸਰਪ੍ਰਸਤ ਸੁਰਿੰਦਰ ਵਰਮਾ, ਯੱਗਸ਼ਾਲਾ ਦੇ ਡਾਇਰੈਕਟਰ ਡਾ. ਗਰਿਮਾ ਗੁਪਤਾ, ਯੱਗ ਅਚਾਰਿਆ ਅਸ਼ੋਕ ਕੁਮਾਰ, ਕੋਆਰਡੀਨੇਟਰ ਮਹਿੰਦਰ ਅਰੋੜਾ, ਡਾਇਰੈਕਟਰ ਹਰੀਸ਼ ਗੁਪਤਾ, ਹਰਵਿੰਦਰ ਸ਼ਿੰਟੂ, ਰੋਸ਼ਨ ਲਾਲ, ਰਾਹੁਲ ਬਾਵਾ, ਕਰਨ ਵਰਮਾ, ਪਿੰ੍ਸ ਕਾਲੜਾ, ਰਾਜੇਸ਼ ਕੁਮਾਰ, ਹਰੀਸ਼ ਮਹਿੰਦਰੂ, ਕਮਲ ਵਿੱਜ, ਗੌਰਵ ਸ਼ਰਮਾ, ਰਾਮ ਪ੍ਰਸਾਦ, ਰੋਟਰੀ ਕਲੱਬ ਦੇ ਪ੍ਰਧਾਨ ਅਮਨ ਗੁਪਤਾ, ਸਕੱਤਰ ਵਿਪਨ ਵਰਮਾ, ਅਨੁਰਾਗ ਗੁਪਤਾ, ਕਪਿਲ ਦੇਵ ਚਿਕਿਰਸਾਲ, ਰਜਿੰਦਰ ਅਰੋੜਾ, ਢੀਂਗਰਾ ਆਦਿ ਹਾਜ਼ਰ ਸਨ।



