22 ਅਪ੍ਰੈਲ ਦੀ ‘ਖਾਲਸਾ ਡੇ ਪਰੇਡ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ

ਗੁੁਰਦਵਾਰਾ ਦਸ਼ਮੇਸ਼ ਦਰਬਾਰ ਖਾਲਿਸਤਾਨ ਅਤੇ ਖਾਲਸਈ ਪ੍ਰੰਪਰਾਵਾਂ ਨੂੰ ਸਮਰਪਿਤ ਹੈ:ਪ੍ਰਬੰਧਕ

ਸਰੀ:- ਖਾਲਸਾ ਦਿਵਸ ਨੂੰ ਸਮਰਪਿਤ ਸਰੀ ਦਾ ਨਗਰ ਕੀਰਤਨ ਦੁਨੀਆ ਭਰ ਵਿੱਚ ਪ੍ਰਸਿੱਧ ਹੈ।ਪੰਜਾਬ ਤੋਂ ਬਾਹਰ ਇੰਨੀ ਵੱਡੀ ਗਿਣਤੀ ਵਿੱਚ ਸਿੱਖ ਕੌਮ ਸਰੀ ਵਿੱਚ ਹੀ ਇਕੱਠੀ ਹੁੰਦੀ ਹੈ।ਇਸ ਸਾਲ 22 ਅਪ੍ਰੈਲ ਨੂੰ ਇਹ ਨਗਰ ਕੀਰਤਨ ਹੋ ਰਿਹਾ ਹੈ।ਪ੍ਰੈਸ ਕਾਨਫਰੰਸ ਦੌਰਾਨ ਹਾਜ਼ਰ ਪ੍ਰਬੰਧਕਾਂ ਨੇ ਕਿਹਾ ਕਿ ਗੁਰਦਵਾਰਾ ਦਸ਼ਮੇਸ਼ ਦਰਬਾਰ ਖਾਲਸਈ ਪ੍ਰੰਪਰਾਵਾ ਨੂੰ ਸਮਰਪਿਤ ਹੈ ਅਤੇ ਖਾਲਿਸਤਾਨ ਲਈ ਪ੍ਰਤੀਬੱਧ ਹੈ। ਉਨਾ ਕਿਹਾ ਇਸ ਸਾਲ ਖਾਲਿਸਤਾਨ ਦੇ ਸ਼ਹੀਦ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਉਨਾ ਅਪੀਲ ਕੀਤੀ ਕਿ ਨਗਰ ਕੀਰਤਨ ਦੌਰਾਨ ਗੈਸ ਦੇ ਗੁਬਾਰੇ ਜਾਂ ਮੂਵੀਆਂ ਬਣਾਉਂਣ ਲਈ ਆਪਣੇਂ ਡਰੋਨ ਨਾ ਛੱਡਣ ਇਸ ਨਾਲ ਹਾਦਸਾ ਵਰਤਣ ਦਾ ਖਤਰਾ ਹੋ ਸਕਦਾ ਹੈ।ਉਨਾ ਕਿਹਾ ਕਿ ਕਾਰਾਂ ਸਹੀ ਥਾਂ ਤੇ ਪਾਰਕ ਕੀਤੀਆਂ ਜਾਣ।ਉਨਾ ਕਿਹਾ ਵਿਕਟੋਰੀਆ ਅਤੇ ਨਨਾਇਮੋ ਤੋਂ ਆਉਂਣ ਵਾਲੀਆਂ ਸੰਗਤਾਂ ਲਈ ਟਵਾਸਿਨ ਅਤੇ ਹੌਰਸ਼ ਬੇਅ ਤੇ ਜੋ ਪਹਿਲੀ ਫੈਰੀ ਆਵੇਗੀ ਉਥੋਂ ਖਾਲਸਾ ਸਕੂਲ ਦੀਆਂ ਬੱਸਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਦੀ ਸੇਵਾ ਕਰਨਗੀਆਂ ।ਇਸੇ ਤਰਾ ਗੁਰੂ ਅੰਗਦ ਦੇਵ ਐਲੀਮੈਂਟਟਰੀ ਸਕੂਲ ਜੋ ਕਿ 13479 – 77 ਐਵਨਿਊ ਤੇ ਸਥਿਤ ਹੈ ਉਨਾ ਕੋਲ ਪਾਰਕਿੰਗ ਦੀ ਜਗਾ ਹੈ ਉਥੇ ਗੱਡੀਆ ਪਾਰਕਿੰਗ ਕਰੋ ਅਤੇ ਸਕੂਲ ਦੀਆਂ ਬੱਸਾਂ ਉਥੋਂ ਰਾਈਡ ਦੇਣਗੀਆਂ।ਇਸੇ ਤਰਾਂ ਸਿੱਖ ਅਕੈਡਮੀ ਦੀਆਂ ਬੱਸਾਂ ਐਬਟਸਫੋਰਡ ਦੇ ਗੁਰਦਾਰਿਆਂ ਸੰਗਤਾਂ ਨਮੂ ਲਿਆਉਂਣ ਲਈ ਸੇਵਾ ਕਰਨਗੀਆ।ਉਨਾ ਅਪੀਲ ਕੀਤੀ ਕਿ ਕਈ ਲੋਕ ਪ੍ਰਾਈਵੇਟ ਸੰਸਥਾਵਾ ਦੇ ਨਾਂ ਤੇ ਦਾਨ ਮੰਗਦੇ ਹਨ ਉਨਾ ਤੋਂ ਸੁਚੇਤ ਕਰੋ ਉਨਾ ਨੂੰ ਦਾਨ ਦੇਣ ਤੋਂ ਗੁਰੇਜ ਕੀਤਾ ਜਾਵੇ।ਪ੍ਰੇਡ ਦੌਰਾਨ ਨਸ਼ੇ ਤੋਂ ਪ੍ਰਹੇਜ਼ ਕੀਤਾ ਜਾਵੇ।ਨਗਰ ਕੀਰਤਨ ਤੇ ਆ ਰਹੇ ਖਰਚੇ ਵਾਰੇ ਕਿਹਾ ਕਿ ਤਕਰੀਬਨ ਤਿੰਨ ਲੱਖ ਅਠਾਈ ਹਜ਼ਾਰ ਡਾਲਰ ਪਿਛਲੇ ਸਾਲ ਖਰਚ ਆਇਆ ਸੀ ।ਗੋਲਕ ਬਾਰੇ ਪੁਛੇ ਸਵਾਲ ਦੇ ਜੁਆਬ ਵਿੱਚ ਉਨਾ ਕਿਹਾ ਕਿ ਪਿਛਲੇ ਸਾਲ ਨਗਰ ਕੀਰਤਨ ਦੀ ਗੋਲਕ ਦੋ ਲੱਖ ਤਿੰਨ ਹਜ਼ਾਰ ਦੇ ਕਰੀਬ ਸੀ।ਉਨਾ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਸਫਾਈ ਦਾ ਖਿਆਲ ਰੱਖੋ ਖਾਣ ਪੀਣ ਤੋਂ ਬਾਅਦ ਪਲੇਟਾਂ ਆਦਿ ਸੜਕ ਤੇ ਨਾ ਸੁੱਟੋ ਬਕਾਇਦਾ ਥਾਂ ਥਾਂ ਤੇ ਲੱਗੇ ਗਾਰਬੇਜ਼ ਬੈਗਾ ਵਿੱਚ ਪਾਉ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.