Ad-Time-For-Vacation.png

2026 ਉਲੰਪਿਕ ਖੇਡਾਂ ਲਈ ਕੈਲਗਰੀ ਸ਼ਹਿਰ ਬਣਿਆ ਪਹਿਲੀ ਪਸੰਦ

ਕੈਲਗਰੀ-2026 ਦੀਆਂ ਉਲੰਪਿਕ ਖੇਡਾਂ ਲਈ ਉੱਤਰੀ ਅਮਰੀਕੀ ਸ਼ਹਿਰ ਕੈਲਗਰੀ ਪਹਿਲੀ ਪਸੰਦ ਬਣ ਗਿਆ ਹੈ। ਅਮਰੀਕੀ ਉਲੰਪਿਕ ਕਮੇਟੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਡੈਨਵਰ ਤੇ ਸਾਲਟ ਲੇਕ ਸਿਟੀ ਇਸ ਦੌੜ ‘ਚੋਂ ਬਾਹਰ ਹੋ ਗਏ ਹਨ। ਅਮਰੀਕੀ ਉਲੰਪਿਕ ਕਮੇਟੀ ਦੇ ਚੇਅਰਮੈਨ ਲੈਰੀ ਪ੍ਰੋਬਸਟ ਨੇ 2026 ‘ਚ ਉਲੰਪਿਕ ਖੇਡਾਂ ਸਾਲਟ ਲੇਕ ਸਿਟੀ, ਡੈਨਵਰ ਜਾਂ ਰੀਨੋ ‘ਚ ਕਰਵਾਉਣ ਦੀ ਸੰਭਾਵਨਾ ਰੱਦ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ 2 ਸਾਲ ਪਹਿਲਾਂ ਸਮਰ ਗੇਮਜ ਲਾਸ ਏਾਜਲਸ (ਅਮਰੀਕਾ) ‘ਚ ਹੋਈਆਂ ਸਨ ਤੇ ਅਮਰੀਕਾ 2030 ‘ਚ ਵਿੰਟਰ ਗੇਮਜ ਲਈ ਯਤਨ ਕਰ ਸਕਦਾ ਹੈ। ਇੱਥੇ ਵਰਣਨਯੋਗ ਹੈ ਕਿ ਕੈਲਗਰੀ ਤੋਂ ਇਲਾਵਾ ਸਿਓਨ, ਸਵਿਟਜ਼ਰਲੈਂਡ, ਸਪੋਰੋ, ਜਾਪਾਨ, ਸਟਾਕਹੋਮ ਤੇ ਸਵੀਡਨ ‘ਚ ਵੀ ਉਲੰਪਿਕ ਖੇਡਾਂ ਕਰਵਾਏ ਜਾਣ ਦੀ ਚਰਚਾ ਹੁੰਦੀ ਰਹੀ ਹੈ। ਆਈ.ਓ.ਸੀ. ਦੇ ਉਪ ਪ੍ਰਧਾਨ ਜੁਆਨ ਐਨਟੋਨੀਓ ਸਮਾਰਾਂਚ ਨੇ ਪਿਛਲੇ ਹਫ਼ਤੇ ਕੈਲਗਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਸੀ ਕਿ ਇਸ ਸ਼ਹਿਰ ‘ਚ ਬਹੁਤ ਸਮਰਥਾ ਹੈ। ਉਨ੍ਹਾਂ ਕਿਹਾ ਸੀ ਕਿ ਸ਼ਹਿਰ ਦੇ ਮੇਅਰ ਨਹੀਦ ਨੈਨਸੀ ਤੇ ਹੋਰਨਾਂ ਨਾਲ ਇਸ ਸਬੰਧੀ ਦੱਖਣੀ ਕੋਰੀਆ ‘ਚ ਮੀਟਿੰਗ ਹੋਵੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.