ਰੂਪਨਗਰ: ਆਮ ਆਦਮੀ ਪਾਰਟੀ ਦੇ ਬਾਗ਼ੀ ਨੇਤਾ ਤੇ ਦਿੱਲੀ ਹਾਈਕਮਾਨ ਦਾ ਸਮਰਥਨ ਪ੍ਰਾਪਤ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵਿਚਾਲੇ ਸ਼ਬਦੀ ਜੰਗ ਦਿਨੋਂ-ਦਿਨ ਤੇਜ਼ ਹੁੰਦੀ ਜਾਪਦੀ ਹੈ। ਖਹਿਰਾ ਨੇ ਅੱਜ ਰੂਪਨਗਰ ਵਿੱਚ ਭਗਵੰਤ ਮਾਨ ਬਾਰੇ ਕਿਹਾ ਕਿ ਉਨ੍ਹਾਂ ਨੂੰ ਬਠਿੰਡਾ ਕਨਵੈਨਸ਼ਨ ਤੋਂ ਬਾਅਦ ਹੀ ਕਿਉਂ ਜਾਗ ਆਈ ਹੈ। ਇੰਨਾ ਹੀ ਨਹੀਂ ਖਹਿਰਾ ਨੇ ਮਾਨ ਨੂੰ ਹੈਂਕੜਬਾਜ਼ ਤਕ ਕਹਿ ਦਿੱਤਾ।ਖਹਿਰਾ ਆਉਂਦੀਆਂ 2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚੋਂ ਉਮੀਦਵਾਰਾਂ ਦੀ ਚੋਣ ਵਾਲੰਟੀਅਰ ਖ਼ੁਦ ਕਰਨਗੇ ਨਾ ਕਿ ਦਿੱਲੀ ਤੋਂ ਟਿਕਟਾਂ ਦੀ ਚੋਣ ਹੋਵੇਗੀ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਇੱਕ ਵਿਅਕਤੀ ਦੀ ਨਹੀਂ, ਬਲਕਿ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ ਪਰ ਲੋਕ ਹੁਣ ਜਾਗ ਰਹੇ ਹਨ ਤੇ ਪਾਰਟੀ ਵਿੱਚ ਆਮਤਵਿਸ਼ਵਾਸ ਪੈਦਾ ਹੋਇਆ ਹੈ।
ਪੰਜਾਬ ਵਿੱਚ ਦਿੱਲੀ ਹਾਈਕਮਾਨ ਦੀ ਤਰਜਮਾਨੀ ਕਰਦੇ ਭਗਵੰਤ ਮਾਨ ‘ਤੇ ਸੱਟ ਮਾਰਦਿਆਂ ਖਹਿਰਾ ਨੇ ਕਿਹਾ ਕਿ ਉਸ ਦੀ ਹੈਂਕੜ ਨੇ ਹੀ ਪਾਰਟੀ ਨੂੰ 100 ਸੀਟਾਂ ਤੋਂ 20 ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਕਿਸੇ ਚੰਗੇ ਬੰਦਿਆਂ ਨੂੰ ਪਾਰਟੀ ਵਿੱਚ ਆਉਣ ਹੀ ਨਹੀਂ ਦਿੱਤਾ ਅਤੇ ਜੋ ਵੀ ਚੰਗੇ ਲੋਕ ਸਨ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਦਾ ਰਾਹ ਦਿਖਾ ਦਿੱਤਾ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


