Ad-Time-For-Vacation.png

1984 ਦੀ ਸਿੱਖ ਨਸਲਕੁਸ਼ੀ ਨੁੰ ਯਾਦ ਕਰਦਿਆਂ ਸਿੱਖ ਕੌਮ ਦੀ ਜਾਨਾ ਬਚਾਉਂਣ ਦੀ ਮੁਹਿੰਮ ਦੀ ਚਾਰੇ ਪਾਸੇ ਸ਼ਲਾਘਾ

ਸਰੀ:- 1984 ਦੀ ਨਸਲ ਕੁਸ਼ੀ ਨੂੰ ਯਾਦ ਕਰਦਿਆ ਸਿੱਖ ਕੌਮ ਦੀ ਖੂਨ ਦਾਨ ਮੁਹਿੰਮ ਦੇ ਵਲੰਟਰੀਆਂ ਨੇ ਸਰੀ ਦੇ ਧੂਮ ਰੈਸਟੋਰੈਂਟ ਵਿੱਚ 24 ਅਕਤੂਬਰ ਨੂੰ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਕ ਪਾਸੇ ਗੁਰੂ ਨਾਨਕ ਦੀ ਸੋਚ ਹੈ ਜੋ ਸਰਬੱਤ ਦੇ ਭਲੇ ਦੀ ਹੈ ਦੂਸਰੇ ਪਾਸੇ ਜਾਬਰ ਸੋਚ ਹੈ ਜੋ ਇਨਸਾਨਾਂ ਵਿੱਚ ਵੰਡੀਆਂ ਪਾ ਕੇ ਮਨੁੱਖਤਾ ਨੂੰ ਕਤਲ ਕਰਨ ਤੱਕ ਜਾ ਪਹੁੰਚਦੀ ਹੈ।ਉਨਾ ਕਿਹਾ ਕਿ 1984 ਵਿੱਚ ਭਾਰਤ ਭਰ ਵਿੱਚ ਜਨੂਨੀ ਲੋਕਾਂ ਨੇ ਹਜਾਰਾਂ ਸਿੱਖਾਂ ਦਾ ਕਤਲੇਆਮ ਸੋਚੀ ਸਮਝੀ ਸ਼ਾਜਿਸ ਅਧੀਨ ਇਸ ਕਰਕੇ ਕੀਤਾ ਕਿ ਉਹ ਗੁਰੂ ਨਾਨਕ ਦੇ ਸਿੱਖ ਸਨ। ਜਿਨਾ ਜਨੂਨੀ ਤਾਕਤਾਂ ਨੇ ਕੀਤਾ ਉਨਾ ਨੂੰ ਸਜ਼ਾ ਤਾਂ ਕੀ ਮਿਲਣੂ ਸੀ ਸਗੋਂ ਰਾਜਸੱਤਾ ਵਿੱਚ ਉ੍ਨਚੇ ਅਹੁਦੇ ਦੇ ਕੇ ਭਾਰਤ ਦੇ ਰਾਜ ਤੰਤਰ ਨੇ ਉਨਾ ਨੂੰ ਨਿਵਾਜ਼ਿਆ। ਉਨਾ ਸ਼ਪੱਸ਼ਟ ਕੀਤਾ ਕਿ ਗੁਰੂ ਨਾਨਕ ਦੀ ਸਿੱਖਿਆ ਕਿ ‘ਜੁਲਮ ਦੇਖ ਚੁੱਪ ਨਹੀਂ ਰਹਿਣਾ’ ਇਸ ਲਈ ਸਿੱਖ ਕੌਮ ਹਮੇਸ਼ਾ ਜਾਬਰ ਦਾ ਵਿਰੋਧ ਕਰੇਗੀ,ਚਾਹੇ ਜੁਲਮ ਸਿੱਖ ਤੇ ਹੋਵੇ ,ਮੁਸਲਮਾਨ ,ਈਸਾਈ ,ਦਲਿਤ ਜਾਂ ਫਿਰ ਜਿਨਾ ਨੇ 84 ਵਿੱਚ ਸਿੱਖਾਂ ਨੂੰ ਮਾਰਿਆ ਜੇ ਉਨਾ ਤੇ ਵੀ ਕੋਈ ਜੁਲਮ ਕਰੇਗਾ ਗੁਰੂ ਨਾਨਕ ਦੇ ਸਿੱਖ ਹਮੇਸ਼ਾਂ ਇਸ ਦਾ ਵਿਰੋਧ ਕਰਨਗੇ।

ਇਸ ਮੁਹਿੰਮ ਦੀਆ ਪ੍ਰਾਪਤੀਆਂ ਬਾਰੇ ਉਨਾ ਦਸਿਆ ਕਿ ਕੈਨੇਡੀਅਨ ਬਲੱਡ ਸਰਵਿਸ ਅਨੁਸਾਰ ਸਿੱਖ ਕੌਮ ਦੀ ਖੂਨਦਾਨ ਮੁਹਿੰਮ ਦਸੰਬਰ 2016 ਤੱਕ120,000 ਹਜਾਰ ਮਨੁੱਖੀ ਜਾਨਾ ਬਚਾਉਂਣ ਵਿੱਚ ਸਹਾਈ ਹੋਈ ਹੈ।ਉਨਾ ਕਿਹਾ ਕਿ ਗਿਣਤੀ ਇਸਤੋਂ ਵੀ ਕਿਤੇ ਵੱਧ ਹੈ।ਇਹ ਅੰਕੜੇ ਇਕੱਲੇ ਕੈਨੇਡਾ ਦੇ ਹਨ।ਅਮਰੀਕਾ, ਅਸਟਰੇਲੀਆ, ਨਿਊਜ਼ੀਲੈਂਡ ਆਦਿ ਹੋਰ ਮੁਲਕਾਂ ਵਿੱਚ ਵੀ ਹਜਾਰਾ ਲੋਕ ਹਰ ਸਾਲ 84 ਦੀ ਨਸਲਕੁਸ਼ੀ ਨੂੰ ਯਾਦ ਕਰਦਿਆਂ ਖੂਨ ਦਾਨ ਕਰਦੇ ਜੋ ਉਹ ਜਾਨਾ ਬਚਾਉਂਣ ਵਿੱਚ ਸਹਾਈ ਹੁੰਦੇ ਹਨ ਉਨਾ ਦੀ ਗਿਣਤੀ ਵੱਖਰੀ ਹੈ।ਉਨਾ ਦੱਸਿਆ ਕਿ ਇਹ ਸਮੁੱਚੀ ਕੌਮ ਦੀ ਮੁਹਿੰਮ ਹੈ ਇਸਦਾ ਸਿਹਰਾ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਸਿਰ ਬੱਝਦਾ ਹੈੈ।ਇਹ ਪ੍ਰਾਪਤੀ ਸਮੱੁਚੀ ਕੌਮ ਦੀ ਹੈ।ਉਨਾ ਅਪੀਲ ਕੀਤੀ ਕਿ ਇਸ ਮੁੰਿਮ ਵਿੱਚ ਸ਼ਾਮਲ ਹੋ ਕੇ ਉਨਾ ਜਨੂੰਨੀ ਤਾਕਤਾਂ ਨੂੰ ਦੁਨੀਆਂ ਭਰ ਵਿੱਚ ਨੰਗਾ ਕਰੀਏ ਅਤੇ ਇਹ ਸਨੇਹਾ ਦੇਈਏ ਕਿ ਮਾਰਨ ਵਾਲੇ ਨਾਲੋਂ ਬਚਾਉਂਣ ਵਾਲਾ ਹਮੇਸ਼ਾ ਤਾਕਤਵਰ ਹੂੰਦਾ ਹੈ। ਪ੍ਰੈਸ ਕਾਨਫਰੰਸ ਵਿੱਚ ਆਏ ਪੱਤਰਕਾਰਾਂ ਨੂੰ ਜਾਰੀ ਕੀਤੀ ਪ੍ਰੈਸ ਰਲੀਜ਼ ਵਿੱਚ ਉਨਾ ਕਿਹਾ ਕਿ ਨਵੰਬਰ 1984 ਵਿਚ ਭਾਰਤ ਦੇ ਅਖੌਤੀ ਲੋਕਤੰਤਰ ਦੀਆਂ ਗਲੀਆਂ ਵਿਚ ਚਿੱਟੇ ਦਿਨ ਹਜਾਰਾਂ ਸਿੱਖਾਂ ਦੇ ਭਿਆਨਕ ਕਤਲੇਆਮ ਲਈ ਜਿੰਮੇਵਾਰ ਤਾਕਤਾਂ ਨੂੰ ਬੇਨਕਾਬ ਕਰਨ ਲਈ ਦੁਨੀਆਂ ਭਰ ਵਿਚ ਉੇ੍ਨਠੀ ਇਨਸਾਫ ਪਸੰਦ ਲੋਕਾਂ ਦੀ ਇਹ ਆਵਾਜ਼ ਗੁਰੂ ਨਾਨਕ ਪਾਤਸ਼ਾਹ ਵੱਲੋਂ ਐਮਨਾਬਾਦ ਦੀ ਧਰਤੀ ਉ੍ਨਪਰ ਦਿੱਤੇ ਸੁਨੇਹੇ ਤੇ ਤੇ ਪਹਿਰਾ ਦੇ ਰਹੀ ਹੈ।ਇਸਦੇ ਉਲਟ ਭਾਰਤੀ ਹੁਕਮਰਾਨਾਂ ਅਤੇ ਉੇਸਦੇ ਸਮੁੱਚੇ ਤੰਤਰ ਵੱਲੋਂ ਨਾ ਸਿਰਫ ਅਜਿਹੇ ਕਤਲੇਆਮਾਂ ਨੂੰ ਦਬਾਉਣ ਅਤੇ ਭੁਲਾਉਣ ਦੀਆਂ ਸਾਜਿਸ਼ਾਂ ਜਾਰੀ ਹਨ ਸਗੋਂ ਲਗਾਤਾਰ ਅੱਜ ਤੱਕ ਦਲਿਤਾਂ, ਆਦਿਵਾਸੀਆਂ ਅਤੇ ਸਮੁੱਚੀਆਂ ਘੱਟ ਗਿਣਤੀਆਂ ਦਾ ਘਾਣ ਅਤੇ ਉਹਨਾਂ ਨੂੰ ਜ਼ਲਾਲਤ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਅਜਿਹੇ ਕਤਲੇਆਮਾਂ ਦੀ ਸੱਚਾਈ ਨੂੰ ਦਬਾਉਣ ਅਤੇ ਕਾਤਲਾਂ ਦੀ ਪੁਸ਼ਤਪਨਾਹੀ ਕਰ ਕੇ ਹੀ ਮੌਜੂਦਾ ਦੌਰ ਵਿਚ ਦੇਸ਼ ਅੰਦਰ ਹੋ ਰਹੇ ਮਨੁੱਖਤਾ ਦੇ ਘਾਣ ਅਤੇ ਭਵਿੱਖ ਦੇ ਸੰਭਾਵੀ ਵੱਡੇ ਕਤਲੇਆਮਾਂ ਲਈ ਰਾਹ ਪੱਧਰਾ ਹੋਇਆ ਹੈ।ਜਿਵੇਂ ਕਿ ਅੱਜ ਪੰਜਾਬ ਵਿਚ ਸਿੱਖਾਂ ਵਿਰੁੱਧ ਭਾਰਤ ਦੇ ਹੋਰ ਹਿੱਸਿਆਂ ਵਿਚ ਦਲਿਤ, ਮੁਸਲਮਾਨਾਂ ਅਤੇ ਈਸਾਈਆਂ ਵਿਰੁੱਧ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।

ਅਜਿਹੀ ਕਾਤਲ ਸੋਚ ਨੂੰ ਠੱਲ੍ਹ ਪਾਉਣ ਤੇ ਇਨਸਾਨੀਅਤ ਦੇ ਹੋ ਰਹੇ ਇਸ ਘਾਣ ਨੂੰ ਰੋਕਣ ਲਈ ਨਸਲਕੁਸ਼ੀ ਦੀ ਬਿਰਤੀ ਅਤੇ ਉਸਨੂੰ ਸ਼ਹਿ ਦੇਣ ਵਾਲੀਆਂ ਤਾਕਤਾਂ ਵਿਰੁੱਧ ਸਭ ਨੂੰ ਇਕਮੁੱਠ ਹੋ ਕੇ ਆਵਾਜ ਉਠਾਉਣੀ ਅੱਜ ਦੇ ਸਮੇਂ ਦੀ ਲੋੜ ਹੈ।ਨਸਲਕੁਸ਼ੀ ਦੀ ਮਾਨਸਿਕਤਾ ਨੂੰ ਠੱਲ੍ਹ ਪਾਉਣ ਅਤੇ ਬਿਪਰਵਾਦੀ ਜ਼ਾਬਰ ਸੋਚ ਦੇ ਖੂਨੀ ਪੰਜੇ ਵਿਚੋਂ ਮਨੁੱਖਤਾ ਨੂੰ ਬਚਾਉਣ ਲਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਵਾਰਿਸ ਆਪਣਾ ਖੂਨਦਾਨ ਕਰ ਕੇ ‘ਜੀਓ ਅਤੇ ਜਿਊਣ ਦਿਓ’ ਦੇ ਸਿਧਾਂਤ ਤੇ ਪਹਿਰਾ ਦੇ ਰਹੇ ਹਨ।ਨਸਲਕੁਸ਼ੀ ਵਿਰੁੱਧ ਆਰੰਭੀ ਇਸ ਖੂਨਦਾਨ ਮੁਹਿੰਮ ਤਹਿਤ ਸਿੱਖ ਕੌਮ ਦਸੰਬਰ 2016 ਤੱਕ 120,000 ਤੋਂ ਵੱਧ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇਣ ਵਿਚ ਸਹਾਈ ਹੋਈ ਹੈ।

ਕਨੇਡੀਅਨ ਬਲੱਡ ਸਰਵਿਸ ਨੇ ਇਸ ਮੁਹਿੰਮ ਨੂੰ ਕਨੇਡਾ ਦੀ ਸਭ ਤੋਂ ਵੱਡੀ ਜਾਨਾਂ ਬਚਾਉਣ ਵਾਲੀ ਮੁਹਿੰਮ ਐਲਾਨਿਆ ਹੈ।ਸਿੱਖ ਕੌਮ ਜਿਸ ਉਤਸ਼ਾਹ ਨਾਲ ਦੁਨੀਆਂ ਭਰ ਵਿਚ ਜੀਵਨ ਦਾਨ ਦੀ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਕੀਮਤੀ ਜਾਨਾਂ ਬਚਾ ਰਹੀ ਹੈ, ਛੇਤੀ ਹੀ ਇਹ ਮੁਹਿੰਮ ਦੁਨੀਆਂ ਭਰ ਵਿਚ ਮਨੁੱਖੀ ਹੱਕਾਂ ਦੀ ਆਲੰਬਰਦਾਰ ਵਜੋਂ ਜਾਣੀ ਜਾਵੇਗੀ।ਇਹ ਮੁਹਿੰਮ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦੇ ਫਲਸਫੇ ਵਿਚ ਯਕੀਨ ਰੱਖਦੀ ਹੈ ਤੇ ਹਮੇਸ਼ਾਂ ਹੀ ਉਹਨਾਂ ਵਿਅਕਤੀਆਂ, ਸੰਸਥਾਵਾਂ ਜਾਂ ਸਰਕਾਰਾਂ ਨੂੰ ਪ੍ਰਣਾਮ ਕਰਦੀ ਹੈ ਜੋ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਅਤੇ ਨਸਲਕੁਸ਼ੀ ਵਿਰੁੱਧ ਕੰਮ ਕਰਦੀਆਂ ਹਨ।

ਸਾਲ 2017 ਵਿਚ ਵੀ ਇਸ ਮੁਹਿੰਮ ਤਹਿਤ ਨਵੰਬਰ ਮਹੀਨੇ ਕਨੇਡਾ ਸਾਰੇ ਪ੍ਰਮੁੱਖਸ਼ਹਿਰਾਂ ਜਿਵੇਂ ਕਿ ਵੈਨਕੂਵਰ, ਸਰੀ, ਵਿਕਟੋਰੀਆ, ਨਾਰਥ ਵੈਨਕੂਵਰ, ਐਬਟਸਫੋਰਡ, ਕੈਮਲੂਪਸ, ਕਿਲੋਨਾ, ਪੈਨਟਿੰਕਟਨ, ਐਡਮਿੰਟਨ, ਕੈਲਗਰੀ, ਸਸਕਾਟੂਨ, ਰਿਜ਼ਾਈਨਾ, ਵਿਨੀਪੈਗ, ਟਰਾਂਟੋ, ਮਾਂਟਰੀਅਲ ਇਸ ਤੋਂ ਇਲਾਵਾ ਅਮਰੀਕਾ ਵਿਚ ਸਿਆਟਲ, ਲਿੰਡਨ, ਬੌਥਲ, ਸ਼ਿਕਾਗੋ, ਯੂਬਾਸਿਟੀ, ਬੇਕਰਸਫੀਲਡ ਆਦਿ ਸ਼ਾਮਲ ਹਨ।ਇਹ ਖੁਨਦਾਨ ਮੁਹਿੰਮ ਦੂੂਸਰੇ ਮੁਲਕਾਂ ਆਸਟਰੇਲੀਆ ਅਤੇ ਨਿਊਜੀਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਚੱਲੇਗੀ।ਦੁਨੀਆਂ ਦੇ 122 ਤੋਂ ਵੱਧ ਮੁਲਕਾਂ ਵਿਚ ਵੱਸਦੀ ਸਿੱਖ ਕੌਮ ਦਾ ਇਹ ਅਟੱਲ ਵਿਸ਼ਵਾਸ ਅਤੇ ਭਰੋਸਾ ਹੈ ਕਿ ਲੋਕਾਂ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ ਅਤੇ ਜ਼ਾਬਰ ਕਿੰਨਾ ਵੀ ਤਾਕਤਵਰ ਅਤੇ ਮਕਾਰ ਕਿਉਂ ਨਾ ਹੋਵੇ ਉਹ ਸੱਚ ਨੂੰ ਖਤਮ ਨਹੀਂ ਕਰ ਸਕਦਾ।ਆਉ ਆਪਾਂ ਸਾਰੇ ਮਨੁੱਖਤਾ ਨੂੰ ਦਰਪੇਸ਼ ਨਸਲਕੁਸ਼ੀ ਦੀ ਇਸ ਚੁਣੌਤੀ ਨੂੰ ਕਬੁੂਲ ਕਰਦੇ ਹੋਏ ਆਪੋ ਆਪਣੇ ਸਾਧਨਾਂ ਰਾਹੀਂ ਅਜਿਹੀ ਗੈਰ ਮਨੁੱਖੀ ਸੋਚ ਵਿਰੁੱਧ ਆਵਾਜ਼ ਬੁਲੰਦ ਕਰੀਏ।ਨਸਲਕੁਸ਼ੀ ਵਿਰੁੱਧ ਆਪਣੇ ਸਾਰਿਆ ਵੱਲੋਂ ਰਲ ਕੇ ਕੀਤੇ ਇਹ ਯਤਨ ਹਰ ਸਾਲ ਵਿਚ ਇਹ ਸੁਰੱਖਿਅਤ ਸਮਾਜ ਸਿਰਜਣ ਲਈ ਸਾਰਥਿਕ ਸਾਬਤ ਹੋਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.