Ad-Time-For-Vacation.png

1984 ਦੀ ਸਿੱਖ ਨਸਲਕੁਸ਼ੀ:ਕੈਨੇਡਾ ਦੀ ਪਾਰਲੀਮੈਂਟ ਅੱਗੇ ਹਜਾਰਾਂ ਸਿੱਖ ਹੋਏ ਇਕੱਠੇ

ਆਟਵਾ:- ਜੂਨ 10 ਦਿਨ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਆਟਵਾ ਵਿਖੇ ਸਿੱਖ ਕੈਨੇਡਾ ਦੀ ਪਾਰਲੀਮੈਂਟ ਦੇ ਅੱਗੇ ਇਕੱਠੇ ਹੋਏ ਅਤੇ 1984 ਦੀ ਨਸਲਕੁਸ਼ੀ ਨੂੰ ਯਾਦ ਕੀਤਾ।ਇਸ ਸਮੇਂ ਦੱਸਿ ਆ ਗਿਆ ਕਿ ਇਨਾ ਦਿਨਾ ਵਿੱਚ ਭਾਰਤੀ ਫੌਜ ਨੇ ਦਰਬਾਰ ਸਾਹਿਬ ਅਤੇ 37 ਹੋਰ ਗੁਰਦਵਾਰਿਆ ਤੇ ਹਮਲਾ ਕਰਕੇ ਕੁਝ ਹੀ ਦਿਨਾ ਵਿੱਚ 30 ਹਜਾਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਖਮਿੰਦਰ ਸਿੰੰਘ ਹੰਸਰਾਂ ਨੇ ਕਿਹਾ ਕਿ ਭਾਰਤ ਸਰਕਾਰ ਸਾਨੂੰ ਕਹਿੰਦੀ ਹੈ ਕਿ 84 ਭੁੱਲ ਜਾਉ ਇਹ ਕਿਸ ਤਰਾਂ ਹੋ ਸਕਦਾ ਹੈ।ਉਨਾ ਕਿਹਾ ਕਿ ਭਾਰਤ ਸਰਕਾਰ ਦਾ ਇਹ ਮੁਰਖਤਾ ਭਰਿਆ ਸੁਝਾਅ ਹੈ ਕਿ ਸਿੱਖ 84 ਭੁੱਲ ਜਾਣ।ਉਨਾ ਕਿਹਾ ਕਿ ਅਜ਼ਾਦੀ ਹੀ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ।

ਇਸ ਸਮੇਂ ਅਕਾਲੀ ਦਲ ਅੰਮ੍ਰਿਤਸਰ,ਸਿੱਖ ਫਾਰ ਜਸਟਿਸ,ਉਨਟਾਰੀੳ ਗੁਰਦਵਾਰਾ ਕਮੇਟੀਜ਼,ਉਨਟਾਰੀਉ ਸਿੱਖ ਅਤੇ ਗੁਰਦਵਾਰਾ ਕੌਂਸਲ ਤੋਂ ਇਲਾਵਾ ਬੀ.ਸੀ ਸਿੱਖ ਕੌਂਸਲ ਨੇ ਏਕਤਾ ਦਾ ਪ੍ਰਣ ਲਿਆ ਤਾ ਕਿ ਮਿਲਕੇ ਕੌਮ ਲਈ ਕੰਮ ਕੀਤਾ ਜਾਵੇ।ਸ.ਹਿੰਮਤ ਸਿੰਘ ਜੋ ਕਿ ਸਿੱਖ ਕੁਆਰਡੀਨੇਸ਼ਨ ਕਮੇਟੀ ਆਫ ਈਸਟ ਕੋਸਟ ਯੂ ਐਸ ਏ ਦੇ ਬੁਲਾਰੇ ਹਨ ਨੇ ਵੀ ਇਸ ਏਕਤਾ ਵਿੱਚ ਸ਼ਾਮਲ ਹੋਏ। ਬੁਲਾਰਿਆਂ ਵਿੱੱਚ ਅਵਤਾਰ ਸਿੰਘ ਪੁੰਨੀਆ, ਇੰਦਰਜੀਤ ਸਿੰਘ ਸ਼ੈਂਭੀ,ਇੰਦਰਜੀਤ ਸਿੰਘ ਜਗਰਾੳਂੁ ਜੋ ਕਿ ਜੂਨ ਸਾਕੇ ਦੇ ਗਵਾਹ ਹਨ ਅਤੇ ਜੋਧਪੁਰ ਜੇਲ ਵਿੱਚ ਰਹਿ ਕੇ ਆਏ ਉਨਾ ਨੇ ਵੀ ਸੰਬੋਧਨ ਕੀਤਾ।

ਭਗਤ ਸਿੰਘ ਬਾਰੜ ਨੇ ਕਿਹਾ ਭਾਰਤ ਸਰਕਾਰ ਨਹੀਂਂ ਚਹੁੰਦੀ ਕਿ ਸਿੱਖ ਕੈਨੇਡਾ ਵਿੱਚ ਅਜ਼ਾਦੀ ਦਾ ਅਨੰਦ ਮਾਣ ਸਕਣ।ਬੀ.ਸੀ ਸਿੱਖ ਕੌਸਲ ਦੇ ਬਲਾਰੇ ਮਨਿੰਦਰ ਸਿੰਘ ਬੁਇਲ ਨੇ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆਂ ਲਈ ਤਿਆਰ-ਬਰ-ਤਿਆਰ ਰਹਿਣਾ ਪਵੇਗਾ।ਸ਼ਸ਼ਤਰਧਾਰੀ ਸਿੰਘ ਹੀ ਇਸ ਬੇ- ਅਦਬੀ ਨੂੰ ਰੋਕ ਸਕਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਗਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਵਿਦਵਾਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਚਰਨਜੀਤ ਕੌਰ ਬਰਾੜ ਨਾਲ ਰੂਬਰੂ ਅਤੇ ਸਨਮਾਨ

ਸਰੀ, 9 ਜਨਵਰੀ (ਹਰਦਮ ਮਾਨ)-ਗਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਚਰਨਜੀਤ ਕੌਰ ਬਰਾੜ ਨਾਲ

ਛੁੱਟੀਆਂ ਦੇ ਮੌਸਮ ਵਿੱਚ ਨਿਸ਼ਕਾਮ ਸੇਵਾ ਕਰਨ ਵਾਲਿਆਂ ਦਾ ਮੇਅਰ ਬਰੈਂਡਾ ਲੌਕ ਵੱਲੋਂ ਧੰਨਵਾਦ

ਸਾਲ ਦੇ ਇਸ ਵਿਸ਼ੇਸ਼ ਸਮੇਂ ‘ਤੇ, ਮੈਂ ਉਨ੍ਹਾਂ ਸਭ ਨਿਰਸਵਾਰਥ ਵਿਅਕਤੀਆਂ ਤੋਂ ਪ੍ਰੇਰਿਤ ਹਾਂ ਜੋ ਆਪਣਾ ਸਮਾਂ, ਊਰਜਾ ਅਤੇ ਸਰੋਤ ਲੋੜਵੰਦਾਂ ਦੀ ਮਦਦ ਲਈ ਸਮਰਪਿਤ ਕਰਦੇ ਹਨ। ਤੁਹਾਡੇ

ਇਸ ਵਾਰ ਸਕੋਸ਼ੀਆਬੈਂਕ ਹਾਕੀ ਡੇਅ ਇਨ ਕੈਨੇਡਾ ਪੰਜਾਬੀ ਦੀ ਮੇਜ਼ਬਾਨੀ ਕਲੋਵਰਡੇਲ ਕਰੇਗਾ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ ਅਤੇ ਮਿਊਜ਼ੀਅਮ ਆਫ਼ ਸਰੀ ਨੂੰ, ਸਕੋਸ਼ੀਆਬੈਂਕ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.