ਨਿਊਯਾਰਕ (ਏਜੰਸੀਆਂ) ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਔਸਤ ਸੰਸਾਰਕ ਤਾਪਮਾਨਾਂ ਦੇ ਰਿਕਾਰਡ ਮੁਤਾਬਕ ਬੀਤਿਆ ਮਹੀਨਾ 137 ਸਾਲ ਵਿਚ ਦੂਜਾ ਸਭ ਤੋਂ ਗਰਮ ਅਪ੍ਰੈਲ ਮਹੀਨਾ ਸੀ। ਪਿਛਲੇ ਦੋ ਸਾਲਾਂ ਦੌਰਾਨ ਅਪ੍ਰੈਲ ਵਿਚ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ। ਅਪ੍ਰੈਲ 2016 ਰਿਕਾਰਡ ‘ਚ ਸਭ ਤੋਂ ਗਰਮ ਸੀ। ਅਪ੍ਰੈਲ 2017 ਦਾ ਤਾਪਮਾਨ ਅਪ੍ਰੈਲ 2016 ਦੀ ਤੁਲਨਾ ‘ਚ 0.18 ਡਿਗਰੀ ਸੈਲਸੀਅਸ ਠੰਡਾ ਸੀ। ਤੀਜਾ ਸਭ ਤੋਂ ਗਰਮ ਅਪ੍ਰੈਲ 2010 ‘ਚ ਸੀ ਅਤੇ ਉਸ ਸਮੇਂ ਉਹ ਔਸਤ ਤੋਂ 0.87 ਡਿਗਰੀ ਸੈਲਸੀਅਸ ਵਧ ਗਰਮ ਸੀ। ਆਧੁਨਿਕ ਸੰਸਾਰਕ ਤਾਪਮਾਨ ਰਿਕਾਰਡ ਰੱਖਣਾ ਕਰੀਬ 1880 ਤੋਂ ਸ਼ੁਰੂ ਕੀਤਾ ਗਿਆ, ਕਿਉਂਕਿ ਇਸ ਤੋਂ ਪਹਿਲਾਂ ਧਰਤੀ ਦੇ ਕਈ ਹਿੱਸਿਆਂ ਦਾ ਤਾਪਮਾਨ ਦਾ ਰਿਕਾਰਡ ਨਹੀਂ ਰੱਖਿਆ ਗਿਆ ਸੀ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ