ਪੱਤਰ ਪੇ੍ਰਰਕ, ਪਾਇਲ : ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਪਾਇਲ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਪਾਇਲ ਵਿਖੇ ਸਿਹਤ ਬਲਾਕ ਪਾਇਲ ਅਧੀਨ ਆਉਂਦੇ ਸਾਰੇ ਐੱਮਪੀਐੱਚਐੱਸ ਮੇਲ ਤੇ ਐੱਮਪੀਐੱਚਡਬਲਿਯੂ ਮੇਲ ਦੀ ਟੇ੍ਨਿੰਗ ਰੱਖੀ ਗਈ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਹਰਵਿੰਦਰ ਸਿੰਘ ਨੇ ਦੱਸਿਆ ਸਿਹਤਮੰਦ ਮਾਂ ਸਿਹਤਮੰਦ ਬੱਚਾ, ਜਦੋਂ ਪਤੀ ਦਾ ਹੋਵੇ ਪਰਿਵਾਰ ਨਿਯੋਜਨ ‘ਚ ਯੋਗਦਾਨ ਚੰਗਾ’ ਥੀਮ ਅਧੀਨ 21 ਨਵੰਬਰ ਤੋਂ 4 ਦਸੰਬਰ ਤਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਇਸ ਪੰਦਰਵਾੜੇ ਦੇ ਪਹਿਲੇ ਫੇਜ਼ ‘ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਪਿੰਡ ਜਾ ਕੇ ਨਸਬੰਦੀ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ ਤੇ ਨਸਬੰਦੀ ਕਰਵਾਉਣ ਲਈ ਲੋਕਾਂ ਨੂੰ ਮੋਟੀਵੇਟ ਕੀਤਾ ਜਾਵੇਗਾ। ਇਸਦੇ ਨਾਲ ਹੀ ਡਾ. ਹਰਵਿੰਦਰ ਨੇ ਦੱਸਿਆ ਮਿਤੀ 1, 2 ਤੇ 4 ਦਸੰਬਰ 2023 ਨੂੰ ਸੀਐੱਚਸੀ ਪਾਇਲ ਵਿਖੇ ਨਸਬੰਦੀ ਦੇ ਆਪੇ੍ਸ਼ਨ ਬਿਲਕੁਲ ਮੁਫਤ ਕੀਤੇ ਜਾਣਗੇ। ਜੇਕਰ ਕੋਈ ਵੀ ਵਿਅਕਤੀ ਆਪਣੀ ਨਸਬੰਦੀ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਪਹਿਲੀ ਦਸੰਬਰ ਤੋਂ ਪਹਿਲਾਂ ਸਿਵਲ ਹਸਪਤਾਲ ਆ ਕੇ ਆਪਣੀ ਜਾਂਚ ਕਰਵਾ ਲਵੇ। ਇਸ ਮੌਕੇ ਡਾ. ਨਵੀਨ ਸਿੱਕਾ, ਸਵਾਤੀ ਸਚਦੇਵਾ, ਸੁਖਮਿੰਦਰ ਸਿੰਘ, ਦਲਜਿੰਦਰ ਸਿੰਘ ਆਦਿ ਹਾਜ਼ਰ ਸਨ।


