Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਅਮਰੀਕਾ ਵਿਚ ਸਿਹਤ ਘੋਟਾਲੇ ‘ਚ ਭਾਰਤੀ ਮੂਲ ਦੇ ਜੋੜੇ ਨੂੰ 51 ਕਰੋੜ ਜੁਰਮਾਨਾ ਭਰਨ ਲਈ ਕਿਹਾ

By uscreative Published 2 min read

ਨਿਊਜਰਸੀ, :-ਅਮਰੀਕਾ ਦੀ ਇਕ ਅਦਾਲਤ ਨੇ ਭਾਰਤੀ ਮੂਲ਼ ਦੇ ਇਕ ਅਮਰੀਕੀ ਜੋੜੇ ਨੂੰ ਸਿਹਤ ਘੋਟਾਲੇ ਦੇ ਮਾਮਲੇ ਵਿਚ 51 ਕਰੋੜ ਰੁਪਏ ਦਾ ਜੁਰਮਾਨਾ ਭਰਨ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਅਦਾਲਤ ਵਿਚ ਭਾਰਤੀ ਮੂਲ ਦੇ ਕੀਰਤਿਸ਼ ਐੱਨ. ਪਟੇਲ ਅਤੇ ਨੀਤਾ ਐੱਨ. ਪਟੇਲ ਨੇ ਇਕ ਮੋਬਾਇਲ ਬਿਮਾਰੀ ਜਾਂਚ ਲੈਬ ਰਾਹੀਂ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਕਬੂਲ ਕਰ ਲਏ ਹਨ। ਇਸ ਤੋਂ ਪਹਿਲਾਂ ਅਮਰੀਕਾ ਵਿਚ ਮਰੀਜ਼ਾਂ ਨੂੰ ਭਾਰਤੀ ਡਾਕਟਰ ਜੋੜੇ ਦੀ ਪ੍ਰਾਈਵੇਟ ਲੈਬ ਵਿਚ ਭੇਜਣ ਦੇ ਮਾਮਲੇ ਵਿਚ 1,74,000 ਡਾਲਰ ਤੋਂ ਵੱਧ ਦੀ ਰਾਸ਼ੀ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਇਕ ਡਾਕਟਰ ਪਰੇਸ਼ ਪਟੇਲ ਨੂੰ ਇਕ ਸਾਲ ਦੀ ਸਜ਼ਾ ਹੋ ਚੁੱਕੀ ਹੈ। ਨਿਊਜਰਸੀ ਦੇ ਪਰੇਸ਼ ਪਟੇਲ ਨੇ ਅਮਰੀਕੀ ਜ਼ਿਲਾ ਅਦਾਲਤ ਦੀ ਜੱਜ ਮੈਰੀ ਕਪੂਰ ਦੇ ਸਾਹਮਣੇ ਰਿਸ਼ਵਤ ਰੋਕੂ ਕਾਨੂੰਨ ਦੀ ਉਲੰਘਣਾ ਕਰਨ ਸਬੰਧੀ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਅਮਰੀਕਾ ਵਿਚ ਰਿਸ਼ਵਤ ਰੋਕੂ ਕਾਨੂੰਨ ਇਕ ਫੌਜਦਾਰੀ ਕਾਨੂੰਨ ਹੈ, ਜਿਸ ਨੂੰ ਮਰੀਜ਼ਾਂ ਅਤੇ ਸੰਘੀ ਸਿਹਤ ਦੇਖਭਾਲ ਪ੍ਰੋਗਰਾਮਾਂ ਨੂੰ ਧੋਖਾਧੜੀ ਅਤੇ ਸਿਹਤ ਦੇਖਭਾਲ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਵਿਚ ਪੈਸੇ ਦੇ ਇਸਤੇਮਾਲ ਨੂੰ ਰੋਕਣ ਲਈ ਬਣਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਸਤੰਬਰ 2009 ਤੋਂ ਦਸੰਬਰ 2013 ਤੱਕ ਪਟੇਲ ਨੇ ਨੀਤਾ ਪਟੇਲ ਅਤੇ ਕੀਰਤਿਸ਼ ਪਟੇਲ ਦੀ ਹੀ ਲੈਬ ਵਿਚ ਆਪਣੇ ਮਰੀਜ਼ਾਂ ਨੂੰ ਭੇਜਣ ਲਈ 1,74,000 ਡਾਲਰ ਤੋਂ ਵੱਧ ਦੀ ਰਾਸ਼ੀ ਰਿਸ਼ਵਤ ਲਈ ਸੀ। ਨੀਤਾ ਅਤੇ ਕੀਰਤਿਸ਼ ਪਟੇਲ ਨੇ ਵੀ ਆਪਣਾ ਜੁਰਮ ਕਬੂਲ ਲਿਆ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp