Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਜ਼ਰੂਰਤ ਪਈ ਤਾਂ ਪਰਮਾਣੂ ਹਮਲਾ ਕਰਕੇ ਲੱਖਾਂ ਨੂੰ ਮਾਰ ਸਕਦੀ ਹਾਂ : ਥੇਰੇਸਾ

By Admin Published 2 min read

ਲੰਡਨ,: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਨੇ ਇਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ•ਾਂ ਨੇ ਸਾਫ ਸ਼ਬਦਾਂ ਵਿਚ ਬਗੈਰ ਕਿਸੇ ਹਿਚਕ ਦੇ ਐਲਾਨ ਕੀਤਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਲੱਖਾਂ ਲੋਕਾਂ ਨੂੰ ਮਾਰਨ ਦੇ ਲਈ ਪਰਮਾਣੂ ਹਮਲੇ ਦੇ ਹੁਕਮ ਦੇ ਸਕਦੀ ਹੈ। ਪ੍ਰਧਾਨ ਮੰਤਰੀ ਨੇ ਬ੍ਰਿਟਿਸ਼ ਸੰਸਦ ਵਿਚ ਟਰਾਈਡੰਟ ਨਿਊਕਲੀਅਰ ਵੈਪੰਸ ਪ੍ਰੋਗਰਾਮ ਦੇ ਨਵੀਕਰਣ ‘ਤੇ ਬਹਿਸ ਦੌਰਾਨ ਇਹ ਦੋ ਟੁੱਕ ਜਵਾਬ ਦਿੱਤਾ। ਦਰਅਸਲ, ਸਦਨ ਵਿਚ ਬਹਿਸ ਦੌਰਾਨ ਸਕੌਟਿਸ਼ ਨੈਸ਼ਨਲ ਪਾਰਟੀ ਦੇ ਸਾਂਸਦ ਜਾਰਜ ਕ੍ਰਿਵੇਨ ਨੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦੇ ਹੋਏ ਪੁਛਿਆ ਕਿ ਕੀ ਤੁਸੀਂ ਪਰਮਾਣੂ ਹਮਲੇ ਦੇ ਲਈ ਤਿਆਰ ਹਨ, ਜਿਸ ਵਿਚ ਲੱਖਾਂ ਮਰਦ, ਔਰਤਾਂ ਅਤੇ ਬੱਚੇ ਮਾਰੇ ਜਾ ਸਕਦੇ ਹਨ? ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਇਕ ਸ਼ਬਦ ਵਿਚ ਜਵਾਬ ਦਿੱਤਾ ਹਾਂ, ਪ੍ਰਧਾਨ ਮੰਤਰੀ ਥੇਰੇਸਾ ਨੇ ਸਾਂਸਦਾਂ ਨੂੰ ਇਹ ਵੀ ਕਿਹਾ ਕਿ ਜੇਕਰ ਬ੍ਰਿਟੇਨ ਅਪਣੇ ਪਰਮਾਣੂ ਹਥਿਆਰਾਂ ਨੂੰ ਤਬਾਹ ਕਰ ਦਿੰਦਾ ਹੈ ਤਾਂ ਇਹ ਗੈਰ ਜ਼ਿੰਮੇਦਾਰ ਕਾਰਵਾਈ ਹੋਵੇਗੀ।

ਥੇਰੇਸਾ ਨੇ ਕਿਹਾ ਕਿ ਯੂਕੇ ਦਾ ਟਰਾਈਡੰਟ ਮਿਜ਼ਾਈਲ ਸਿਸਟਮ ਦੇਸ਼ ਦੇ ਦੁਸਮਨਾਂ ਤੋਂ ਬਚਾਅ ਦੇ ਲਈ ਹੈ। ਉਨ•ਾਂ ਨੇ ਆਲੋਚਕਾਂ ਨੂੰ ਘੇਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਇਸ ਤਰ•ਾਂ ਦੇ ਕਾਲਪਨਿਕ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੇ ਸੀ। ਸੀਤ ਯੁੱਧ ਦੇ ਆਖਰੀ ਸਾਲਾਂ ਦੇ ਵਿਦੇਸ਼ ਸਕੱਤਰ ਸਰ ਜੇਫਰੀ ਨੇ ਕਿਹਾ ਸੀ ਕਿ ਇਹ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਕਦੇ ਵੀ ਸਿੱਧਾ ਨਹੀਂ ਦੇਣਾ ਚਾਹੀਦਾ। ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਜਰਮੀ ਨੇ ਕਿਹਾ ਕਿ ਮੈਂ ਲੱਖਾਂ ਬੇਗੁਨਾਹਾਂ ਦੀ ਜਾਨ ਲੈਣ ‘ਤੇ ਕੋਈ ਫ਼ੈਸਲਾ ਨਹੀਂ ਲੈਣ ਜਾ ਰਿਹਾ । ਮੈਂ ਨਹੀਂ ਮੰਨਦਾ ਕਿ ਇੰਟਰਨੈਸ਼ਨਲ ਰਿਲੇਸ਼ਨ ਵਿਚ ਮਨੁੱਖੀ ਕਤਲੇਆਮ ਦੀ ਕੋਈ ਪ੍ਰਸੰਗਿਕਤਾ ਹੈ। ਪਰਮਾਣੂ ਹਥਿਆਰ ਦੇ ਨਵੀਨੀਕਰਣ ਨੂੰ ਲੈ ਕੇ ਸੋਮਵਾਰ ਨੂੰ ਵੋਟਿੰਗ ਦਾ ਫ਼ੈਸਲਾ ਡੇਵਿਡ ਕੈਮਰਨ ਨੇ ਕੀਤਾ ਸੀ। ਕੈਮਰਨ ਸੰਸਦ ਵਿਚ ਤੀਜੀ ਲਾਈਨ ਵਿਚ ਬੈਠੇ ਸੀ। ਉਨ•ਾਂ ਕਿਹਾ ਕਿ ਉਨ•ਾਂ ਦੀ ਉਤਾਰਧਿਕਾਰੀ ਨੇ ਹਾਊਸ ਆਫ਼ ਕਾਮਨਜ਼ ਵਿਚ ਜੋ ਕਿਹਾ ਹੈ ਉਸ ਵਿਚ ਵੈਸਾ ਕੁਝ ਵੀ ਨਹੀਂ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp