Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣੇ

By Admin Published 2 min read

ਇੰਡੀਆਨਾ ਦੇ ਗਵਰਨਰ ਮਾਈਕ ਪੇਂਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ

ਕਲੀਵਲੈਂਡ,: ਰਿਪਬਲਿਕਨ ਪਾਰਟੀ ਨੇ ਨੈਸ਼ਨਲ ਕਨਵੈਨਸ਼ਨ ਵਿਚ ਮੰਗਲਵਾਰ ਨੂੰ ਅਰਬਪਤੀ ਕਾਰੋਬਾਰੀ ਡੋਨਾਲਡ ਟਰੰਪ ਨੂੰ ਰਸਮੀ ਤੌਰ ਉੱਤੇ ਆਪਣਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਅਮਰੀਕਾ ਵਿਚ 8 ਨਵੰਬਰ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਵਿਚ ਹੁਣ ਡੋਨਾਲਡ ਟਰੰਪ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਚੁਣੌਤੀ ਦੇਣਗੇ। ਟਰੰਪ ਨੂੰ ਲੈ ਕੇ ਪਾਰਟੀ ਦੇ ਨੈਸ਼ਨਲ ਕਨਵੈਨਸ਼ਨ ਵਿਚ ਵੀ ਕਾਫੀ ਵਿਰੋਧ ਅਤੇ ਵਿਵਾਦ ਦੇਖਣ ਨੂੰ ਮਿਲਿਆ ਪਰ ਪਾਰਟੀ ਕੋਲ ਕੋਈ ਚਾਰਾ ਨਹੀਂ ਸੀ। ਜਦੋਂ ਰਿਪਬਲਿਕਨ ਪਾਰਟੀ ਨੇ ਟਰੰਪ ਨੂੰ ਰਾਸ਼ਟਰਪਤੀ ਦੀ ਭੂਮਿਕਾ ਲਈ ਅੱਗੇ ਕੀਤਾ ਤਾਂ ਉਨ•ਾਂ ਨੇ ਟਵੀਟ ਕਰਕੇ ਕਿਹਾ ਕਿ ਮੈਂ ਸਖਤ ਮਿਹਨਤ ਕਰਾਂਗਾ ਅਤੇ ਤੁਹਾਨੂੰ ਸ਼ਰਮਿੰਦਾ ਹੋਣ ਦਾ ਮੌਕਾ ਨਹੀਂ ਦੇਵਾਂਗਾ। ਟਰੰਪ ਦੀ ਮੁਹਿੰਮ ਨੂੰ ਪਾਰਟੀ ਤੋਂ ਨਾਮਜ਼ਦਗੀ ਮਿਲਣ ਦੀ ਪੂਰੀ ਉਮੀਦ ਸੀ, ਕਿਉਂਕਿ ਇਨ•ਾਂ ਕੋਲ ਇਸ ਲਈ ਠੋਸ ਪ੍ਰਤੀਨਿਧੀ ਸਨ। ਹਾਲਾਂਕਿ ਟਰੰਪ ਨੂੰ ਲੈ ਕੇ ਆਖਰੀ ਸਮੇਂ ਤੱਕ ਰਿਪਬਲਿਕਨ ਪਾਰਟੀ ਵਿਚ ਮੱਤਭੇਦ ਬਣੇ ਰਹੇ। ਟਰੰਪ ਦੇ ਨਾਲ ਐਨੇ ਵਿਵਾਦ ਜੁੜੇ ਹੋਣ ਕਾਰਨ ਪਾਰਟੀ ਪੂਰੀ ਤਰ•ਾਂ ਨਾਲ ਅਸਹਿਜ ਸਥਿਤੀ ਵਿਚ ਸੀ। ਇੱਥੋਂ ਤੱਕ ਕਿ ਆਖਰੀ ਸਮੇਂ ਵਿਚ ਕਨਵੈਨਸ਼ਨ ਵਿਚ ਟਰੰਪ ਦੀ ਪਤਨੀ ਮਲਾਨਿਆ ਉੱਤੇ ਭਾਸ਼ਣ ਚੋਰੀ ਦੇ ਦੋਸ਼ ਲੱਗੇ ਸਨ। ਮਲਾਨਿਆ ਟਰੰਪ ਨੇ ਰਿਪਬਲਿਕਨ ਪਾਰਟੀ ਦੇ ਨੈਸ਼ਨਲ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਜੋ ਭਾਸ਼ਣ ਦਿੱਤਾ, ਉਸ ਬਾਰੇ ਵਿਚ ਕਿਹਾ ਗਿਆ ਕਿ ਉਨ•ਾਂ ਨੇ 2008 ਵਿਚ ਮਿਸ਼ੇਲ ਓਬਾਮਾ ਦਾ ਭਾਸ਼ਣ ਚੋਰੀ ਕੀਤਾ ਸੀ। ਟਰੰਪ ਨੂੰ ਕਨਵੈਨਸ਼ਨ ਵਿਚ ਉਨ•ਾਂ ਸੂਬਿਆਂ ਤੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿੱਥੇ ਉਨ•ਾਂ ਨੇ ਰਿਕਾਰਡ ਜਿੱਤ ਦਰਜ ਨਹੀਂ ਕੀਤੀ ਸੀ। ਹਾਲਾਂਕਿ ਉਨ•ਾਂ ਆਪਣੀ ਪ੍ਰਾਈਮਰੀ ਵਿਰੋਧੀ ਨੂੰ ਮਾਤ ਜ਼ਰੂਰ ਦੇ ਦਿੱਤੀ ਸੀ। ਟਰੰਪ ਨੇ ਉਪ ਰਾਸ਼ਟਰਪਤੀ ਦੇ ਰੂਪ ਵਿਚ ਇੰਡੀਆਨਾ ਦੇ ਗਵਰਨਰ ਮਾਈਕ ਪੇਂਸ ਨੂੰ ਅੱਗੇ ਕੀਤਾ ਸੀ। ਰਿਪਬਲਿਕਨ ਪਾਰਟੀ ਨੇ ਮਾਈਕ ਪੇਂਸ ਨੂੰ ਵੀ ਰਸਮੀ ਤੌਰ ਉੱਤੇ ਪਾਰਟੀ ਦਾ ਉਪ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ ਹੈ। ਟਰੰਪ ਆਪਣੇ ਜੱਦੀ ਸੂਬੇ ਨਿਊਯਾਰਕ ਵਿਚ ਟਾਪ ਉੱਤੇ ਸਨ। ਟਰੰਪ ਦੇ ਚਾਰ ਪੁੱਤਰਾਂ ਨੇ ਕਨਵੈਨਸ਼ਨ ਵਿਚ ਸਟੇਟ ਡੈਲੀਗੇਸ਼ਨ ਦੇ ਰੂਪ ਵਿਚ ਹਿੱਸਾ ਲਿਆ। ਇਸ ਇਤਿਹਾਸਕ ਪਲ਼ ਦਾ ਉਹ ਭਾਵੁਕਤਾ ਨਾਲ ਗਵਾਹ ਬਣੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp