Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Religion

ਹੋਰ ਕਿੰਨੇ ਸਾਹਿਬ ਨੇ?

By uscreative Published 2 min read

ਗਿਣਤੀ ਕਰਨ ਲਈ ਮੈਨੂੰ ਤੁਹਾਡੀ ਮੱਦਦ ਦੀ ਲੋੜ ਹੈ। ਕਰੋ ਕਿਰਪਾ: ਚੰਦੋਆ ਸਾਹਿਬ, ਪਾਲਕੀ ਸਾਹਿਬ, ਚੌਰ ਸਾਹਿਬ, ਮੰਜੀ ਸਾਹਿਬ, ਪੀੜ੍ਹਾ ਸਾਹਿਬ, ਰੁਮਾਲਾ ਸਾਹਿਬ, ਦੁਮਾਲਾ ਸਾਹਿਬ, ਚੌਲ਼ਾ ਸਾਹਿਬ, ਖੰਡਾ ਸਾਹਿਬ, ਨਿਸ਼ਾਨ ਸਾਹਿਬ, ਥੜ੍ਹਾ ਸਾਹਿਬ, ਬੁੰਗਾ ਸਾਹਿਬ, ਸਰੋਵਰ ਸਾਹਿਬ, ਸ੍ਰੀ ਸਾਹਿਬ, ਗੁਰਦੁਆਰਾ ਸਾਹਿਬ, ਗੁਟਕਾ ਸਾਹਿਬ, ਜਪੁ ਜੀ ਸਾਹਿਬ, ਰਹਿਰਾਸ ਸਾਹਿਬ, ਸੁਖਮਨੀ ਸਾਹਿਬ, ਸੋਹਿਲਾ ਸਾਹਿਬ,ਅਨੰਦ ਸਾਹਿਬ, ਅਖੰਡ ਪਾਠ ਸਾਹਿਬ ਤੇ ਪਤਾ ਨਹੀਂ ਹੋਰ ਕਿੰਨੇ ਕੁ ਸਾਹਿਬ ਹਨ। ਕੱਲ੍ਹ ਨੂੰ ਇਸ ਦੌੜ ਵਿੱਚ ਅਸੀਂ ਕਿਧਰੇ ਬਾਕੀ ਕਕਾਰ ਵੀ ਸ਼ਾਮਿਲ ਨਾ ਕਰ ਮਾਰੀਏ ਜਾਂ ਨੌਬਤ ਦਾੜ੍ਹਾ ਸਾਹਿਬ ਅਤੇ ਮੁੱਛਾਂ ਸਾਹਿਬ ਤੱਕ ਨਾ ਜਾ ਪੁੱਜੇ।

ਹੋਰ ਤੇ ਹੋਰ, ਬਹੁਤ ਵਾਰੀ ਕਿਸੇ ਗੁਰਸਿੱਖ ਨੂੰ ਇੱਜ਼ਤ ਦੇਣ ਲਈ ਅਸੀਂ ਅਗਿਆਨਤਾ ਵਿੱਚ ਸਿੰਘ ਸਾਹਿਬ ਕਹਿ ਜਾਂਦੇ ਹਾਂ ਜਦ ਕਿ ਇਸ ਪਦ ਦੀ ਵਰਤੋਂ ਕੇਵਲ ਗੁਰੂ ਗੋਬਿੰਦ ਿਸੰਘ ਜੀ ਵਾਸਤੇ ਕੀਤੀ ਜਾ ਸਕਦੀ ਹੈ। ਭਾਈ ਸਾਹਿਬ ਜਾਂ ਫਿਰ ਅਖੌਤੀ ਗੋਤਾਂ ਮਗਰ ਸਾਹਿਬ ਲਗਾਉਣਾ ਭਾਵ ਕਿ ਸਾਰੇ ਪਾਸੇ ਸਾਹਿਬ ਹੀ ਸਾਹਿਬ ਹੋਈ ਪਈ ਹੈ, ਪਰ ਹਰ ਚੀਜ਼ ਸਾਹਿਬ ਕਿਵੇਂ ਹੋ ਗਈ?

ਗੁਰਮਤਿ ਵਿੱਚ ਸਾਹਿਬ ਤੋਂ ਭਾਵ ਕਰਤਾਰ(ਮਾਲਕ) ਹੈ, ਗੁਰਬਾਣੀ ਤਾਂ ਮੂਲ ਮੰਤਰ ਦੀ ਸ਼ੁਰੂਆਤ ਤੋਂ ਹੀ ਦ੍ਰਿੜ ਕਰਵਾਉਂਦੀ ਹੈ ਕਿ ਨਿਰੰਕਾਰ ਕੇਵਲ ਇੱਕ ਹੈ:

ਸਾਹਿਬੁ ਮੇਰਾ ਏਕੁ ਹੈ, ਅਵਰੁ ਨਹੀ ਭਾਈ।। ( ਮ:1/420)
ਸਾਹਿਬੁ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ।।( ਮ:1/350)

ਤਾਂ ਫਿਰ ਅਸੀਂ ਏਕ ਤੋਂ ਅਨੇਕਾਂ ਸਾਹਿਬ ਕਿਵੇਂ ਬਣਾ ਲਏ? ਕੀ ਹਰ ਚੀਜ਼ ਮਗਰ ਸਾਹਿਬ ਲਾ ਕੇ ਅਸੀਂ ਜ਼ਿਆਦਾ ਮਿੱਠ ਬੋਲੜੇ ਜਾਂ ਸ਼ਰਧਾਵਾਨ ਹੋ ਨਿੱਬੜਦੇ ਹਾਂ?

ਜੇ ਸਾਹਿਬ ਲਾਉਣਾ ਹੀ ਹੈ ਤਾਂ ਮੁਨਾਸਬ ਲੱਗਦਾ ਹੈ ਕਿ ਇਸ ਦੀ ਵਰਤੋਂ ਕੇਵਲ ਗੁਰੂ ਗ੍ਰੰਥ ਨਾਲ ਹੀ ਹੋ ਸਕਦੀ ਹੈ ਕਿਉਂਕਿ :
ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸੁ ਜੇਵਡੁ ਅਵਰੁ ਨ ਕੋਇ।।( ਮ:3/515)

uscreative Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp