Skip to content
Tuesday, November 3, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਹੁਣ ‘ਸ਼ਹੀਦ ਉਧਮ ਸਿੰਘ’ ‘ਤੇ ਬਣਾਈ ਜਾਵੇਗੀ ਫਿਲਮ

By Admin Published 1 min read

ਚੰਡੀਗੜ੍ਹ— ਸ਼ਹੀਦ ਉਧਮ ਸਿੰਘ ‘ਤੇ ਹੁਣ ਬਾਲੀਵੁੱਡ ‘ਚ ਫਿਲਮ ਬਣਾਈ ਜਾਵੇਗੀ। ਨਿਰਦੇਸ਼ਕ ਸੁਜੀਤ ਸਰਕਾਰ ਇਹ ਫਿਲਮ ਬਣਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਸ਼ੁਰੂ ਹੋਣ ਜਾ ਰਹੀ ਹੈ। ਉਧਮ ਸਿੰਘ ਨੇ ਆਜ਼ਾਦੀ ਦੀ ਲੜਾਈ ਦੌਰਾਨ ਜਨਰਲ ਡਾਇਰ ਦਾ ਕਤਲ ਕੀਤਾ ਸੀ।

ਨਿਰਦੇਸ਼ਕ ਸੁਜੀਤ ਨੇ ਦੱਸਿਆ ਕਿ ਉਹ ਇਸ ਫਿਲਮ ਨੂੰ ਕਾਫੀ ਪਹਿਲਾ ਤੋਂ ਹੀ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਦੱਸਿਆ, “ਜਦ ਮੈਂ ਮੁੰਬਈ ਆਇਆ, ਉਸ ਸਮੇਂ ਤੋਂ ਮੈਂ ਇਹ ਫਿਲਮ ਬਣਾਉਣਾ ਚਾਹੁੰਦਾ ਸੀ। ਪਿਛਲੇ 20 ਸਾਲਾਂ ਤੋਂ ਮੈਂ ਇਸ ਤੇ ਕੰਮ ਕਰ ਰਿਹਾ ਹਾਂ। ਜਦੋ ਮੈਂ ਅੰਮ੍ਰਿਤਸਰ ਗਿਆ ਸੀ, ਉਧਮ ਸਿੰਘ ਇਤਿਹਾਸ ਨੂੰ ਪੜਿਆ ਅਤੇ ਇਸ ਦਾ ਇਤਿਹਾਸ ਮੈਨੂੰ ਛੂ ਗਿਆ। ਮੈਂ ਚਾਹੁੰਦਾ ਹਾਂ ਕਿ ਮੇਰੀ ਫਿਲਮ ਰਾਹੀਂ ਅਗਲੀ ਨੌਜਵਾਨ ਪੀੜ੍ਹੀ ਨੂੰ ਵੀ ਇਸ ਇਤਿਹਾਸ ਬਾਰੇ ਪਤਾ ਲੱਗੇ।”ਸ਼ੂਜੀਤ ਨੇ ‘ਪਿੰਕ’ ਅਤੇ ‘ਵਿੱਕੀ ਡੋਨਰ’ ਵਰਗੀਆਂ ਹਿੱਟ

ਫਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ। ਇਸ ਸਾਲ ਉਨ੍ਹਾਂ ਦੀ ਬਣਾਈ ਇਕ ਲਵ ਸਟੋਰੀ ਵੀ ਰਿਲੀਜ਼ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp