Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਦਿਲਜੀਤ ਨੇ ਵਧਾਇਆ ਪੰਜਾਬੀਆਂ ਦਾ ਮਾਣ, ਫਿਲਮਫੇਅਰ ਹਾਸਲ ਕਰਨ ਵਾਲੇ ਬਣੇ ਪਹਿਲੇ ਸਰਦਾਰ

By uscreative Published 1 min read

ਜਲੰਧਰ— ਫਿਲਮ ‘ਉੜਤਾ ਪੰਜਾਬ’ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰਨ ਵਾਲੇ ਦਿਲਜੀਤ ਦੁਸਾਂਝ ਪਹਿਲੇ ਅਜਿਹੇ ਪੰਜਾਬੀ ਗਾਇਕ ਤੇ ਅਭਿਨੇਤਾ ਬਣ ਗਏ ਹਨ, ਜਿਨ੍ਹਾਂ ਨੇ ਫਿਲਮਫੇਅਰ ਐਵਾਰਡ ਹਾਸਲ ਕੀਤਾ ਹੈ। 62 ਸਾਲਾਂ ਦੇ ਫਿਲਮਫੇਅਰ ਐਵਾਰਡਸ ਦੇ ਇਤਿਹਾਸ ‘ਚ ਦਿਲਜੀਤ ਅਜਿਹੇ ਪਹਿਲੇ ਪੱਗ ਬੰਨ੍ਹਣ ਵਾਲੇ ਸਰਦਾਰ ਹਨ, ਜਿਸ ਨੂੰ ਫਿਲਮਫੇਅਰ ਐਵਾਰਡ ਮਿਲਿਆ ਹੈ। ਦਿਲਜੀਤ ਨੂੰ ਇਹ ਐਵਾਰਡ ਫਿਲਮ ‘ਉੜਤਾ ਪੰਜਾਬ’ ਲਈ ਬੈਸਟ ਡੈਬਿਊ ਮੇਲ ਐਕਟਰ ਲਈ ਮਿਲਿਆ ਹੈ।

ਐਵਾਰਡ ਹਾਸਲ ਕਰਨ ਤੋਂ ਬਾਅਦ ਦਿਲਜੀਤ ਦੁਸਾਂਝ ਨੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਕਹਿ ਕੇ ਦਰਸ਼ਕਾਂ ਨਾਲ ਰਾਬਤਾ ਕਾਇਮ ਕੀਤਾ। ਫਿਲਮ ਦੇ ਨਾਲ ਜੁੜੇ ਹਰੇਕ ਸ਼ਖਸ ਦਾ ਦਿਲਜੀਤ ਨੇ ਧੰਨਵਾਦ ਅਦਾ ਕੀਤਾ।

ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਦੁਸਾਂਝ ਨੇ ਪੰਜਾਬ ਤੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਬਾਲੀਵੁੱਡ ‘ਚ ਦਿਲਜੀਤ ਦੀ ਅਗਲੀ ਰਿਲੀਜ਼ ਹੋਣ ਫਿਲਮ ਦਾ ਨਾਂ ‘ਫਿਲੌਰੀ’ ਹੈ, ਜਿਹੜੀ 24 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਦਿਲਜੀਤ ਦੇ ਨਾਲ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੀ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp