ਜਲੰਧਰ— ਪੰਜਾਬੀ ਅਭਿਨੇਤਰੀ ਤੇ ਹਾਲ ਹੀ ‘ਚ ਪ੍ਰੋਡਿਊਸਰ ਤੇ ਨਿਰਦੇਸ਼ਕ ਬਣੀ ਨੀਰੂ ਬਾਜਵਾ ਨੇ ਆਪਣੇ ਡਰੀਮ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ ਹੈ। ਨੀਰੂ ਫਿਲਮ ‘ਚੰਨੋ’ ਰਾਹੀਂ ਪ੍ਰੋਡਕਸ਼ਨ ਤੇ ‘ਸਰਗੀ’ ਫਿਲਮ ਰਾਹੀਂ ਨਿਰਦੇਸ਼ਕ ਵਜੋਂ ਆਪਣਾ ਸਫਰ ਸ਼ੁਰੂ ਕਰ ਚੁਕੀ ਹੈ। ‘ਸਰਗੀ’ ‘ਚ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ, ਜੱਸੀ ਗਿੱਲ ਤੇ ਬੱਬਲ ਰਾਏ ਮੁੱਖ ਭੂਮਿਕਾ ਨਿਭਾਅ ਰਹੇ ਹਨ।ਨੀਰੂ ਦੇ ਡਰੀਮ ਪ੍ਰਾਜੈਕਟ ਦਾ ਨਾਂ ‘ਸਿੰਘਣੀ’ ਹੈ, ਜਿਸ ‘ਚ ਨੀਰੂ ਬਾਜਵਾ ਖੁਦ ਮੁੱਖ ਭੂਮਿਕਾ ਨਿਭਾਅ ਰਹੀ ਹੈ।ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਵੀ ਨੀਰੂ ਬਾਜਵਾ ਵਲੋਂ ਕੀਤਾ ਜਾ ਰਿਹਾ ਹੈ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.