ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਮੈਂ ਹਿੰਦੂ ਹਾਂ, ਇਸ ਲਈ ਈਦ ਨਹੀਂ ਮਨਾਉਂਦਾ। ਮੰਗਲਵਾਰ ਸੂਬਾਈ ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਣ ‘ਤੇ ਹੋਈ ਬਹਿਸ ‘ਚ ਹਿੱਸਾ ਲੈਂਦਿਆਂ ਯੋਗੀ ਨੇ ਕਿਹਾ ਕਿ ਮੈਨੂੰ ਆਪਣੇ ਹਿੰਦੂ ਹੋਣ ‘ਤੇ ਮਾਣ ਹੈ। ਮੇਰੀ ਸਰਕਾਰ ਦੇ 11 ਮਹੀਨਿਆਂ ਦੌਰਾਨ ਸੂਬੇ ‘ਚ ਇਕ ਵੀ ਫਿਰਕੂ ਦੰਗਾ ਨਹੀਂ ਹੋਇਆ। ਇਸ ਵਾਰ ਹੋਲੀ ਸ਼ੁੱਕਰਵਾਰ ਆਈ ਸੀ। ਇਸ ਲਈ ਅਸੀਂ ਜੁੰਮੇ ਨੂੰ 2 ਘੰਟਿਆਂ ਲਈ ਹੋਰ ਵਧਾ ਦਿੱਤਾ ਤਾਂ ਜੋ ਪਹਿਲਾਂ ਹੋਲੀ ਖੇਡੀ ਜਾ ਸਕੇ। ਯੋਗੀ ਨੇ ਕਿਹਾ ਕਿ ਅਸੀਂ ਸਭ ਪੁਲਸ ਥਾਣਿਆਂ ‘ਚ ਜਨਮ ਅਸ਼ਟਮੀ ਮਨਾਉਣੀ ਸ਼ੁਰੂ ਕੀਤੀ ਹੈ। ਮੈਨੂੰ ਕੁਝ ਦਿਨ ਪਹਿਲਾਂ ਇਕ ਪੱਤਰਕਾਰ ਨੇ ਪੁੱਛਿਆ ਸੀ ਕਿ ਤੁਸੀਂ ਦੀਵਾਲੀ ਅਯੁੱਧਿਆ ‘ਚ ਮਨਾਈ ਅਤੇ ਹੋਲੀ ਮਥੁਰਾ ਵਿਖੇ ਮਨਾਈ। ਹੁਣ ਈਦ ਕਿੱਥੇ ਮਨਾਓਗੇ? ਮੈਂ ਸਪੱਸ਼ਟ ਕਿਹਾ ਕਿ ਮੈਂ ਹਿੰਦੂ ਹਾਂ, ਇਸ ਲਈ ਈਦ ਨਹੀਂ ਮਨਾਉਂਦਾ ਪਰ ਸ਼ਾਂਤਮਈ ਢੰਗ ਨਾਲ ਈਦ ਮਨਾਉਣ ਲਈ ਸਰਕਾਰ ਸਭ ਕੰਮ ਕਰੇਗੀ। ਮੈਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਕਿ ਘਰ ‘ਚ ਜਨੇਊ ਪਹਿਨ ਕੇ ਬੈਠ ਜਾਵਾਂ ਅਤੇ ਬਾਹਰ ਨਿਕਲ ਕੇ ਟੋਪੀ ਪਾ ਲਵਾਂ। ਯੋਗੀ ਨੇ ਸਪਾ-ਬਸਪਾ ਦੇ ਤਾਲਮੇਲ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਪਾ ਵਲੋਂ ਬਸਪਾ ਦੀ ਗੋਦ ‘ਚ ਜਾ ਕੇ ਬੈਠ ਜਾਣਾ ਉਸ ਦੀ ਹਤਾਸ਼ਾ ਵਿਖਾਉਂਦਾ ਹੈ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


