ਪ੍ਰਦੀਪ ਭਨੋਟ, ਨਵਾਂਸ਼ਹਿਰ : ਕੇਸੀ ਪਬਲਿਕ ਸਕੂਲ ਵਿਖੇ ਪਿੰ੍ਸੀਪਲ ਆਸ਼ਾ ਸ਼ਰਮਾ ਦੀ ਦੇਖਰੇਖ ‘ਚ ਕੌਮਾਂਤਰੀ ਹਿੰਦੀ ਦਿਵਸ ਮਨਾਇਆ ਗਿਆ। ਨਰਸਰੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਕਰੀਬ 70 ਵਿਦਿਆਰਥੀਆਂ ਨੇ ਮੰਚ ‘ਤੇ ਹਿੰਦੀ ਦਿਵਸ ਦੀ ਸ਼ੁਭਕਾਮਨਾਵਾਂ ਦੇ ਪੋਸਟਰ, ਕਵਿਤਾਵਾਂ ਸੁਣਾਈਆਂ, ਭਾਸ਼ਣ ਦਿੱਤਾ ਅਤੇ ਹਿੰਦੀ ਦਾ ਮਹੱਤਵ ਦੱਸਦੇ ਹੋਏ ਡਾਂਸ ਕਰ ਅਪਣੇ ਹਿੰਦੀ ਦੇ ਸਬੰਧ ‘ਚ ਵਿਚਾਰ ਰੱਖੇ। ਸਰਸਵਤੀ ਵੰਦਨਾ ਤੋਂ ਬਾਅਦ ਪਿੰ੍. ਸ਼ਰਮਾ ਨੇ ਕਿਹਾ ਕਿ 14 ਸਤੰਬਰ, 1949 ਤੋਂ ਹਿੰਦੀ ਕੇਂਦਰ ਸਰਕਾਰ ਦੀ ਅਧਿਕਾਰਿਤ ਭਾਸ਼ਾ ਹੈ। ਭਾਰਤ ਦੇ ਇਤਿਹਾਸ ‘ਚ ਇਹ ਸਭ ਤੋਂ ਮਹੱਤਵਪੂਰਣ ਦਿਵਸ ਹੈ। ਸਾਨੂੰ ਖੁਦ ਨੂੰ ਭਾਰਤੀ ਹੋਣ ਤੇ ਫ਼ਖਰ ਮਹਿਸੂਸ ਕਰਦੇ ਹੋਏ ਅਪਣੀ ਰਾਸ਼ਟਰੀ ਭਾਸ਼ਾ ਹਿੰਦੀ ਦੇ ਨਾਲ ਜੁੜ੍ਹ ਕੇ ਕੰਮ ਕਰਣਾ ਚਾਹੀਦਾ ਹੈ। ਹਿੰਦੀ ਭਾਸ਼ਾ ਨਾਲ ਹੀ ਸਾਡੀ ਤੇ ਰਾਸ਼ਟਰ ਦੀ ਪਛਾਣ ਹੈ। ਸਕੂਲ ਦੇ ਵਖੋਂ ਵੱਖ ਵਿਦਿਆਰਥੀ ਦਾਨਵੀ, ਅੰਨਨਿਅ, ਰਾਜ ਪ੍ਰਤਾਪ, ਅਰਾਧਿਆ, ਅਸ਼ਮੀਤ ਕੌਰ, ਗੁਰਲੀਨ, ਵੈਸ਼ਣਵੀ ਆਦਿ ਨੇ ਹਿੰਦੀ ਦੇ ਸਨਮਾਨ ‘ਚ ਭਾਸ਼ਣ ਦਿੱਤਾ, ਕਵਿਤਾਵਾਂ ਸੁਣਾਈਆਂ ਅਤੇ ਮੰਚ ਤੇ ਡਾਂਸ ਕੀਤਾ। ਉਪਰੰਤ ਹਿੰਦੀ ਟੀਚਰ ਮੋਨਿਕਾ ਸਨੋਤਰਾ, ਮੋਨਿਕਾ ਸ਼ਰਮਾ ਤੇ ਨੀਨਾ ਰਸਤੋਗੀ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਹਿੰਦੀ ਭਾਸ਼ਾ ਦਾ ਰਾਸ਼ਟਰ ਭਾਸ਼ਾ ਦੇ ਰੂਪ ‘ਚ ਸਨਮਾਨ ਕਰਨਾ ਚਾਹੀਦਾ ਹੈ।