ਸੰਯੁਕਤ ਰਾਸ਼ਟਰ ਨੇ ਦੀਆ ਮਿਰਜ਼ਾ ਨੂੰ ਬਣਾਇਆ ਵਾਤਾਵਰਨ ਸਦਭਾਵਨਾ ਸਫ਼ੀਰ

ਮੁੰਬਈ:-ਅਦਾਕਾਰਾ ਦੀਆ ਮਿਰਜ਼ਾ ਨੂੰ ਸੰਯੁਕਤ ਰਾਸ਼ਟਰ ਵੱਲੋਂ ਭਾਰਤ ਲਈ ਵਾਤਾਵਰਣ ਸਦਭਾਵਨਾ ਸਫੀਰ ਚੁਣਿਆ ਗਿਆ ਹੈ। 35 ਸਾਲਾ ਅਦਾਕਾਰਾ ਨੂੰ ਉਸ ਦੀਆਂ ਵਾਤਾਵਰਣ ਪੱਖੀ ਸੇਵਾਵਾਂ ਬਦਲੇ ਸਦਭਾਵਨਾ ਸਫੀਰ ਬਣਾਇਆ ਗਿਆ ਹੈ।

ਦੀਆ ਮਿਰਜ਼ਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਾਤਾਵਰਣ ਸੰਭਾਲ ਜਿਹੇ ਭਲਾਈ ਕਾਰਜਾਂ ਲਈ ਸੰਯੁਕਤ ਰਾਸ਼ਟਰ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਦੂਸ਼ਣ ਦਾ ਮਸਲਾ ਅੱਜ ਵਾਤਾਵਰਣ ਸੰਭਾਲ ਲਈ ਚੁਣੌਤੀ ਹੈ।

ਉਹ ਕੋਸ਼ਿਸ਼ ਕਰੇਗੀ ਕਿ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪੱਖੀ ਯਤਨਾਂ ਵਿੱਚ ਭਾਰਤ ਲਈ ਹਰ ਤਰ੍ਹਾਂ ਦੀ ਮਦਦ ਕਰ ਸਕੇ ਤਾਂ ਜੋ ਦੇਸ਼ ਦੇ ਲੋਕਾਂ ਨੂੰ ਬਿਹਤਰ ਭਵਿੱਖ ਮਿਲੇ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਮੁਖੀ ਨੇ ਦੀਆ ਮਿਰਜ਼ਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਭਾਰਤ ਹਵਾ ਪ੍ਰਦੂਸ਼ਣ ਜਿਹੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਦੀਆ, ਸੰਯੁਕਤ ਰਾਸ਼ਟਰ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਨਾਲ ਵਾਤਾਵਰਣ ਪੱਖੀ ਯਤਨਾਂ ਨੂੰ ਹੋਰ ਹੁਲਾਰਾ ਦੇ ਸਕਦੀ ਹੈ।

 

Share:

Facebook
Twitter
Pinterest
LinkedIn
matrimonail-ads
On Key

Related Posts

10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:

ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

ਸਰੀ ਸਿਟੀ ਵੱਲੋਂ ਯੋਗ ਵੋਟਰਾਂ ਨੂੰ 17 ਅਕਤੂਬਰ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ

ਸਰੀ ਸਿਟੀ ਵੱਲੋਂ ਯੋਗ ਵੋਟਰਾਂ ਨੂੰ 17 ਅਕਤੂਬਰ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਪਾਉਣ ਦੀ ਅਪੀ ਸਰੀ, ਬੀ.ਸੀ. – ਸਰੀ ਸਿਟੀ ਸਾਰੇ ਯੋਗ ਵੋਟਰਾਂ ਨੂੰ

ਗ਼ਜ਼ਲ ਮੰਚ ਸਰੀ ਵੱਲੋਂ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ

ਸਰੀ, (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਸ਼ਾਇਰੀ ਨੂੰ ਸਮਰਪਿਤ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ, ਦਿਨ ਸ਼ਨੀਵਾਰ ਨੂੰ ਸਰੀ ਆਰਟਸ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.