Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Editorial

ਸੰਪਾਦਕੀ ਰਾਏ – ਕੈਨੇਡਾ ਚਾਇਲਡ ਬੇਨੇਫਿਟ

By uscreative Published 3 min read

ਜੁਲਾਈ 20 ਵਾਲੇ ਦਿਨ, ਕੈਨੇਡਾ ਭਰ ਦੇ ਪਰਿਵਾਰ ਕੈਨੇਡਾ ਚਾਇਲਡ ਬੇਨੇਫਿਟ ਦਾ ਪਹਿਲਾ ਚੇਕ ਪ੍ਰਾਪਤ ਕਰਨਗੇ, ਭਾਵੇਂ ਕੁਝ ਪਰਿਵਾਰ ਪਹਿਲਾਂ ਨਾਲੋਂ ਜ਼ਿਆਦਾ ਸਹਾਇਤਾ ਪ੍ਰਾਪਤ ਕਰਨਗੇ ਤੇ ਦੂਸਰੇ ਘੱਟ, ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਪਰਿਵਾਰ ਇਸ ਸਹਾਇਤਾ ਤੇ ਨਿਰਭਰ ਕਰ ਰਹੇ ਹਨ, ਉਹਨਾ ਨੂੰ ਇਹ ਜਾਣ ਕੇ ਝਟਕਾ ਲੱਗੇਗਾ ਕਿ ਜਿਹੜੀ ਸਹਾਇਤਾ ਦੀ ਉਨ੍ਹਾਂ ਨੂੰ ਉਮੀਦ ਦਿਵਾਈ ਗਈ ਸੀ, ਉਹ ਉਸ ਲਈ ਯੋਗਤਾ ਪੂਰੀ ਨਹੀਂ ਕਰਦੇ ।

ਇਸ ਦਾ ਕਾਰਣ ਇਹ ਹੈ ਕਿ ਬਨਿਸਬਤ ਯੂਨੀਵਰਸਲ ਚਾਇਲਡ ਕੇਅਰ ਬੇਨੇਫਿਟ ਦੇ ਜੋ ਕਿ ਸਾਰੇ ਪਰਿਵਾਰਾਂ ਨੂੰ ਇਕਸਾਰ ਸਹਾਇਤਾ ਪ੍ਰਦਾਨ ਕਰਦਾ ਸੀ, ਕੈਨੇਡਾ ਚਾਇਲਡ ਬੇਨੇਫਿਟ ਦੀ ਰਕਮ ਤੁਹਾਡੀ ਪਿਛਲੇ ਸਾਲ ਦੀ ਆਮਦਨ ਤੇ ਆਧਾਰਿਤ ਹੈ। ਅਜਿਹੇ ਕੈਨੇਡਾ ਨਿਵਾਸੀ, ਜੋ ਪਿਛਲੇ ਛੇ ਮਹੀਨਿਆਂ ਵਿੱਚ ਕੰਮ ਤੋਂ ਵਾਂਝੇ ਕੀਤੇ ਗਏ ਹਨ ਜਾਂ ਜਿਨ੍ਹਾਂ ਦੇ ਕੰਮ ਦੇ ਘੰਟੇ ਘਟਾਏ ਗਏ ਹਨ, ਇਸ ਸਾਲ ਵੱਧ ਤੋਂ ਵੱਧ ਸਹਾਇਤਾ ਲਈ ਯੋਗ ਨਹੀਂ ਹੋਣਗੇ । ਭਾਵੇਂ ਅਸਲ ਵਿੱਚ ਉਨ੍ਹਾਂ ਦੇ ਪਰਿਵਾਰ ਗੁਜਾਰਾ ਚਲਾਉਣ ਲਈ ਜੱਦੋ ਜਹਿਦ ਕਰ ਰਹੇ ਹਨ।

ਜਿਵੇਂ ਕਿ Toronto Sun’s 30 ਜੂਨ ਦੀ ਰਿਪੋਰਟ ਵਿੱਚ ਜਿਕਰ ਹੈ, *ਆਮਦਨ ਅਤੇ ਨਵੀਂ ਕੈਨੇਡਾ ਚਾਇਲਡ ਬੇਨੇਫਿਟ ਵਿਚਾਲੇ ਮੇਲ ਨਾਂ ਹੋਣਾ ਇਸ ਯੋਜਨਾ ਦਾ ਇੱਕ ਸਭ ਤੋਂ ਵੱਡਾ ਨੁਕਸ ਹੈ*।

ਪਿਛਲੇ ਅੱਠ ਮਹੀਨਿਆਂ ਤੋਂ, ਲਿਬਰਲ ਸਰਕਾਰ ਦਾ ਕੈਨੇਡਾ ਦੇ ਹਰ ਆਰਥਿਕ ਮੁੱਦੇ ਦਾ ਇੱਕੋ ਇੱਕ ਹੱਲ,* ਬਿਲਕੁਲ ਨਵੀਂ ਕੈਨੇਡਾ ਚਾਇਲਡ ਬੇਨੇਫਿਟ* ਹੀ ਰਿਹਾ ਹੈ।

ਕੰਮ ਦੀ ਭਾਲ ਕਰ ਰਹੇ ਕੈਨੇਡਾ ਵਾਸੀ, ਬੱਚਿਆਂ ਦੀ ਦੇਖ ਭਾਲ ਜਾਂ ਪੜ੍ਹਾਈ ਦੇ ਨਾਲ ਲਗਦੀਆਂ ਹੋਰ ਗਤੀਵਿਧੀਆਂ ਦੇ ਖਰਚੇ ਅਦਾ ਕਰਨ ਲਈ ਜੂਝ ਰਹੇ ਪਰਿਵਾਰ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਬੱਚਤ ਕਰਨ ਦੀ ਕੋਸ਼ਿਸ ਕਰ ਰਹੇ ਮਾਪੇ ਸਰਕਾਰ ਤੋਂ ਇਹ ਉਮੀਦ ਰੱਖਦੇ ਹਨ ਕਿ ਉਹ ਕੁਝ ਕਰੇ। ਸ਼ਟੳਟਸਿਟਚਿਸ ਛੳਨੳਦੳ ਦੇ ਅਧਿਅਨ ਤੋਂ ਪਤਾ ਲਗਦਾ ਹੈ ਕਿ ਲਗਭਗ 24 ਲੱਖ ਪਰਿਵਾਰਾਂ ਦੀ ਘਰੇਲੂ ਆਮਦਨ ਇਸ ਸਾਲ, ਪਿਛਲੇ ਸਾਲ ਨਾਲੋਂ 10% ਤੱਕ ਜਾਂ ਇਸ ਤੋਂ ਵੀ ਜ਼ਿਆਦਾ ਘੱਟ ਜਾਵੇਗੀ ਲ ਬਦਕਿਸਮਤੀ ਨਾਲ, ਲਿਬਰਲ ਸਰਕਾਰ ਦੀ ਯੋਜਨਾ ਇਸ ਗੱਲ ਦਾ ਧਿਆਨ ਨਹੀਂ ਰੱਖਦੀ ।

ਕੰਜ਼ਰਵੇਟਿਵ, ਕੈਨੇਡਾ ਦੇ ਮੇਹਨਤੀ ਪਰਿਵਾਰਾਂ ਦੀ ਮਦਦ ਕਰਨ ਵਿੱਚ ਅਤੇ ਇਹ ਸੁਨਿਸ਼ਚਿਤ ਕਰਨ ਵਿੱਚ ਕਿ ਉਨ੍ਹਾਂ ਦੀ ਮੇਹਨਤ ਦੀ ਕਮਾਈ ਦਾ ਵੱਧ ਤੋਂ ਵੱਧ ਹਿੱਸਾ ਉਨ੍ਹਾਂ ਕੋਲ ਰਹੇ ਜਿਸ ਨੂੰ ਓਹ ਆਪਣੀ ਜਰੂਰਤਾਂ ਮੁਤਾਬਿਕ ਖਰਚ ਕਰ ਸਕਣ ਵਿੱਚ ਵਿਸ਼ਵਾਸ ਰੱਖਦੇ ਹਨ। ਇਸੇ ਲਈ ਅਸੀਂ ੂਨਵਿੲਰਸੳਲ ਛਹਲਿਦ ਛੳਰੲ ਭੲਨੲਡਟਿ ਦਾ ਵਾਧਾ ਤੇ ਵਿਸਥਾਰ ਕੀਤਾ, ਢੳਮਲਿੇ ਠੳਣ ਛੁਟ ਪੇਸ਼ ਕੀਤਾ, ਛਹਲਿਦ ਛੳਰੲ ਦੇ ਖਰਚਿਆਂ ਲਈ ਕਟੋਤੀ ਨੂੰ ਵਧਾਇਆ, ਛਹਲਿਦਰੲਨ’ਸ ਢਟਿਨੲਸਸ ਠੳਣ ਛਰੲਦਟਿ ਨੂੰ ਦੁਗਣਾ ਕੀਤਾ ਅਤੇ ਛਹਲਿਦਰੲਨ’ਸ ਅਰਟ ਠੳਣ ਛਰੲਦਟਿ ਸਥਾਪਤ ਕੀਤਾ। ਅਫਸੋਸ, ਲਿਬਰਲ ਸਰਕਾਰ ਨੇ ਇਹ ਸਾਰੇ ਉਪਰਾਲੇ ਰੱਦ ਕਰ ਦਿੱਤੇ।

ਕੈਨੇਡਾ ਦੇ ਪਰਿਵਾਰ ਇਸ ਤੋਂ ਬੇਹਤਰ ਦੇ ਹੱਕਦਾਰ ਹਨ

uscreative Punjab Guardian · Surrey
ਸੰਬੰਧਿਤ ਖ਼ਬਰਾਂ Related Editorial →
Share on WhatsApp