ਸਟਾਫ ਰਿਪੋਰਟਰ, ਖੰਨਾ : ਪਿੰਡ ਬੀਜਾ ਵਿਖੇ ਜੀਟੀ ਰੋਡ ‘ਤੇ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਕਾਰਨ ਨਾਬਾਲਿਗ ਲੜਕੀ ਦੀ ਮੌਤ ਹੋ ਗਈ।

ਮਿ੍ਤਕਾ ਦੀ ਪਛਾਣ ਕਾਜਲ ਸੈਣੀ (14) ਵਜੋਂ ਹੋਈ ਹੈ, ਜਦਕਿ ਹਾਦਸੇ ‘ਚ ਲੜਕੀ ਦਾ ਪਿਤਾ ਤੇ ਭਰਾ ਜ਼ਖ਼ਮੀ ਹੋ ਗਏ। ਮਿ੍ਤਕ ਲੜਕੀ ਦੇ ਪਿਤਾ ਮੂਲ ਚੰਦ ਵਾਸੀ ਬਿਜਨੌਰ ਥਾਣਾ ਯੂਪੀ ਨੇ ਦੱਸਿਆ ਉਹ ਲੁਧਿਆਣਾ ਤੋਂ ਆਪਣੇ ਐਕਟਿਵਾ ਸਕੂਟਰ ‘ਤੇ ਪੁੱਤਰ ਤੇ ਧੀ ਸਮੇਤ ਯੂਪੀ ਜਾ ਰਹੇ ਸੀ। ਜਦੋਂ ਉਹ ਬੀਜਾ ਨੇੜੇ ਜੀਟੀ ਰੋਡ ਪੁਲ ਉਪਰ ਪੁੱਜੇ ਤਾਂ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਦੌਰਾਨ ਤਿੰਨੋਂ ਸਕੂਟਰ ਸਮੇਤ ਸੜਕ ‘ਤੇ ਡਿੱਗ ਗਏ ਤੇ ਪਿੱਛੇ ਬੈਠੀ ਉਸ ਦੀ ਲੜਕੀ ਵਾਹਨ ਦੇ ਟਾਇਰਾਂ ਥੱਲੇ ਆਉਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚੌਕੀ ਕੋਟਾਂ ਦੇ ਏਐੱਸਆਈ ਮਹਿੰਦਰ ਸਿੰਘ ਪੁਲਿਸ ਸਮੇਤ ਮੌਕੇ ‘ਤੇ ਪੁੱਜੇ ਜਿਨ੍ਹਾਂ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਖੰਨਾ ਦੀ ਮੋਰਚਰੀ ‘ਚ ਰਖਵਾਇਆ। ਜਦਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।