-ਅੱਜ ਤੋਂ ਆਰੰਭ ਹੋ ਕੇ 23 ਸਤੰਬਰ ਨੂੰ ਸੰਪੂਰਨ ਹੋਵੇਗੀ ਰਾਸਲੀਲ੍ਹਾ : ਸੇਠੀ

ਕਾਲਾ ਸਿੰਘ ਸੈਣੀ, ਖਰੜ : ਸ੍ਰੀ ਰਾਧਾ ਕਿ੍ਪਾ ਕਲੱਬ ਖਰੜ ਵੱਲੋਂ ਸ੍ਰੀ ਰਾਧਾ ਅਸ਼ਟਮੀ ਉਤਸਵ ਦੇ ਸਬੰਧ ‘ਚ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਰਮਤੇਸ਼ਵਰ ਮਹਾਂਦੇਵ ਮੰਦਰ ਨੇੜੇ ਪੁਲਿਸ ਸਟੇਸ਼ਨ ਖਰੜ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਰਮਤੇਸ਼ਵਰ ਮਹਾਂਦੇਵ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਸ੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਖਰੜ ਵਿਖੇ ਸੰਪੂਰਨ ਹੋਈ।

ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਪਹੁੰਚ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਅਮਿਤ ਸੇਠੀ ਨੇ ਦੱਸਿਆ ਕਿ ਇਸ ਸੋਭਾ ਯਾਤਰਾ ‘ਚ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਰਿਕਤ ਕੀਤੀ ਗਈ ਤੇ ਉਨ੍ਹਾਂ ਭਰਵੀਂ ਹਾਜ਼ਰੀ ਲਗਾਈ। ਸ਼ਹਿਰ ਨਿਵਾਸੀਆਂ ਥਾਂ-ਥਾਂ ਤੇ ਸੋਭਾ ਯਾਤਰਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਸ਼ਰਧਾਲੂਆਂ ਲਈ ਲੰਗਰ ਵੀ ਲਗਾਏ। ਉਨ੍ਹਾਂ ਦੱਸਿਆ ਕਿ ਅੱਜ ਤੋਂ ਆਰੰਭ ਹੋ ਕੇ 23 ਸਤੰਬਰ ਤੱਕ ਰਾਸਲੀਲ੍ਹਾ ਸ਼ਾਮ 7.00 ਤੋਂ ਪ੍ਰਭੂ ਇੱਛਾ ਅਨੁਸਾਰ ਕਿਲ੍ਹਾ ਚੁੰਗੀ ਖਰੜ ਵਿਖੇ ਹੋਵੇਗੀ।

ਇਸ ਮੌਕੇ ਭੁਪਿੰਦਰ ਸ਼ਰਮਾ, ਕਮਲ ਕਿਸੋਰ ਸ਼ਰਮਾ, ਪੰਕਜ ਚੱਢਾ, ਕੌਂਸਲਰ ਵਨੀਤ ਜੈਨ, ਅਮਰੀਕ ਸਿੰਘ ਹੈਪੀ, ਰਵਿੰਦਰ ਸ਼ਰਮਾ, ਮੋਹਿਤ ਮਿੱਤਲ, ਪੰਡਿਤ ਚੰਦਨ ਮਿਸ਼ਰਾ, ਮੋਹਿੰਦਰ ਬਜਾਜ, ਪੰਕਜ ਕਪੂਰ, ਭੁਪਿੰਦਰ ਕਾਲੀਆ, ਵਿੱਕੀ, ਪ੍ਰਵੀਨ ਧੀਮਾਨ, ਬੇਅੰਤ ਸਿੰਘ, ਯਤਿਨ ਜੈਨ, ਗਾਂਧੀ, ਕੁਨਾਲ ਸ਼ਰਮਾ, ਯੁਵੀ, ਇਸ਼ਾਨ, ਦਿਵਜੋਤ ਸਮੇਤ ਹੋਰ ਪ੍ਰਬੰਧਕ ਅਤੇ ਵੱਡੀ ਗਿਣਤੀ ‘ਚ ਸ਼ਹਿਰ ਨਿਵਾਸੀ ਹਾਜ਼ਰ ਸਨ।