ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਤ ਬਾਬਾ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ‘ਚ ਸੰਤ ਬਾਬਾ ਬਲਜਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਮੁੱਚੀ ਮਾਨਵਤਾ ਲਈ ਸਿਦਕ, ਸਚਿਆਰਤਾ, ਭਰੋਸੇ, ਅਡੋਲ ਇਰਾਦੇ ਤੇ ਮਨੁੱਖੀ ਹੱਕਾਂ ਦੀ ਸੁਤੰਤਰਤਾ ਦਾ ਵਿਲੱਖਣ ਅਧਿਆਇ ਹੈ ਜੋ ਸਮੁੱਚੀ ਮਾਨਵ ਜਾਤੀ ਨੂੰ ਸਵੈਮਾਨ ਤੇ ਦਲੇਰੀ ਦੇ ਸਦਗੁਣਾਂ ਦਾ ਰਾਹਗੀਰ ਬਣਾਉਂਦਾ ਹੈ। ਅੱਜ ਜਦੋਂ ਸਮੁੱਚੀ ਮਨੁੱਖ ਜਾਤੀ ਧਾਰਮਿਕ ਅਸਹਿਣਸ਼ੀਲਤਾ, ਮਜ਼ਹਬੀ ਕੱਟੜਤਾ, ਨਫਰਤੀ ਭਾਵਨਾ ਦਾ ਸ਼ਿਕਾਰ ਹੁੰਦਿਆਂ ਭਾਈਚਾਰਕ ਸਾਂਝ ਨੂੰ ਭੁੱਲਦਿਆਂ ਅਸਲ ਧਰਮ ਦੇ ਅਰਥਾਂ ਨੂੰ ਭੁਲਾਉਂਦੀਆਂ ਪਰਸਪਰ ਪੇ੍ਮ ਤੇ ਮਿਲਵਰਤਨ ਤੋਂ ਵਾਂਝਾ ਹੋ ਰਹੀ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਸ਼ਹਾਦਤ ਸਾਨੂੰ ਬੇਖੌਫ ਜੀਵਨ ਧਾਰਾ ਪ੍ਰਦਾਨ ਕਰਦਿਆਂ ਨਿਡਰਤਾ, ਸਾਹਸ ਅਤੇ ਦਲੇਰੀ ਦੇ ਅਰਥ ਧਾਰਨ ਕਰਨ ਦਾ ਸਬੱਬ ਪ੍ਰਦਾਨ ਕਰਦੀ ਹੈ। ਸ਼ਹੀਦੀ ਦਿਹਾੜੇ ‘ਤੇ ਇਕੱਤਰ ਹੋਈਆਂ ਸਖ਼ਸ਼ੀਅਤਾਂ ਦਾ ਸਨਮਾਨ ਮੁੱਖ ਗੰ੍ਥੀ ਭਾਈ ਅਜਵਿੰਦਰ ਸਿੰਘ ਨੇ ਕੀਤਾ। ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਨੇ ਤੇ ਭਾਈ ਹਰਦੇਵ ਸਿੰਘ ਦੋਰਾਹਾ ਨੇ ਸੰਗਤ ਦਾ ਧੰਨਵਾਦ ਕੀਤਾ।

ਇਸ ਮੌਕੇ ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁਖ ਸਿੰਘ ਆਲੋਵਾਲ, ਬਾਬਾ ਅਮਰ ਸਿੰਘ ਮੁੱਖ ਕਥਾਵਾਚਕ, ਬਾਬਾ ਅਮਰ ਸਿੰਘ ਭੋਰਾ ਸਾਹਿਬ, ਬਾਬਾ ਮੋਹਣ ਸਿੰਘ ਮਹੋਲੀ, ਟਰਸੱਟੀ ਭਾਈ ਗੁਰਨਾਮ ਸਿੰਘ ਅੜੈਚਾਂ, ਟਰਸੱਟੀ ਡਾ.ਗੁਰਨਾਮ ਕੌਰ ਗਰੇਵਾਲ, ਟਰਸੱਟੀ ਭਾਈ ਮਲਕੀਤ ਸਿੰਘ ਪਨੇਸ਼ਰ, ਟਰਸੱਟੀ ਭਾਈ ਅਜੀਤ ਸਿੰਘ, ਭਾਈ ਮਨਦੀਪ ਸਿੰਘ ਅਤਰਸਰ ਸਾਹਿਬ, ਟਰਸੱਟੀ ਭਾਈ ਮਨਿੰਦਰਜੀਤ ਸਿੰਘ ਮਾਛੀਆਂ, ਟਰਸੱਟੀ ਭਾਈ ਜਗਜੀਤ ਸਿੰਘ ਗਿੱਲ ਜੈਪੁਰ, ਟਰਸੱਟੀ ਭਾਈ ਹਰਦੇਵ ਸਿੰਘ ਉੱਭੀ, ਜਥੇਦਾਰ ਭਾਈ ਬਲਦੇਵ ਸਿੰਘ, ਬਾਬਾ ਵਿਸਾਖਾ ਸਿੰਘ ਕਲਿਆਣ, ਭਾਈ ਬਾਵਾ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਪਰਮਜੀਤ ਸਿੰਘ ਪੰਮਾ, ਭਾਈ ਕੁਲਦੀਪ ਸਿੰਘ, ਭਾਈ ਮਨਵੀਰ ਸਿੰਘ ਮਨੀ, ਕਰਮਵੀਰ ਸਿੰਘ, ਸੁਖਵੀਰ ਸਿੰਘ, ਰਣਵੀਰ ਸਿੰਘ, ਲਖਵਿੰਦਰ ਸਿੰਘ, ਸੁਦਾਗਰ ਸਿੰਘ, ਗੋਬਿੰਦ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।