ਸਟਾਫ ਰਿਪੋਰਟਰ, ਖੰਨਾ : ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ‘ਚ ਪਿੰ੍ਸੀਪਲ ਅੰਜੂ ਭਾਟੀਆ ਤੇ ਚੇਅਰਮੈਨ ਸੁਰਿੰਦਰ ਸ਼ਾਹੀ ਦੀ ਅਗਵਾਈ ‘ਚ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਬਹੁਤ ਹੀ ਸ਼ਰਧਾ ਭਾਵ ਨਾਲ ਮਨਾਇਆ ਗਿਆ।
ਪਿੰ੍ਸੀਪਲ ਤੇ ਚੇਅਰਮੈਨ ਨੇ ਗੁਰੂ ਜੀ ਸਨਮੁਖ ਜੋਤ ਜਗਾ ਕੇ ਸ਼ਰਧਾ ਸੁਮਨ ਭੇਟ ਕੀਤੇ। ਇਸ ਦੌਰਾਨ ਵਿਸ਼ੇਸ ਸਭਾ ਕਰਵਾਈ ਗਈ, ਜਿਸ ‘ਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੁਆਰਾ ਭਾਸ਼ਣ, ਕਵਿਤਾਵਾਂ ਤੇ ਸ਼ਬਦ ਗਾਇਨ ਕਰਕੇ ਗੁਰੂ ਜੀ ਦੀ ਸਿੱਖ ਇਤਿਹਾਸ ਚ ਅਦੁੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ।
ਪਿੰ੍ਸੀਪਲ ਅੰਜੂ ਭਾਟੀਆ ਨੇ ਗੁਰੂ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। ਚੇਅਰਮੈਨ ਸੁਰਿੰਦਰ ਸ਼ਾਹੀ ਨੇ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਿਸਾਲ ਵਿਸ਼ਵ ‘ਚ ਕਿਤੇ ਨਹੀਂ ਮਿਲੇਗੀ।


