Ad-Time-For-Vacation.png

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਦੇਵੀ ਦੇ ਪੁਜਾਰੀ ਨਹੀਂ ਸਨ

ਇਹ ਮਨੁੱਖੀ ਸੁਭਾਅ ਹੈ ਕਿ ਉਹ ਸੁਣੀਆਂ ਸੁਣਾਈਆਂ ਗੱਲਾਂ ਉਤੇ ਬਿਨਾਂ ਸੋਚੇ-ਸਮਝੇ ਹੀ ਵਿਸ਼ਵਾਸ ਕਰ ਲੈਂਦਾ ਹੈ। ਇਵੇਂ ਹੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਿਲਕੁਲ ਮਨਘੜਤ, ਬਿਨਾਂ ਤਰਕ, ਗਪੌੜ ਮਾਰਿਆ ਗਿਆ ਕਿ ਉਹ ਦੁਰਗਾ ਦੇ ਪੁਜਾਰੀ ਸਨ। ਅਸੀ ਕਈਆਂ ਨੇ ਬਿਨਾਂ ਇਸ ਦੀ ਤਹਿ ਤਕ ਗਿਆਂ, ਇਸ ਗਪੌੜ ਨੂੰ ਸੱਚ ਮੰਨ ਲਿਆ ਤੇ ਗਾਹੇ-ਬਗਾਹੇ ਇਹ ਕਿਹਾ ਜਾਣ ਲੱਗ ਪਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ। ਇਹ ਗੱਪ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ 150 ਸਾਲ ਬਾਅਦ ਮਾਰੀ ਗਈ। ਭਾਈ ਸੁੱਖਾ ਸਿੰਘ, ਭਾਈ ਸੰਤੋਖ ਸਿੰਘ, ਬਾਬਾ ਸੁਮੇਰ ਸਿੰਘ ਨੇ ਅਪਣੇ-ਅਪਣੇ ਢੰਗ ਨਾਲ ਕਾਵਿਕ ਰੂਪ ਵਿਚ ਦਸਮ ਪਾਤਸ਼ਾਹ ਨੂੰ ਦੇਵੀ ਪੂਜਕ ਦਸਿਆ। ਪਰ ਅਫ਼ਸੋਸ, ਪਹਿਲਾਂ ਤਾਂ ਇਹ ਤਿੰਨੇ ਇਕ ਦੂਜੇ ਨਾਲ ਸਹਿਮਤ ਨਹੀਂ। ਦੂਜਾ, ਇਹ ਪਹਿਲਾਂ ਕੁੱਝ ਕਹਿੰਦੇ ਹਨ, ਫਿਰ ਅਪਣੀ ਕਹੀ ਗੱਲ ਤੋਂ ਉਲਟ ਚਲੇ ਜਾਂਦੇ ਹਨ। ਤੀਜਾ ਇਨ੍ਹਾਂ ਵਿਚੋਂ ਕੋਈ ਵੀ ਗੁਰੂ ਜੀ ਦਾ ਸਮਕਾਲੀ ਨਹੀਂ ਸੀ ਅਤੇ ਕਿਸੇ ਨੇ ਵੀ ਇਹ ਮਨਘੜਤ ਘਟਨਾ ਅੱਖੀਂ ਨਹੀਂ ਵੇਖੀ ਸੀ। ਬਸ ਅਪਣੇ ਮਨ ਨਾਲ ਖ਼ਿਆਲੀ ਪਲਾਉ ਬਣਾ ਕੇ ਮਨਮਰਜ਼ੀ ਦੀਆਂ ਗੱਪਾਂ ਲਿਖੀ ਗਏ। ਉਨ੍ਹਾਂ ਨੇ ਇਹ ਸੋਚਣ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਗੁਰੂ ਜੀ ਦੀ ਸੰਪੂਰਨ ਬਹੁਪੱਖੀ, ਮਹਾਨ ਸ਼ਖਸੀਅਤ, ਅਪਣੇ ਵੱਡ-ਵਡੇਰਿਆਂ ਦੇ ਉਲਟ ਕਿਵੇਂ ਜਾ ਸਕਦੀ ਸੀ। ਇਹ ਵੀ ਸੋਚਣ ਦੀ ਖੇਚਲ ਨਹੀਂ ਕੀਤੀ ਕਿ ਉਨ੍ਹਾਂ ਦੀ ਇਕ ਮਨਘੜਤ ਕਹਾਣੀ ਨਾਲ ਗੁਰੂ ਜੀ ਦੀ ਮਹਾਨ ਪੈਗ਼ੰਬਰਾਂ ਵਾਲੀ ਹਸਤੀ ਦੇ ਨਾਲ-ਨਾਲ ਸਿੱਖੀ ਦੀ ਚਲੀ ਆ ਰਹੀ, ਅਨੋਖੀ ਤੇ ਨਵੇਕਲੀ ਸ਼ਾਨ ਨੂੰ ਢਾਹ ਲੱਗੇਗੀ।

ਇਹ ਸਪੱਸ਼ਟ ਹੈ ਕਿ ਉਪਰੋਕਤ ਕੋਈ ਵੀ ਕਵੀ ਗੁਰੂ ਜੀ ਦਾ ਸਮਕਾਲੀ ਨਹੀਂ ਸੀ। ਪਤਾ ਨਹੀਂ ਇਨ੍ਹਾਂ ਨੂੰ ਕਿਥੋਂ ਭਵਿੱਖਬਾਣੀ ਹੋਈ, ਕਿਵੇਂ ਇਨ੍ਹਾਂ ਨੂੰ ਇਹ ਗੱਲ ਸੁਝੀ? ਸਿੰਘ ਸਭਾ ਲਹਿਰ ਦੇ ਮੋਢੀ, ਖ਼ਾਲਸਾ ਅਖ਼ਬਾਰ ਲਾਹੌਰ ਦੇ ਸੰਪਾਦਕ, ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਮੈਂਬਰ, ਮਹਾਨ ਸਾਹਿਤਕਾਰ, ਸਿੱਖ ਵਿਦਵਾਨ, ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਨੇ ਸੱਭ ਤੋਂ ਪਹਿਲਾਂ 1899 ਵਿਚ ਇਸ ਦੰਦ-ਕਥਾ ਦਾ ਡੱਟ ਕੇ ਵਿਰੋਧ ਕੀਤਾ ਅਤੇ ਅਪਣੀ ਸ਼ਾਹਕਾਰ ਰਚਨਾ ‘ਦੁਰਗਾ ਪ੍ਰਬੋਧ’ ਵਿਚ ਤਰਕ ਸਹਿਤ ਇਸ ਨੂੰ ਮਨਘੜਤ ਗੱਪ ਕਹਿਣ ਦੀ ਵੱਡੀ ਦਲੇਰੀ ਕੀਤੀ। ਉਨ੍ਹਾਂ ਨੇ ਦੁਰਗਾ ਭਗਤ ਦੇ ਤੱਤ ਖ਼ਾਲਸਾ ਦੋ ਪਾਤਰਾਂ ਦੀ ਆਪਸੀ ਲੰਮੀ ਵਾਰਤਾ ਵਿਚ ਇਹ ਸਿੱਧ ਕਰ ਦਿਤਾ ਕਿ ਗੁਰੂ ਜੀ ਨੇ ਪੰਡਤਾਂ ਦੇ ਪਾਖੰਡਾਂ ਦਾ ਪ੍ਰਗਟਾਵਾ ਕਰਨ ਲਈ, ਹਵਨ ਕਰਵਾਉਣ ਦਾ ਫ਼ੈਸਲਾ ਕੀਤਾ ਤੇ ਜਿਹੜੇ ਪੰਡਤ ਕਹਿੰਦੇ ਸਨ ਕਿ ਅਸੀ ਦੇਵੀ ਪ੍ਰਗਟ ਕਰ ਸਕਦੇ ਹਾਂ, ਉਨ੍ਹਾਂ ਨੂੰ ਇਕ ਚੁਨੌਤੀ ਦਿਤੀ ਕਿ ਦੇਵੀ ਪ੍ਰਗਟ ਕਰ ਕੇ ਵਿਖਾਉ ਜਦਕਿ ਜਾਣੀ-ਜਾਣ ਗੁਰੂ ਜੀ ਨੂੰ ਪਤਾ ਸੀ ਕਿ ਬ੍ਰਾਹਮਣ ਅਪਣੇ ਤੋਰੀ-ਫ਼ੁਲਕੇ ਲਈ ਇਹ ਪਖੰਡ ਕਰਦੇ ਹਨ। ਇਥੋਂ ਤਕ ਕਿ ਪੰਡਤਾਂ ਦੀ ਹਰ ਮੰਗ ਪੂਰੀ ਕੀਤੀ ਗਈ। ਹਵਨ ਦੀ ਸਮੱਗਰੀ ਦਾ ਸਾਮਾਨ ਦਿਤਾ। ਢਾਈ ਸਾਲ ਦੇ ਸਮੇਂ ਵਿਚ ਵੀ ਉਹ ਦੇਵੀ ਪ੍ਰਗਟ ਨਾ ਕਰ ਸਕੇ। ਸਗੋਂ ਹਰ ਵਾਰ ਨਵੇਂ ਤੋਂ ਨਵਾਂ ਬਹਾਨਾ ਘੜਦੇ ਰਹੇ। ਆਖ਼ਰ ਜਦੋਂ ਉਨ੍ਹਾਂ ਦੇ ਸਾਰੇ ਹੀਲੇ-ਵਸੀਲੇ ਖ਼ਤਮ ਹੋ ਗਏ ਤਾਂ ਗੁਰੂ ਜੀ ਦੇ ਪੁੱਤਰਾਂ ਦੀ ਬਲੀ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਢਾਈ ਸਾਲ ਤਕ ਇਕ ਤੋਂ ਇਕ ਝੂਠ ਬੋਲ ਕੇ ਗੁਰੂ ਜੀ ਤੋਂ ਕਦੀ ਲੱਖਾਂ ਰੁਪਏ ਮੰਗੇ, ਕਦੀ ਥਾਂ ਬਦਲੀ, ਕਦੀ ਹੋਰ ਹਵਨ ਸਮੱਗਰੀ ਮੰਗਦੇ ਰਹੇ। ਜੇ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਦੁਰਗਾ ਦੇ ਪ੍ਰਗਟ ਹੋਣ ਲਈ ਗੁਰੂ ਜੀ ਦੇ ਪੁੱਤਰਾਂ ਦੀ ਬਲੀ ਚਾਹੀਦੀ ਸੀ ਤਾਂ ਏਨਾ ਬਖੇੜਾ ਪਾਉਣ ਦੀ ਕੀ ਲੋੜ ਸੀ? ਇਹ ਮੰਗ ਪਹਿਲਾਂ ਵੀ ਰੱਖੀ ਜਾ ਸਕਦੀ ਸੀ। ਹੁਣ ਗੁਰੂ ਜੀ ਪੰਡਤ ਦੱਤਾ ਨੰਦ ਤੇ ਬਾਕੀ ਪੰਡਤਾਂ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਸਨ। ਪੁੱਤਰਾਂ ਦੀ ਬਲੀ ਮੰਗਣ ਉਪਰੰਤ ਗੁਰੂ ਜੀ ਨੇ ਸਾਫ਼-ਸਾਫ਼ ਕਹਿ ਦਿਤਾ ਕਿ ਉਹ ਅਕਾਲ ਪੁਰਖ ਦੇ ਹੁਕਮ ਨਾਲ ਇਥੇ ਮਜ਼ਲੂਮਾਂ, ਅਨਾਥਾਂ ਦੀ ਰਾਖੀ ਲਈ ਆਏ ਹਨ ਤੇ ਉਸ ਅਕਾਲ ਪੁਰਖ ਦੇ ਹੁਕਮਾਂ ਦੇ ਉਲਟ ਨਹੀਂ ਜਾ ਸਕਦੇ। ਮੈਨੂੰ ਅਕਾਲ ਪੁਰਖ ਵਲੋਂ ਅਪਣੇ ਪੁੱਤਰਾਂ ਦੀ ਬਲੀ ਦੇ ਕੇ ਦੇਵੀ ਪ੍ਰਗਟ ਕਰਨ ਦਾ ਹੁਕਮ ਨਹੀਂ ਹੈ, ਇਸ ਲਈ ਇਹ ਕਦੀ ਵੀ ਨਹੀਂ ਹੋਵੇਗਾ। ਗੁਰੂ ਜੀ ਦੇ ਇਸ ਫ਼ੈਸਲੇ ਨਾਲ ਪੰਡਤ ਡਰ ਗਏ ਤੇ ਹੌਲੀ-ਹੌਲੀ ਉਥੋਂ ਖਿਸਕ ਗਏ। ਗੁਰੂ ਜੀ ਨੇ ਸਾਰੀ ਸਮੱਗਰੀ ਚੁੱਕ ਕੇ ਹਵਨ ਵਿਚ ਸੁੱਟ ਦਿਤੀ ਸੀ ਤੇ ਇਕ ਵੱਡਾ ਭਾਂਬੜ ਮੱਚ ਉਠਿਆ ਸੀ।

ਏਨੀ ਕੁ ਗੱਲ ਨੂੰ ਕਵੀਆਂ ਨੇ ਏਨਾ ਵਧਾ ਚੜ੍ਹਾ ਕੇ ਪੇਸ਼ ਕੀਤਾ ਕਿ ਸਿੱਖ ਦਸਮ ਪਾਤਸ਼ਾਹ ਨੂੰ ਦੁਰਗਾ ਦੇ ਪੁਜਾਰੀ ਸਮਝਣ ਲੱਗ ਪਏ। ਇਸ ਲੇਖ ਵਿਚ ਅਸੀ ਗਿਆਨੀ ਦਿੱਤ ਸਿੰਘ ਦੀ ਰਚਨਾ ‘ਦੁਰਗਾ ਪ੍ਰਬੋਧ’ ਦੇ ਆਧਾਰ ਅਤੇ ਗੁਰਬਾਣੀ ਦੀ ਕਸਵੱਟੀ ਤੇ ਇਸ ਨੂੰ ਪਰਖ ਕੇ ਇਹ ਸਿੱਧ ਕਰਨਾ ਹੈ ਕਿ ਇਹ ਧਾਰਣਾ ਇਕ ਗਪੌੜ ਤੋਂ ਵੱਧ ਕੁੱਝ ਵੀ ਨਹੀਂ। ਇਹ ਸਿਰਫ਼ ਸਿੱਖੀ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸਰਬਪੱਖੀ, ਬਹੁਮੁਖੀ ਸ਼ਖਸੀਅਤ ਨੂੰ ਢਾਹ ਲਾਉਣ ਲਈ ਇਕ ਬਹੁਤ ਵੱਡੀ ਸਾਜ਼ਸ਼ ਹੈ।

ਸਾਡਾ ਸੱਭ ਤੋਂ ਪਹਿਲਾ ਤਰਕ ਇਹੀ ਹੈ ਕਿ ਸਿਰਫ਼ ਸਾਡੀ ਹੀ ਨਹੀਂ ਹਰ ਸਿੱਖ ਦੀ ਇਸ ਉਤੇ ਪੱਕੀ ਮੋਹਰ ਲੱਗੀ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਹਨ। ਉਨ੍ਹਾਂ ਨੂੰ ਨੌਂ ਜੋਤਾਂ ਤੋਂ ਕਿਵੇਂ ਵੱਖ ਕੀਤਾ ਜਾ ਸਕਦਾ ਹੈ? ਗੁਰੂ ਨਾਨਕ ਦੇਵ ਜੀ ਨੇ ਪ੍ਰਚੱਲਤ ਬਿਪਰਵਾਦੀ ਰੀਤਾਂ, ਪਾਖੰਡਾਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਖ਼ਾਲਸਾ ਨਿਰਮਲ ਪੰਥ ਹੋਂਦ ਵਿਚ ਲਿਆਂਦਾ ਸੀ। ਉਨ੍ਹਾਂ ਤੋਂ ਬਾਅਦ ਸਾਰੀਆਂ ਜੋਤਾਂ ਨੇ ਇਸ ਉਤੇ ਡੱਟ ਕੇ ਪਹਿਰਾ ਦਿਤਾ ਜਿਸ ਦਾ ਸੱਭ ਤੋਂ ਵੱਡਾ ਸਬੂਤ ਸੰਸਾਰ ਦਾ ਇਕੋ-ਇਕ ਵੱਡ-ਅਕਾਰੀ ਤੇ ਸਰਬ ਸਾਂਝਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਸ ਵਿਚ ਗੁਰੂਆਂ ਦੀ ਬਾਣੀ ਦੇ ਨਾਲ ਨਾਲ 15 ਭਗਤਾਂ ਦੀ ਬਾਣੀ ਵੀ ਦਰਜ ਹੈ। ਸੱਭ ਤੋਂ ਪਹਿਲਾਂ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਇਸ ਦੀ ਸੰਪਾਦਨਾ ਕੀਤੀ ਤੇ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਜੀ ਦੀ ਬਾਣੀ ਦਰਜ ਕਰ ਕੇ ਇਸ ਨੂੰ ਸੰਪੂਰਨ ਕੀਤਾ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗਿਆਰਵਾਂ ਗੁਰੂ ਥਾਪ ਕੇ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦਾ ਹੁਕਮਨਾਮਾ ਜਾਰੀ ਕੀਤਾ।

ਇਥੇ ਹੀ ਬਸ ਨਹੀਂ, ਗੁਰੂ ਜੀ ਨੇ ਤਾਂ ਗੁਰੂ ਨਾਨਕ ਦੇਵ ਜੀ ਦੀ ਭਗਤੀ ਨਾਲ ਸ਼ਕਤੀ ਨੂੰ ਇਕਮਿਕ ਕਰ ਕੇ ਭਗਤੀ ਤੇ ਸ਼ਕਤੀ ਦਾ ਇਕ ਨਵੇਕਲਾ ਖ਼ਾਲਸਾ ਪੰਥ ਸਾਜ ਕੇ ਸੱਭ ਨੂੰ ਹੈਰਾਨ ਕਰ ਦਿਤਾ ਸੀ। ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰੂਆਂ ਤੇ ਭਗਤਾਂ ਦੀ ਬਾਣੀ ਵਿਚੋਂ ਬੇਅੰਤ ਅਜਿਹੇ ਹਵਾਲੇ ਮਿਲਦੇ ਹਨ ਜਿਨ੍ਹਾਂ ਵਿਚ ਦੇਵੀ-ਦੇਵਤਿਆਂ ਦਾ ਵਿਰੋਧ ਕੀਤਾ ਗਿਆ ਹੈ। ਸਿਰਫ਼ ਇਕ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਨੂੰ ਪ੍ਰਵਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਅਪਣੀ ਬਾਣੀ ਵਿਚ ਵੀ ਇਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਹੈ। ਫਿਰ ਕਿਸ ਤਰ੍ਹਾਂ ਉਹ ਦੇਵੀ ਦੇ ਪੁਜਾਰੀ ਹੋ ਸਕਦੇ ਹਨ? ਕੁੱਝ ਉਦਾਹਰਣਾਂ ਜੋ ਗੁਰੂ ਗ੍ਰੰਥ ਸਾਹਿਬ ਵਿਚੋਂ ਗਿਆਨੀ ਦਿੱਤ ਸਿੰਘ ਜੀ ਨੇ ਲਈਆਂ ਹਨ ਉਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.