Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਸੌਦਾ ਸਾਧ ਅਤੇ ਬਾਬਾ ਹਰਨਾਮ ਸਿੰਘ ਧੁੰਮਾਂ ਦੋਵੇ ਬਾਦਲ ਦੀ ਹਮਾਇਤ ‘ਤੇ ਹੋਏ ਇਕੱਠੇ:ਸੰਤ ਸਮਾਜ ਵਿੱਚ ਤਿੱਖਾ ਵਿਰੋਧ

By Admin Published 2 min read

ਚੰਡੀਗੜ,: ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਖਾਲਸਾ ਵੱਲੋਂ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਨੂੰ ਹਮਾਇਤ ਦੇਣ ਦੇ ਐਲਾਨ ਤੋਂ ਬਾਅਦ ਸੰਤ ਸਮਾਜ ਵਿੱਚ ਬਿਖੇੜਾ ਖੜਾ ਹੋ ਗਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਸੰਤ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ ਇਹ ਫੈਸਲਾ ਨਹੀਂ ਲਿਆ। ਇਸ ਫੈਸਲੇ ਖਿਲਾਫ ਸਭ ਤੋਂ ਵੱਡੀ ਬਗਾਵਤ ਨਾਨਕਸਰ ਕਲੇਰਾਂ ਵਾਲੀ ਸੰਪਰਦਾ ਨੇ ਕੀਤੀ ਹੈ। ਉਨਾਂ ਨੇ ਸੰਗਤ ਦੇ ਨਾਂ ਅਪੀਲ ਜਾਰੀ ਕਰਕੇ ਕਿਹਾ ਹੈ ਕਿ ਸੰਤ ਸਮਾਜ ਦੇ ਮੁਖੀ ਵੱਲੋਂ ਸਮੂਹ ਸੰਤ ਸਮਾਜ ਵੱਲੋਂ ਅਕਾਲੀ ਦਲ ਨੂੰ ਹਮਾਇਤ ਦੇ ਫੈਸਲੇ ਨਾਲ ਅਸੀਂ ਸਹਿਮਤ ਨਹੀਂ ਹਾਂ। ਅਸੀਂ ਸਾਰੇ ਸੰਤ ਸਮਾਜ ਤੇ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸੰਤ ਸਮਾਜ ਤੇ ਦਮਦਮੀ ਟਕਸਾਲ ਨਿਰੋਲ ਧਾਰਮਿਕ ਤੇ ਆਜ਼ਾਦ ਸੰਸਥਾਵਾਂ ਹਨ, ਸਾਡਾ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ। ਅਸੀਂ ਧਰਮ ਦੀ ਆਨ-ਬਾਨ-ਸ਼ਾਨ ਤੇ ਸਿਧਾਂਤ ਨਾਲ ਡਟ ਕੇ ਖੜੇ ਹਾਂ ਤੇ ਖੜੇ ਰਹਾਂਗੇ।

ਉਨਾਂ ਕਿਹਾ, ਵਿਧਾਨ ਸਭਾ ਚੋਣਾਂ ਸਬੰਧੀ ਅਸੀਂ ਸਭ ਨੂੰ ਹਮਾਇਤ ਕਰਦੇ ਹਾਂ ਕਿ ਉਹ ਆਪਣੀ ਮਰਜ਼ੀ ਤੇ ਆਜ਼ਾਦਾਨਾ ਸੋਚ ਨਾਲ, ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਤੇ ਸੋਚ-ਸਮਝ ਕੇ ਪੜੇ ਲਿਖੇ ਸੂਝਵਾਨ, ਪੰਜਾਬ ਦਾ ਭਵਿੱਖ ਸੰਵਾਰਨ ਵਾਲੇ ਉਮੀਦਵਾਰਾਂ ਨੂੰ ਵੋਟ ਪਾਉਣ।ਫੈਸਲੇ ਨਾਲ ਅਸਹਿਮਤੀ ਪ੍ਰਗਟਾਉਣ ਵਾਲੀਆਂ ਜਥੇਬੰਦੀਆਂ ਵਿੱਚ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵਾਲੇ, ਬਾਬਾ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ, ਬਾਬਾ ਗੁਰਮੇਲ ਸਿੰਘ ਨਾਨਕਸਰ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਪਿਆਰਾ ਸਿੰਘ ਜੀ ਨਿਰਮਲੇ ਡੇਰਾ ਬਾਬਾ ਗਾਂਧਾ ਸਿੰਘ ਜੀ ਸ਼ਾਮਲ ਹਨ।ਉਨਾਂ ਨੇ ਆਪਣੇ ਨਾਂ ਹੇਠ ਸੰਗਤ ਦਾ ਨਾਂ ਇਹ ਸੰਦੇਸ਼ ਜਾਰੀ ਕੀਤਾ ਹੈ।ਪੰਥ ਵਿਰੋਧੀ ਸੌਦਾ ਸਾਧ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਉਸ ਵੱਲੋਂ ਬਾਦਲਾਂ ਨੂੰ ਹਮਾਇਤ ਦੇਣਾ ਅਤੇ ਬਾਬਾ ਧੁੰਮੇ ਦਾ ਬਾਦਲਾ ਨਾਲ ਰਲਕੇ ਚੱਲਣਾ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਂਗ ਹੈ।ਸਿੱਖ ਜਥੇਬੰਦੀਆ ਵਿੱਚ ਇਨਾ ਦੋਵਾਂ ਦਾ ਵਿਰੋਧ ਹੋ ਰਿਹਾ ਹੈ ਆਮ ਚਰਚਾ ਹੈ ਕਿ ਧੁੰਮੇ ਤੇ ਸੌਧਾ ਸਾਦ ਵਿੱਚ ਕੀ ਫਰਕ ਰਹਿ ਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp