Ad-Time-For-Vacation.png

ਸੈਟਲ ਹੋਣਾ: ਕੈਨੇਡਾ ਵਿੱਚ ਆਪਣੇ ਪਹਿਲੇ ਸਾਲ ਲਈ ਤਿਆਰੀ ਕਰਨੀ

ਨਵੇਂ ਦੇਸ਼ ਵਿੱਚ ਰਹਿਣ ਲਈ ਆਉਣਾ ਜੋਸ਼ ਭਰਿਆ ਅਤੇ ਹਾਵੀ ਹੋਣ ਵਾਲਾ ਦੋਹਾਂ ਤਰ੍ਹਾਂ ਦਾ ਹੋ ਸਕਦਾ ਹੈ। ਇਹ ਜਾਣੇ-ਪਛਾਣੇ ਮਾਹੌਲ ਤੋਂ ਤਬਦੀਲੀ ਦਾ ਸਮਾਂ ਹੈ, ਅਤੇ ਕਰਨ ਵਾਲੀਆਂ ਪਹਿਲੀਆਂ ਕੁਝ ਚੀਜ਼ਾਂ ਲਈ ਤਿਆਰ ਹੋਣ ਅਤੇ ਜਾਣਕਾਰੀ ਹਾਸਲ ਕਰਨ ਨਾਲ ਲੰਮੇ ਸਮੇਂ ਲਈ ਫਾਇਦਾ ਹੋਵੇਗਾ।

*ਹਰ ਸਾਲ, ਕੈਨੇਡਾ ਦੁਨੀਆ ਭਰ ਤੋਂ ਹਜ਼ਾਰਾਂ ਲੋਕਾਂ ਦਾ ਸੁਆਗਤ ਕਰਦਾ ਹੈ,*੍ਰਭਛ ਦੀ ਸੱਭਿਆਚਾਰਕ ਮਾਰਕੀਟਾਂ ਦੀ ਸੀਨੀਅਰ ਡਾਇਰੈਕਟਰ, ਆਇਵੀ ਚਿਉ ਨੇ ਕਿਹਾ। *ਜਦ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਦੁਨੀਆ ਦੇ ਦੂਜੇ ਹਿੱਸੇ ਵਿੱਚ ਰਹਿਣ ਲਈ ਜਾਣਾ ਆਸਾਨ ਨਹੀਂ ਹੈ, ਇੱਕ ਰੂਟੀਨ ਬਣਾਉਣ ਨਾਲ ਸੈਟਲ ਹੋਣ ਅਤੇ ਕੈਨੇਡਾ ਦੀ ਜ਼ਿੰਦਗੀ ਨਾਲ ਜੁੜਨ ਵਿੱਚ ਮਦਦ ਮਿਲੇਗੀ, ਅਤੇ ਤੁਸੀਂ ਅਤੇ ਤੁਹਾਡਾ ਪਰਿਵਾਰ ਸ਼ੁਰੂ ਤੋਂ ਹੀ ਸਫਲਤਾ ਲਈ ਤਿਆਰ ਹੋਵੋਗੇ।*

ਪਹਿਲੇ 100 ਦਿਨ ਮਹੱਤਵਪੂਰਨ ਹੁੰਦੇ ਹਨ। ਜਦੋਂ ਤੁਸੀਂ ਪਹਿਲੀ ਵਾਰ ਪਹੁੰਚਦੇ ਹੋ ਤਾਂ ਇਹ ਵਿਚਾਰ ਕਰਨ ਲਈ ਕੁਝ ਗੱਲਾਂ ਹਨ:

  • ਆਪਣੇ ਸਥਾਨਕ ਸਰਕਾਰੀ ਸਰਵਿਸ ਆਫਿਸ ਵਿੱਚ ਜਾਓ ਤਾਂ ਜੋ ਤੁਸੀਂ ਆਪਣੀ ਲੋੜ ਦੇ ਸਰਕਾਰ ਦੁਆਰਾ ਜਾਰੀ ਮਹੱਤਵਪੂਰਨ ਦਸਤਾਵੇਜ਼ਾਂ ਲਈ ਦਰਖਾਸਤ ਦੇ ਸਕੋ, ਜਿਨ੍ਹਾਂ ਵਿੱਚ ਸ਼ਾਮਲ ਹਨ:

* ਸੋਸ਼ਲ ਇੰਸ਼ੋਰੈਂਸ ਕਾਰਡ (ਸ਼ੀਂ ਕਾਰਡ) – ਇੱਕ ਨੌਂ-ਅੰਕਾਂ ਦਾ ਨੰਬਰ, ਕੈਨੇਡਾ ਵਿੱਚ ਕੰਮ ਕਰਨ ਜਾਂ ਸਰਕਾਰੀ ਪ੍ਰੋਗਰਾਮਾਂ ਅਤੇ ਬੈਨਿਫਿਟਾਂ ਲਈ ਦਰਖਾਸਤ ਦੇਣ ਵਾਸਤੇ ਤੁਹਾਨੂੰ ਇਸ ਨੰਬਰ ਦੀ ਲੋੜ ਹੋਵੇਗੀ। ਸ਼ੁਰੂਆਤ ਕਰਨ ਲਈ ਆਪਣੇ ਨੇੜੇ ਸਰਵਿਸ ਕੈਨੇਡਾ ਦਾ ਆਫਿਸ ਲੱਭੋ।

* ਹੈਲਥ ਕਾਰਡ: ਸੰਭਾਵਨਾ ਹੈ ਕਿ ਕੈਨੇਡਾ ਵਿੱਚ ਸਿਹਤ-ਸੰਭਾਲ ਉਸ ਨਾਲੋਂ ਵੱਖਰੀ ਹੋਵੇਗੀ ਜੋ ਤੁਹਾਡੇ ਜੱਦੀ ਦੇਸ਼ ਵਿੱਚ ਸੀ। ਆਪਣੇ ਹੈਲਥ ਕਾਰਡ ਦੇ ਨਾਲ, ਤੁਹਾਡੇ ਕੋਲ ਕਈ ਸੇਵਾਵਾਂ ਲਈ ਬੀਮਾ ਹੋਵੇਗਾ। ਅਗਲਾ ਕਦਮ ਇਹ ਪਤਾ ਕਰਨਾ ਹੈ ਕਿ ਤੁਹਾਨੂੰ ਹੋਰ ਕਿਹੜੇ ਵਾਧੂ ਬੀਮੇ ਦੀ ਲੋੜ ਹੋ ਸਕਦੀ ਹੈ, ਅਤੇ ਤੁਹਾਡੇ ਭਾਈਚਾਰੇ ਵਿੱਚ ਇੱਕ ਫੈਮਿਲੀ ਡਾਕਟਰ ਦੇ ਸਮੇਤ ਦੁਜੇ ਸਿਹਤ-ਸੰਭਾਲ ਪ੍ਰਦਾਤਾ

* ਡ੍ਰਾਈਵਰ ਦਾ ਲਾਇਸੈਂਸ: ਕੈਨੇਡਾ ਵਿੱਚ ਡ੍ਰਾਈਵਰ ਦਾ ਲਾਇਸੈਂਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਉਸ ਸੂਬੇ ਜਾਂ ਖੇਤਰ, ਜਿਸ ਵਿੱਚ ਤੁਸੀਂ ਰਹਿੰਦੇ ਹੋ ਅਤੇ ਤੁਹਾਡੇ ਡ੍ਰਾਈਵਿੰਗ ਪਿਛੋਕੜ ‘ਤੇ ਨਿਰਭਰ ਕਰਦੀ ਹੈ। ਇਥੋਂ ਹੋਰ ਜਾਣਕਾਰੀ ਲਵੋ:

  • ਆਪਣਾ ਪਹਿਲਾ ਕੈਨੇਡਿਆਈ ਬੈਂਕ ਖਾਤਾ ਖੋਲ੍ਹੋ ਅਤੇ ਤੁਰੰਤ ਕ੍ਰੈਡਿਟ ਹਿਸਟਰੀ ਬਣਾਉਣੀ ਸ਼ੁਰੂ ਕਰੋ। ਕੈਨੇਡਾ ਵਿੱਚ ਘਰ ਜਾਂ ਕਾਰ ਵਰਗੀਆਂ ਵੱਡੀਆਂ ਖਰੀਦਦਾਰੀਆਂ ਲਈ ਕ੍ਰੈਡਿਟ ਅਤੇ ਕ੍ਰੈਡਿਟ ਹਿਸਟਰੀ ਦੀ ਲੋੜ ਹੁੰਦੀ ਹੈ, ਪਰ ਇਹ ਸੈੱਲ ਫੋਨ ਦੇ ਬਿਲਾਂ, ਕਿਰਾਏ ਅਤੇ ਹੋਰ ਮਹੀਨੇਵਾਰ ਖਰਚਿਆਂ ਲਈ ਵੀ ਲੋੜੀਂਦੀ ਹੋ ਸਕਦੀ ਹੈ।
  • ਆਪਣੇ ਨਵੇਂ ਭਾਈਚਾਰੇ ਵਿੱਚ ਸਮਾਜਕ ਨੈਟਵਰਕ ਬਣਾਉਣਾ ਸ਼ੁਰੂ ਕਰੋ। ਨਵੇਂ ਆਏ ਲੋਕਾਂ ਲਈ ਬਹੁਤ ਸਾਰੀਆਂ ਮੁਫਤ ਸੇਵਾਵਾਂ ਅਤੇ ਭਾਈਚਾਰਕ ਸੰਗਠਨ ਹਨ। ਤੁਸੀਂ ਮੀਟਿੰਗਾਂ ਅਤੇ ਸਮਾਜਕ ਪ੍ਰੋਗਰਾਮ ਨਿਯਤ ਕਰਨ ਲਈ ਆਉਣ ਤੋਂ ਪਹਿਲਾਂ ਹੀ ਜਾਣਕਾਰੀ ਲੈਣਾ ਸ਼ੁਰੂ ਕਰ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਲਈ ਕਿ ਤੁਹਾਡੇ ਨਵੇਂ ਭਾਈਚਾਰੇ ਵਿੱਚ ਕੀ ਕੁਝ ਉਪਲਬਧ ਹੈ
  • ਸੱਭਿਆਚਾਰਕ ਸੰਘਾਂ ਵਿੱਚ ਸ਼ਾਮਲ ਹੋ ਕੇ ਆਪਣੀਆਂ ਜੜਾਂ ਦੇ ਸੰਪਰਕ ਵਿੱਚ ਰਹੋ। ਇਸ ਜਾਣ-ਪਛਾਣ ਨਾਲ ਕੈਨੇਡਾ ਦੀ ਜ਼ਿੰਦਗੀ ਵਿੱਚ ਤਬਦੀਲ ਹੋਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਨਾਲ ਹੀ ਤੁਹਾਨੂੰ ਨਵੇਂ ਦੋਸਤ ਮਿਲਣਗੇ।

ਕਿਸੇ ਨਵੇਂ ਦੇਸ਼ ਵਿੱਚ ਰਹਿਣ ਲਈ ਜਾਣ ਵਾਸਤੇ ਕਾਫੀ ਜ਼ਿਆਦਾ ਐਡਜਸਟਮੈਂਟ ਦੀ ਲੋੜ ਹੁੰਦੀ ਹੈ। ਨਿਕਲਣ ਤੋਂ ਪਹਿਲਾਂ ਤਿਆਰੀ ਕਰਨ ਅਤੇ ਇਹ ਜਾਣਨ ਕਿ ਕਿਸੇ ਰੂਟੀਨ ਵਿੱਚ ਪ੍ਰਭਾਵੀ ਤਰੀਕੇ ਨਾਲ ਕਿਵੇਂ ਸੈਟਲ ਹੋਣਾ ਹੈ, ਨਾਲ ਤਬਦੀਲੀ ਵਿੱਚ ਸਹਾਇਤਾ ਮਿਲੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.