ਸਟਾਫ ਰਿਪੋਰਟਰ, ਖੰਨਾ : ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ‘ਚ ਦੀਵਾਲੀ ਸ਼ਿਲਪ ਪ੍ਰਦਰਸ਼ਨੀ ਦੁਆਰਾ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ।

ਬੱਚਿਆਂ ਨੇ ਦੀਵਾਲੀ ਥੀਮ ਨਾਲ ਸਬੰਧਤ ਕਈ ਪ੍ਰਕਾਰ ਦੀ ਸ਼ਿਲਪ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ ‘ਚ ਵੱਖ-ਵੱਖ ਦੀਆਂ ਮੋਮਬੱਤੀਆਂ, ਦੀਵੇ ਤੇ ਪੂਜਾ ਦੀਆਂ ਥਾਲੀਆਂ ਸ਼ਾਮਲ ਸੀ। ਬੱਚਿਆਂ ਨੇ ਰਿਬਨ, ਚਮਕਦਾਰ ਮੋਤੀਆਂ, ਸਿਤਾਰਿਆਂ ਸ਼ੀਸ਼ਿਆਂ ਆਦਿ ਦਾ ਇਸਤੇਮਾਲ ਬੇਹਦ ਖੂਬਸੂਰਤੀ ਨਾਲ ਕੀਤਾ। ਬੰਧਨਵਾਰ, ਵਾਲ ਹੈਂਗਿੰਗ, ਪੇਪਰ ਕਰੈਕਰ, ਲਾਲਟੈਨ ਆਦਿ ਵੀ ਖਿੱਚ ਦਾ ਕੇਂਦਰ ਬਣੇ। ਮਾਪਿਆਂ ਨੇ ਵਿਦਿਆਰਥੀਆਂ ਦੀ ਇਸ ਪ੍ਰਤਿਭਾ ਤੇ ਰਚਨਤਮਕਤਾ ਦੀ ਸ਼ਲਾਘਾ ਕੀਤੀ।

ਸਕੂਲ ਪਿੰ੍ਸੀਪਲ ਅੰਜੂ ਭਾਟੀਆ ਨੇ ਕਿਹਾ ਸਾਡਾ ਸਕੂਲ ਕੇਵਲ ਸਿੱਖਿਆ ਪ੍ਰਰਾਪਤ ਕਰਨ ਦਾ ਸਥਾਨ ਨਹੀਂ ਹੈ, ਸਗੋਂ ਇਹ ਇੱਕ ਅਜਿਹਾ ਕੈਨਵਸ ਹੈ ਜਿੱਥੇ ਬੱਚਿਆਂ ਦੇ ਹੁਨਰ ਖੋਜ ਕੇ ਤਰਾਸ਼ਿਆ ਜਾਂਦਾ ਹੈ। ਅਸੀਂ ਹਮੇਸ਼ਾ ਵਿਦਿਆਰਥੀਆਂ ਨੂੰ ਖੁਦ ਨੂੰ ਪੇਸ਼ ਕਰਨ, ਪ੍ਰਯੋਗ ਕਰਨ ਤੇ ਆਪਣਾ ਹੁਨਰ ਵਿਖਾਉਣ ਦਾ ਮੰਚ ਪ੍ਰਦਾਨ ਕਰਦੇ ਹਾਂ। ਸਕੂਲ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਬੱਚਿਆਂ ਦੀ ਰਚਨਾਤਮਕ ਤੇ ਕਲਾਤਮਕ ਪ੍ਰਦਰਸ਼ਨੀ ਲਈ ਬਹੁਤ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਭਵਿੱਖ ‘ਚ ਵੀ ਅਜਿਹੀਆਂ ਸਰਗਰਮੀਆਂ ਕਰਦੇ ਰਹਿਣ ਲਈ ਪੇ੍ਰਿਤ ਕੀਤਾ।