ਸਟਾਫ ਰਿਪੋਰਟਰ, ਖੰਨਾ : ਸਕੂਲ ਗੇਮਜ਼ ਫੈੱਡਰੇਸ਼ਨ ਆਫ ਇੰਡੀਆ ਤਹਿਤ ਸਟੇਟ ਪੱਧਰ ‘ਤੇ ਖੇਡੀਆਂ ਜਾ ਰਹੀਆਂ ਖੇਡਾਂ ‘ਚ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 11ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਸ਼ੌਰਿਆ ਅਗਰਵਾਲ ਨੇ ਜੀਐੱਚਜੀ ਖਾਲਸਾ ਕਾਲਜ ਗੁਰੂਸਰ ਸੁਧਾਰ, ਲੁਧਿਆਣਾ ‘ਚ ਅੰਡਰ-19 ਸ਼ੂਟਿੰਗ 10 ਮੀਟਰ ਏਅਰ ਪਿਸਟਲ ‘ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦੇ ਤਮਗਾ ਹਾਸਲ ਕੀਤਾ।
ਸ਼ੌਰਿਆ ਨੇ ਇਸ ਸ਼ਾਨਦਾਰ ਜਿੱਤ ਨਾਲ ਆਪਣੇ ਮਾਪਿਆਂ ਦੇ ਨਾਲ-ਨਾਲ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ। ਪਿੰ੍ਸੀਪਲ ਅੰਜੂ ਭਾਟੀਆ ਨੇ ਬੱਚੇ ਤੇ ਉਸ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ। ਚੇਅਰਮੈਨ ਸੁਰਿੰਦਰ ਸ਼ਾਹੀ ਨੇ ਇਸ ਸ਼ਾਨਦਾਰ ਜਿੱਤ ‘ਤੇ ਸ਼ੋਰਿਆ ਤੇ ਉਸ ਦੇ ਮਾਤਾ-ਪਿਤਾ ਡਾਕਟਰ ਰਾਜਲੀਸਾ ਤੇ ਡਾਕਟਰ ਪੰਕਜ ਅਗਰਵਾਲ ਨੂੰ ਤਹਿ ਦਿਲੋਂ ਵਧਾਈ ਦਿੱਤੀ।


