ਸਰਵਣ ਸਿੰਘ ਭੰਗਲਾਂ, ਸਮਰਾਲਾ : ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿਖੇ ਕਰਵਾਏ ਗਏ ‘ਜੋਨਲ ਅਥਲੈਟਿਕ ਮੀਟ’ ਖੇਡ ਮੁਕਾਬਲੇ ‘ਚ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਸੇਂਟੀਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਵੱਖ-ਵੱਖ ਮੁਕਾਬਲਿਆਂ ‘ਚ ਹਿੱਸਾ ਲਿਆ। ਜਿਨ੍ਹਾਂ ‘ਚ 14 ਸਾਲ ਵਰਗ ‘ਚ ਗੁਰਮਨ ਕੌਰ ਜਮਾਤ ਛੇਵੀਂ ਨੇ ਪਹਿਲਾ ਸਥਾਨ 100 ਮੀਟਰ ਦੌੜ ‘ਚ ਤੇ 19 ਸਾਲ ਵਰਗ ‘ਚ ਅਗਮਨੂਰ ਕੌਰ ਜਮਾਤ ਗਿਆਰਵੀਂ ਨੇ ਪਹਿਲਾ ਸਥਾਨ, ਲੋਂਗ ਜੰਪ, ਸ਼ਾਟਪੁੱਟ ‘ਚ ਗੁਰਨੂਰ ਕੌਰ ਗਿਆਰਵੀਂ ਨੇ ਦੂਜਾ ਸਥਾਨ ਤੇ ਗੁਰਨੂਰ ਕੌਰ ਨੇ ਹੀ ਡਿਸਕਸ ਥੋ੍ ‘ਚ ਤੀਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਪਿ੍ਰੰਸੀਪਲ ਡਾ. ਪੂਨਮ ਸ਼ਰਮਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਪੇ੍ਰਿਆ।