ਪੁਣੇ (ਏਜੰਸੀ) : ਮਹਾਰਾਸ਼ਟਰ ਦੇ ਪੁਣੇ ਵਿਚ ਪੀਜ਼ਾ ਦੇਰ ਨਾਲ ਲਿਆਉਣ ਕਾਰਨ ਭੜਕੇ 27 ਸਾਲਾ ਵਿਅਕਤੀ ਨੇ ਡਿਲੀਵਰੀ ਬੁਆਏ ’ਤੇ ਹਮਲਾ ਕਰ ਦਿੱਤਾ। ਵਿਵਾਦ ਵਧਣ ’ਤੇ ਇਸ ਗਾਹਕ ਨੇ ਹਵਾਈ ਫਾਇਰਿੰਗ ਕਰ ਦਿੱਤੀ, ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਪੁਲਿਸ ਮੁਤਾਬਕ ਮੁਲਜ਼ਮ ਚੇਤਨ ਪੇਡਵਾਲ ਨੇ ਸ਼ਹਿਰ ਦੇ ਵਾਘੋਲੀ ਇਲਾਕੇ ਵਿਚ ਸਥਿਤ ਪੀਜ਼ੇ ਦੀ ਮਸ਼ਹੂਰ ਹੱਟੀ ਤੋਂ ਆਰਡਰ ਕੀਤਾ ਸੀ। ਡਿਲੀਵਰੀ ਬੁਆਏ ਰਿਸ਼ੀਕੇਸ਼ ਜਦੋਂ ਆਰਡਰ ਲੈ ਕੇ ਆਇਆ ਤਾਂ ਹਮਲਾ ਕਰ ਦਿੱਤਾ। ਇਸ ਮਗਰੋਂ ਚੇਤਨ ਨੇ ਰਿਸ਼ੀਕੇਸ਼ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਤੇ ਫਿਰ ਹਵਾਈ ਫਾਇਰ ਕਰ ਦਿੱਤਾ। ਜਦੋਂ ਡਿਲੀਵਰੀ ਬੁਆਏ ਦੇ ਦੋ ਸਾਥੀ ਲੜਾਈ ਦੀ ਵਜ੍ਹਾ ਪੁੱਛਣ ਆਏ ਤਾਂ ਮੁਲਜਮ ਚੇਤਨ ਨੇ ਦੋਵਾਂ ਨਾਲ ਕੁੱਟਮਾਰ ਕੀਤੀ। ਪੀਜ਼ਾ ਡਿਲੀਵਰੀ ਕਾਮਿਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।