ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ‘ਬੈਸਟ ਟੀਚਰ’ ਐਵਾਰਡ ਸਬੰਧੀ ਫੈੱਡਰੇਸ਼ਨ ਆਫ਼ ਪ੍ਰਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਇੱਕ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਇਆ ਗਿਆ।

ਇਸ ਸਮਾਗਮ ਦੌਰਾਨ ਦਾ ਸੁਪੀਰੀਅਰ ਵਰਲਡ ਸਕੂਲ ਦੀਆਂ ਅਧਿਆਪਕਾਂ ਪ੍ਰਰੀਤੀ ਪਦਮ (ਪੰਜਾਬੀ) ਤੇ ਉਰਵਸ਼ੀ ਰਾਣੀ (ਮੈਥਸ) ਨੂੰ ਫੈਪ ਐਵਾਰਡ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵੱਲੋਂ ‘ਬੈਸਟ ਟੀਚਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਿੰ੍ਸੀਪਲ ਰਸ਼ਮੀ ਸ਼ਰਮਾ ਨੇ ਦੱਸਿਆ ਦਾ ਸੁਪੀਰੀਅਰ ਵਰਲਡ ਸਕੂਲ ਦੀਆਂ ਅਧਿਆਪਕਾਵਾਂ ਵੱਲੋਂ ਇਸ ਐਵਾਰਡ ਲਈ ਵੱਧ ਚੜ੍ਹ ਕੇ ਭਾਗ ਲਿਆ ਤੇ ਆਪਣੀ ਮਿਹਨਤ ਤੇ ਯੋਗਤਾ ਸਦਕਾ ਐਵਾਰਡ ਪ੍ਰਰਾਪਤ ਕਰ ਇਲਾਕੇ ‘ਚ ਸੰਸਥਾ ਦਾ ਮਾਣ ਵਧਾਇਆ।

‘ਬੈਸਟ ਟੀਚਰ’ ਐਵਾਰਡ ਪ੍ਰਰਾਪਤ ਕਰਨ ਵਾਲੀਆਂ ਅਧਿਆਪਕਾਂ ਨੇ ਦੱਸਿਆ ਉਨ੍ਹਾਂ ਨੂੰ ਸਕੂਲ ਪਿੰ੍ਸੀਪਲ ਰਸ਼ਮੀ ਸ਼ਰਮਾ ਦੀ ਬਦੌਲਤ ਇਹ ਪ੍ਰਰਾਪਤੀ ਹਾਸਲ ਹੋਈ ਹੈ, ਜਿਨ੍ਹਾਂ ਅਧੀਨ ਰਹਿ ਕੇ ਉਨਾਂ੍ਹ ਪੜ੍ਹਾਉਣ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਤੇ ਆਪਣੀ ਯੋਗਤਾ ਨੂੰ ਹੋਰ ਵਧਾਇਆ। ਸਕੂਲ ਪਿੰ੍ਸੀਪਲ ਰਸ਼ਮੀ ਸ਼ਰਮਾ ਨੇ ਅਧਿਆਪਕਾਂ ਦਾ ਸਕੂਲ ਪੁੱਜਣ ‘ਤੇ ਵੀ ਸਨਮਾਨ ਕਰ ਵਧਾਈ ਦਿੱਤੀ।