ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਜੀਐੱਚਜੀ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸਧਾਰ ਦੇ ਵਿਦਿਆਰਥੀਆਂ ਨੇ ਅਥਲੈਟਿਕਸ ਚੈਂਪੀਅਨਸ਼ਿਪ ਜਿੱਤੀ।

ਕਾਲਜ ਦਾ ਸਰੀਰਕ ਸਿੱਖਿਆ ਦੇ ਸਹਾਇਕ ਪੋ੍ਫ਼ੈਸਰ ਸੁਖਚੈਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਕਾਲਜ ਦੇ ਵਿਦਿਆਰਥੀਆਂ ਨੇ ਅਥਲੈਟਿਕਸ ‘ਚ 11 ਮੈਡਲ ਜਿੱਤੇ, ਜਿਸ ‘ਚ ਰਿਲੇਅ ਰੇਸ ਲੜਕੀਆਂ ‘ਚੋਂ ਵਿਦਿਆਰਥਣ ਕਮਲਜੀਤ ਕੌਰ, ਸੰਦੀਪ ਕੌਰ, ਗੁਰਪ੍ਰਰੀਤ ਕੌਰ ਤੇ ਕਮਲਦੀਪ ਕੌਰ ਨੇ ਸੋਨ ਤਮਗ਼ਾ ਹਾਸਲ ਕੀਤਾ। ਸੰਦੀਪ ਕੌਰ ਨੇ ਉੱਚੀ ਛਾਲ ‘ਚ ਸੋਨ ਤਮਗ਼ਾ ਹਾਸਲ ਕਰਕੇ ਬੈਸਟ ਅਥਲੀਟ ਦੀ ਟਰਾਫ਼ੀ ਜਿੱਤੀ। ਕਮਲਦੀਪ ਕੌਰ ਨੇ ਲੰਬੀ ਛਾਲ ਤੇ ਜੈਵਲਿਨ ਥਰੋਅ ‘ਚ ਸੋਨ ਤਮਗ਼ੇ ਹਾਸਲ ਕੀਤੇ। ਗੁਰਪ੍ਰਰੀਤ ਕੌਰ ਨੇ 200 ਮੀਟਰ ਦੌੜ ‘ਚ ਸੋਨ ਤਮਗ਼ਾ ਤੇ ਲੰਮੀ ਛਾਲ ‘ਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ।

ਇਸ ਤਰ੍ਹਾਂ ਲੜਕੀਆਂ ਦੀ ਟੀਮ ਨੇ ਅੱਠ ਸੋਨ ਤਗਮੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਚੈਂਪੀਅਨਸ਼ਿਪ ਹਾਸਲ ਕੀਤੀ ਤੇ ਲੜਕਿਆਂ ਦੇ ਵਰਗ ‘ਚੋਂ ਤੇਜਪਿੰਦਰ ਸਿੰਘ ਨੇ ਲੰਮੀ ਛਾਲ ਵਿੱਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ। ਵਿਦਿਆਰਥੀ ਜਸ਼ਨਪ੍ਰਰੀਤ ਸਿੰਘ ਨੇ ਜੈਵਲਿਨ ਥਰੋਅ ‘ਚ ਕਾਂਸੀ ਦਾ ਤਮਗ਼ਾ ਹਾਸਲ ਕਰ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪਿੰ੍ਸੀਪਲ ਡਾ. ਪਰਗਟ ਸਿੰਘ ਗਰਚਾ ਨੇ ਇਸ ਜਿੱਤ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਉਨਾਂ੍ਹ ਦੇ ਕੋਚ ਸੁਖਚੈਨ ਸਿੰਘ ਨੂੰ ਦਿੱਤਾ।