Skip to content
Sunday, November 1, 2026 3°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਸੁਣਿਐ..ਕੈਪਟਿਨ ਨੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਤਾ ਹੈ..?

By Admin Published 3 min read

ਸਿਆਪਾ ਉਦੌ ਪਿਆ ਜਦੌ ਦੋ ਹਜਾਂਰ ਤੋਂ ਦੋ ਹਜ਼ਾਰ ਸੱਤ ਅੱਠ ਵਿੱਚ ਜ਼ਮੀਨ ਦੇ ਰੇਟਾਂ ਵਿੱਚ ਮਨਸੂਈ ਉਛਾਲਾ ਲੈਂਡ ਮਾਫੀਏ ਨੇ ਲਿਆਂਦਾ ..ਇਹ ਅਖੌਤੀ ਤੇਜ਼ੀ ਨੇ ਪੰਜਾਬ ਦੇ ਜੱੜ੍ਹੀ ਤੇਲ ਦਿੱਤਾ ..ਪਹਿਲਾ ਲੋਕ ਕੰਮ ਕਰਦੇ ਸਨ ਘਰ ਜਿਹੋ ਜਿਹੇ ਵੀ ਸਨ ਕੋਈ ਪਰੌਬਲਿਮ ਨਹੀ ਸੀ ਖਾਣਾ ਪੀਣਾ ਵਿਆਹ ਸ਼ਾਦੀਆਂ ਗਰੀਬੀ ਦਾਹਵੇ ਵਾਲੀਆਂ ਸਨ ਘਰ ਵਿੱਚ ਸਾਇਕਲ ਸੀ ਪੱਖੇ ਕੂਲਰ ਸਨ .. ਪੰਜਾਬ ਦੇ ਲੋਕ ਆਪਣੀ ਚਾਲੇ ਤੁਰੇ ਜਾ ਰਹੇ ਸਨ.. ਤੇ ਫਿਰ ਇੱਕ ਦੰਮ ਲਾਲਾ ਲਾਲਾ ਹੋ ਗਈ ..ਜ਼ਮੀਨਾ ਦੇ ਰੇਟ ਹਰ ਰੋਜ਼..ਤੇਲ ਦੇ ਰੇਟਾਂ ਵਾਂਗ ਚੱੜ੍ਹਨ ਲੱਗੇ..ਉਸ ਸਮੈਂ ਹੱਟੀ ਭੱਠੀ ਖੇਤੀ ਛੱਡ ਲੋਕ ਪਰਾਪਰਟੀ ਏਜੰਟ ਬਣਨ ਲੱਗੇ ..ਪਿੰਡਾ ਵਿੱਚ ਦਲਾਲਾ ਦੇ ਮੋਟਰਸਾਇਕਲ, ਗੱਡੀਆਂ ਘੂੰਮਣ ਲੱਗੀਆਂ .ਥਾਂ ਥਾਂ ਨਵੈਂ ਨਵੇ ਹੋਟਲ ਖੁੱਲ੍ਹਣ ਲੱਗੇ ਹੱਡੀਆ ਵਾਲੇ ਪਤਲੀ ਤਰੀ ਵਾਲੇ ਮੁਰਗੇ ਦੀ ਥਾਂ ਤੰਦੂਰੀ ਚਿੱਕਨ ਟਿੱਕਾ,ਮੱਛੀ ਵਿਕਣ ਲੱਗੀ. ਪਿੰਡਾਂ ਵਿੱਚ ਵੀ ਬਿਉਟੀ ਪਾਰਲਲ ਖੁੱਲ੍ਹ ਗਏ…ਟਿੱਬਿਆ ਵਿੱਚ ਮੈਰਿਜ਼ ਪੈਲਿਸ ਉੱਗ ਆਏ …ਰੇਤਾ ਵਿੱਚ ਝੀਂਗੇ ਦੇ ਪਕੌੜੇ ਬਣਨ ਲੱਗ ਪਏ…….ਸਾਰੀ ਸਾਰੀ ਰਾਤ ਹਨੀ ਸਿੰਘ ਦਲਜੀਤ ਗਿੱਪੀ….ਮ੍ਰ ਜਾਣੀ ਭੰਘੜਾ ਪਾਉਂਦੀ …ਅੰਗਰੇਜ਼ੀ ਬੀਟ ਤੇ….ਪਿੰਡਾਂ ਦੇ ਲੋਕਾਂ ਨੂੰ ਮਰਜਾਣੀਆਂ ਦੇ ਸੁਫਨੇ ਵਿਖਾਉਣ ਲੱਗੇ ..ਲਾੜਾ..ਘੌੜੀ ਦੀ ਬਜਾਏ ਜਿੰਨ ਕਾਰ ਵਿੱਚ ਚੱੜਨ ਲੱਗਾ ..ਤੇ ਕਾ੍ਰਾ ਵਿਆਹਾ ਵਿੱਚ ਦੇਣ ਲੈਣ ਦਾ ਰਿਵਾਜ਼ ਬਣ ਗਿਆ …ਦਾਜ ਦਾ ਹਾਲ ਇਹ ਸੀ ਜਿੰਨੇ ਕਿੱਲੇ ਮੂੰਡੇ ਨੂੰ ਆਉਂਦੇ ਹਨ ਉਨੇ ਲੱਖ ਨਗਦ…. …ਜ਼ਮੀਨਾ ਪਲਾਟ ਹਰ ਰੋਜ਼ ਵਿਕ ਰਹੇ ਸਨ ਬੌਰੀਆਂ ਦੀਆਂ ਬੋਰੀਆਂ ਨੋਟ ਬੈਕਾਂ ਦੇ ਕਰਮਚਾਰੀ ਦੋਨਾਲੀ ਬੰਦੂਕ ਵਾਲੇ ਰਾਖੇ ਨਾਲ ਕਚੀਹਰੀਆਂ ਵਿੱਚ ਸਣੇ ਨੋਟ ਗਿਣਨ ਵਾਲੀ ਮਸ਼ੀਨ ਦੇ ਆਉਣ ਜਾਣ ਲੱਗੇ. ਕਚਿਹਰੀਆਂ ਵਿੱਚ ਚੌਵੀ ਘੰਟੇ ਛਹਿੰਬਰ ਲੱਗਣ ਲੱਗੀ .

.ਅਰਜੀਨਵੀਸ,ਨੰਬਰਦਾਰ,ਤਸੀਲਦਾਰ ਚੌਵੀ ਘੰਟੇ ਕੰਮ ਕਰਨ ਤੇ ਨੋਟ ਵਟੋਰਨ ਲੱਗੇ ..ਸਰਕਾਰੀ ਖ਼ਜਾਨਾ ਮਾਲਾ ਮਾਲ ਹੋਣ ਲੱਗਿਆ .. .ਅੱਜ ਕਿੱਲਾਂ ਪੰਜ ਲੱਖ ਦਾ ਹੈ ਮਹੀਨੇ ਬਾਦ ਸੱਤ ਦਾ ਤੇ ਸਾਲ ਬਾਦ ..ਦਸ ਵੀਹ ਪੱਚੀ ਲੱਖ ਦਾ ਹੋ ਗਿਆ…..ਮਨਸੂਈ ….ਬਿਆਨੇ ਦਰ ਬਿਆਨੇ ਹੋਣ ਲੱਗੇ ..ਪੰਜਾਬ ਦੇ ਜੱਟਾਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਹ ਤਾ ਬਹੁਤ ਅਮੀਰ ਨੇ ..ਪੰਜਾਂ ਕਿੱਲਿਆ ਵਾਲਾਂ ਡੇੜ ਕਰੋੜ ਦੇ ਸੁਫਨੇ ਲੈਣ ਲੱਗਿਆ ..ਕਾਮੇ ਜੱਟਾਂ ਕੋਲੋ ਵੀ ਜ਼ਮੀਨ ਛੁੱਟ ਗਈ ..ਹੁਣ 25 ਲੱਖ ਦਾ ਕਿੱਲਾ ਕੌਣ ਲਵੇ …ਖੇਤੀ ਲਈ ..ਸਰਕਾਰ ਨੇ ਸ਼ਹਿਰਾਂ ਦੇ ਨੇੜੇ ਦਾ ਕਿੱਲਾ 20 ਲੱਖ ਗਰਦਾਨ ਰਜਿਸਟਰੀ ਫੀਸ ਵਸੂਲਣੀ ਸ਼ੁਰੁ ਕਰ ਦਿੱਤੀ

..ਪੰਜਾਬ ਦੇ ਕਿਸਾਨ ਹੁਣ ਸਰਦਾਰ ਹੋ ਗਏ ਸਨ ..ਜ਼ਮੀਨ ਤੇ ਲੱਖ ਰੂਪੈ ਕਿੱਲੇ ਦੇ ਹਿਸਾਬ ਨਾ ਲਿਮਟਾਂ ਬੱਝਣ ਲੱਗੀਆਂ ..ਕੱਚੇ ਪੱਕੇ ਘਰ ਕੋਠੀਆਂ ਵਿੱਚ ਤਬਦੀਲ ਹੋਣ ਲੱਗੇ .ਝੂਠੀ ਸੱਚੀ.ਆਈ ਲੈਟਸ ਕਰ ਕਿਸਾਨਾ ਦੇ ਬਾਰਵੀ ਪਾਸ ਬੱਚੇ ਵੀ ਕਨੇਡਾ ਆਸਟਰੇਲੀਆਂ ਨੀਊਜ਼ੀਲੈਂਡ ਕਨੇਡਾ ਅਮਰੀਕਾਂ ..ਪ੍ਹੜਾਈ ਕਰਨ ਜਾਣ ਲੱਗੇ ..ਤੇ ਫਿਰ ਅਚਾਨਿਕ ਮੰਦਾ ਪੈ ਗਿਆ .ਜੋ ਪੈਣਾ ਹੀ ਸੀ…..ਜੋ ਜੱਟ ਸੋਚਦਾ ਸੀ ਇੱਕ ਕਿੱਲਾ ਮੂੰਡੇ ਲਈ ਕਨੇਡਾ ਦਾ ਤੇ ਇੱਕ ਕਿਲਾ ਕੁੜੀ ਦੇ ਵਿਆਹ ਲਈ ….ਪਰ ਹੁਣ ਹਰ ਸਾਲ ਜ਼ਮੀਨ ਦੇ ਰੇਟ ਡਿੱਗਦੇ ਗਏ ਹੁਣ ਫਿਰ ਕਿੱਲਾ ਅੱਠ ਦਸ ਲੱਖ ਤੇ ਆ ਗਿਆ ਹੈ ..ਤੇ ਹੁਣ ਦੋ ਕਿੱਲਿਆ ਦੀ ਬਜਾਏ ਸਾਰੀ ਜ਼ਮੀਨ ਸਣੇ ਕੋਠੀ ਜਾਦੀ ਹੈ ਜੀ ..ਜੱਟ ਫਾਹੇ ਲੈਣ ਲੱਗੇ …..ਕੁਸ਼ ਸਿਰੜੀ ਫਿਰ ਵੀ ਠੇਕੇ ਤੇ ਜ਼ਮੀਨ ਲੈ ਖੇਤੀ ਕਰਦੇ ਰਹੇ ਪਰ ਹਰ ਸਾਲ ਜ਼ਮੀਨ ਦਾ ਠੇਕਾ .ਪੰਜ ਹਝਾਰ ਵੱਧ ਜਾਂਦਾ ਕਈ ਥਾਂਈ ਤਾਂ 60 ਹਜ਼ਾਰ ਕਿੱਲੇ ਨੂੰ ਵੀ ਜ਼ਮੀਨ ਠੇਕੇ ਤੇ ਚੜੀ ਹੈ ..ਤੇ ਹੁਣ ਠੇਕਾ ਵੀ ਡਿੱਗਣ ਲੱਗ ਪਿਆ …ਪੰਜਾਬ ਦੀ ਆਰਥਿਕ ਹਾਲਤ ਰਿੜਦਾ ਪਹਾੜ ਹੈ ਕੈਪਟਨ ਜੋ ਮਰਜ਼ੀ ਕਰ ਲਵੇ …ਇਹ ਪੱਥਰ ਪੰਜਾਬ ਨੂੰ ਮਿੱਧ ਕੇ ਰੱਖ ਦੇਵੇਗਾ….ਤਰਸੇਮ ਚਾਹਲ ਦੀ ਕੰਧ ਤੋਂ”

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp