ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਪਿੰਡ ਬਾਦਲ ਵਿਖੇ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਾਰਟੀ ਦੀਆਂ ਭੱਵਿਖ ਦੀਆਂ ਗਤੀਵਿਧੀਆਂ ਸਬੰਧੀ ਗੱਲਬਾਤ ਹੋਈ ਉੱਥੇ ਹੀ ਮੌਜੂਦਾ ਸਮੇਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਵਿਰੋਧੀ ਕੀਤੇ ਜਾ ਰਹੇ ਫੈਸਲਿਆਂ ਸਬੰਧੀ ਆਮ ਲੋਕਾਂ ਨੂੰ ਕਿਸ ਤਰਾਂ੍ਹ ਜਾਣੂੰ ਕਰਵਾਇਆ ਜਾਣ ਹੈ, ਇਸ ਸਬੰਧੀ ਵੀ ਚਰਚਾ ਹੋਈ। ਹਨੀ ਫੱਤਣਵਾਲਾ ਨੇ ਦੱਸਿਆ ਕਿ ਇਸ ਮੌਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਸਥਿਤੀ ਅਤੇ ਹੋਰ ਵਿਚਾਰਾਂ ਵੀ ਖੁੱਲੇ ਮਾਹੌਲ ਵਿਚ ਸੁਖਬੀਰ ਸਿੰਘ ਬਾਦਲ ਨਾਲ ਹੋਈਆਂ। ਬਾਦਲ ਉਨਾਂ੍ਹ ਨਾਲ ਗਏ ਹਰ ਇੱਕ ਵਰਕਰ ਨੂੰ ਮਿਲੇ ਅਤੇ ਪਾਰਟੀ ਦੀ ਚੜਦੀਕਲਾਂ ਲਈ ਕੰਮ ਕਰਨ ਲਈ ਵਰਕਰਾਂ ਨੂੰ ਪੇ੍ਰਿਆ। ਇਸ ਮੌਕੇ ਹਰਪ੍ਰਰੀਤ ਸਿੰਘ ਸਾਬਕਾ ਵਿਧਾਇਕ, ਕੁਲਵਿੰਦਰ ਸਿੰਘ ਭਾਈ ਕੇਰਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਪੱਪੀ ਤਰਮਾਲਾ, ਵਿਨੀਤ ਮਾਨ, ਗੁਰਚਰਨ ਸਿੰਘ ਸਿੱਧੂ, ਅਵਤਾਰ ਸਿੰਘ ਵਣਵਾਲਾ, ਵਿਕਰਮ ਭੁੱਲਰ, ਪਰਮਿੰਦਰ ਸਿੰਘ ਕੋਲਿਆਵਾਲੀ, ਰਣਜੋਧ ਸਿੰਘ ਲੰਬੀ ਆਦਿ ਵੀ ਹਾਜ਼ਰ ਸਨ।